ਲੁਧਿਆਣਾ (ਵਿਪਨ) : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਪੈਂਟਰੀ ਕਾਰ ਕਰਮਚਾਰੀਆਂ ਵੱਲੋਂ ਕਿਸੇ ਨਿਊਜ਼ ਚੈਨਲ ਦੇ ਪ੍ਰਤੀਨਿਧੀ ਨਾਲ ਧੱਕਾ-ਮੁਕੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕਿਸੇ ਵਲੋਂ ਸਟੇਸ਼ਨ ਦੇ ਪਲੇਟਫਾਰਮ 'ਤੇ ਜ਼ਮੀਨ 'ਤੇ ਡਿੱਗੇ ਖਾਣੇ ਨੂੰ ਟਰੇਨ ਵਿਚ ਯਾਤਰੀਆਂ ਨੂੰ ਪਰੋਸਣ ਲਈ ਪੈਕ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਨਾਲ ਟਰੇਨਾਂ 'ਚ ਮਿਲ ਰਹੀਆਂ ਖਾਣ ਦੀਆਂ ਚੀਜ਼ਾਂ ਨੂੰ ਲੈ ਕੇ ਲੋਕਾਂ ਦਾ ਭਰੋਸਾ ਉੱਠ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਸਟੇਸ਼ਨ ਦੇ ਪਲੇਟਫਾਰਮ 'ਤੇ ਟਰੇਨ 'ਚ ਯਾਤਰੀਆਂ ਨੂੰ ਮੁਹੱਈਆ ਕਰਵਾਏ ਜਾਣ ਵਾਲੇ ਖਾਣੇ ਦੀਆਂ ਭਰੀਆਂ ਹੋਈਆਂ ਕਈ ਟਰੇਆਂ ਪਈਆਂ ਹਨ ਅਤੇ ਉਸ ਦੇ ਕੋਲ ਜ਼ਮੀਨ 'ਤੇ ਖਾਣਾ ਡਿੱਗਾ ਪਿਆ ਹੈ, ਜੋ ਸ਼ਾਇਦ ਵੀਡੀਓ ਵਿਚ ਦਿਖਾਏ ਕਰਮਚਾਰੀਆਂ ਤੋਂ ਡਿੱਗਿਆ ਹੈ ਅਤੇ ਟਰੇਨ ਵਿਚ ਖਾਣਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਕਰਮਚਾਰੀ ਉਸ ਡਿੱਗੇ ਖਾਣੇ ਨੂੰ ਫਿਰ ਪੈਕ ਕਰਨ ਦਾ ਯਤਨ ਕਰਦੇ ਦਿਖਾਏ ਗਏ ਹਨ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿਚ ਰੇਲਵੇ ਪ੍ਰਸ਼ਾਸਨ ਵੱਲੋਂ ਟਰੇਨਾਂ ਵਿਚ ਮੁਹੱਈਆ ਕਰਵਾਏ ਜਾਣ ਵਾਲੇ ਖਾਧ ਪਦਾਰਥਾਂ ਦੇ ਮਿਆਰ ਸਬੰਧੀ ਬਹੁਤ ਹੀ ਖਰਾਬ ਅਕਸ ਬਣ ਰਿਹਾ ਹੈ।
ਡੀ. ਟੀ. ਐੱਮ. ਨੇ ਕੀਤਾ ਅਚਾਨਕ ਨਿਰੀਖਣ
ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਪੁਖਤਾ ਬਣਾਉਣ ਲਈ ਡੀ. ਟੀ. ਐੱਮ. ਸਤਿੰਦਰਪਾਲ ਸਿੰਘ ਭਾਟੀਆ ਵੱਲੋਂ ਸਟੇਸ਼ਨ ਮਾਸਟਰ ਅਸ਼ੋਕ ਸਿੰਘ ਸਲਾਰੀਆ, ਸੀ. ਐੱਮ. ਆਈ. ਅਜੇ ਕੁਮਾਰ, ਸੀ. ਐੱਚ. ਆਈ. ਪ੍ਰਮੋਦ ਕੁਮਾਰ, ਸੀ. ਆਈ. ਟੀ. ਹਾਕਮ ਸਿੰਘ ਅਤੇ ਹੋਰ ਕਰਮਚਾਰੀਆਂ ਸਮੇਤ ਅਚਾਨਕ ਨਿਰੀਖਣ ਕਰ ਕੇ ਯਾਤਰੀਆਂ ਵੱਲੋਂ ਓਵਰ ਚਾਰਜਿੰਗ ਦੀਆਂ ਦਿੱਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਟਿਕਟ ਖਿੜਕੀਆਂ 'ਤੇ ਤਾਇਨਾਤ ਕਰਮਚਾਰੀਆਂ ਦੇ ਕੈਸ਼ ਬਾਕਸ ਵਿਚ ਪਈ ਨਕਦੀ ਦਾ ਉਨ੍ਹਾਂ ਵੱਲੋਂ ਵਿੱਕਰੀ ਕੀਤੀਆਂ ਟਿਕਟਾਂ ਦੀ ਨਕਦੀ ਨਾਲ ਮਿਲਾਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਯਾਤਰੀਆਂ ਨੂੰ ਖਾਧ ਪਦਾਰਥ ਅਤੇ ਹੋਰ ਸਾਮਾਨ ਮੁਹੱਈਆ ਕਰਵਾਉਣ ਵਾਲੇ ਸਟਾਲਾਂ ਦਾ ਨਿਰੀਖਣ ਕਰਕੇ ਜਾਂਚ ਕੀਤੀ ਤੇ ਬੇਨਿਯਮੀਆਂ ਵਰਤਣ ਵਾਲੇ ਲੋਕਾਂ ਨੂੰ ਜੁਰਮਾਨਾ ਕੀਤਾ। ਇਸ ਦੌਰਾਨ ਰੇਲਵੇ ਕੰਪਲੈਕਸ 'ਚ ਨਾਜਾਇਜ਼ ਰੂਪ ਨਾਲ ਠੇਲੇ ਲਾ ਕੇ ਸਾਮਾਨ ਵੇਚ ਰਹੇ ਲੋਕਾਂ ਨੂੰ ਕਾਬੂ ਕਰ ਕੇ ਜੁਰਮਾਨਾ ਵਸੂਲ ਕੀਤਾ ਗਿਆ।
ਭਗਵਾਨ ਵਾਲਮੀਕਿ ਜੀ ਦੀ ਛਵੀ ਖਰਾਬ ਕਰਨ ਦੀ ਕੋਈ ਚਾਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਗੁਰਮੇਲ ਭੱਟੀ
NEXT STORY