ਚੰਡੀਗੜ੍ਹ/ਜਲੰਧਰ: ਕੇਂਦਰ ਦੇ ਖ਼ਿਲਾਫ ਕਿਸਾਨ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਇਕ ਕਦਮ ਵੀ ਪਿੱਛੇ ਹਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਅਤੇ ਕਿਸਾਨਾਂ 'ਚ ਜਾਰੀ ਖਿੱਚੋਤਾਣ ਵੱਧਦਾ ਦਿਖਾਈ ਦੇ ਰਿਹਾ ਹੈ। ਕਈ ਪਾਲੀਵੁੱਡ, ਬਾਲੀਵੁੱਡ ਅਦਾਕਾਰਾਂ ਦੇ ਇਲਾਵਾ ਰਾਜਨੇਤਾ ਵੀ ਇਸ ਅੰਦੋਲਨ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਸਭ ਦੇ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫ਼ਿਰ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਵੀਡੀਓ ਜਾਰੀ ਕਰਕੇ ਮੋਦੀ ਸਰਕਾਰ ਦੇ ਖ਼ਿਲਾਫ ਖੂਬ ਭੜਾਸ ਕੱਢੀ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ
ਆਪਣੇ ਬੇਬਾਕ ਵਿਚਾਰਾਂ ਦੇ ਲਈ ਮਸ਼ਹੂਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 'ਕਿਸਾਨ ਨਾ ਤਾਂ ਕਰਜ਼ ਮੁਆਫੀ ਅਤੇ ਨਾ ਹੀ ਸਬਸਿਡੀ ਦੀ ਮੰਗ ਕਰ ਰਹੇ ਹਨ। ਉਹ ਉੱਚਿਤ ਕੀਮਤਾਂ ਦੇ ਲਈ ਲੜ ਰਹੇ ਹਨ। ਸਵਾਮੀਨਾਥਨ ਕੇ ਸੀ 2 ਫਾਰਮੁੱਲਾ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੇ ਬਜਾਏ, ਸਰਕਾਰ ਉਨ੍ਹਾਂ ਦੀ ਯਕੀਨੀ ਆਮਦਨ ਨੂੰ ਖੋਹ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਅਦਾ ਕੀਤਾ ਹੈ ਪਰ 6000 ਰੁਪਏ (500 ਪ੍ਰਤੀ ਮਹੀਨਾ) ਲਾਲੀਪਾਪ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ਮੋਰਚੇ ਤੋਂ ਵਾਪਸ ਘਰ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ
ਉੱਥੇ ਉਨ੍ਹਾਂ ਨੇ ਕਿਹਾ ਕਿ 1942 'ਚ ਡੀਜ਼ਲ ਦੀ ਕੀਮਤ 6 ਰੁਪਏ ਸੀ, ਕਣਕ ਦੀ 350 ਕੀਮਤ ਅਤੇ ਝੋਨਾ 270 'ਤੇ ਸੀ। ਡੀਜ਼ਲ ਉਨ੍ਹਾਂ ਦੀ ਆਮਦਨ ਨੂੰ ਵਧਾਉਣਾ ਹੋਵੇਗਾ, ਉਸ ਕੋਲੋਂ ਘੱਟ ਤੋਂ ਘੱਟ 15 ਤੋਂ 18 ਹਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ: ਗੈਂਗਵਾਰ ਦਾ ਨਤੀਜਾ ਸੀ ਰਾਣਾ ਸਿੱਧੂ ਦਾ ਕਤਲ, ਲਾਰੇਂਸ ਗਰੁੱਪ ਤੁਰਿਆ ਦਵਿੰਦਰ ਬੰਬੀਹਾ ਗੈਂਗ ਨੂੰ ਖ਼ਤਮ ਕਰਨ ਦੇ ਰਾਹ
ਵਿਆਹੁਤਾ ਦੀ ਕੁੱਟਮਾਰ ਕਰ ਬਣਾਈ ਵੀਡੀਓ, ਫੇਸਬੁੱਕ 'ਤੇ ਪੋਸਟ ਕਰ ਦਿੱਤੀਆਂ ਇਹ ਧਮਕੀਆਂ
NEXT STORY