ਗੁਰਦਾਸਪੁਰ (ਸਰਬਜੀਤ) - ਨੰਗਲਭੂਰ ਥਾਣਾ ਵਿੱਚ ਪਟਿਆਲਾ ਦੇ ਰਹਿਣ ਵਾਲੇ ਵਿਚਾਰਾਧੀਨ ਦੋਸ਼ੀ 22 ਸਾਲਾ ਨੌਜਵਾਨ ਵੱਲੋਂ ਚਾਦਰ ਨਾਲ ਹਵਾਲਾਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲਿਆ ਹੋਇਆ ਹੈ ਅਤੇ ਜੱਜ ਵਲੋਂ ਆਦੇਸ਼ ਆਉਣ ’ਤੇ ਇਸ ਮਾਮਲੇ ਦੀ ਕਾਰਵਾਈ ਕਰਨ ਦੀ ਗੱਲ ਕਹੀ।
ਪੜ੍ਹੋ ਇਹ ਵੀ ਖ਼ਬਰ - ਹੋਟਲ ਦੇ ਕਮਰੇ ’ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਨੇ ਦੱਸਿਆ ਖ਼ੁਦਕੁਸ਼ੀ ਦੀ ਅਸਲ ਸੱਚ
ਜਾਣਕਾਰੀ ਅਨੁਸਾਰ ਪਿੰਡ ਗੰਗਰੋਲਾ, ਥਾਣਾ ਸਨੌਰ, ਜ਼ਿਲ੍ਹਾ ਪਟਿਆਲਾ ਵਾਸੀ ਹਰਮਨਦੀਪ ਦੀ ਜ਼ਿਲ੍ਹਾ ਪਠਾਨਕੋਟ ਥਾਣਾ ਨੰਗਲਭੂਰ ਵਾਸੀ ਇੱਕ ਕੁੜੀ ਨਾਲ ਸੋਸ਼ਲ ਮੀਡੀਆ ’ਤੇ ਦੋਸਤੀ ਹੋ ਗਈ ਸੀ। ਬੀਤੇ ਦਸੰਬਰ ਮਹੀਨੇ ਕੁੜੀ ਹਰਮਨਦੀਪ ਦੇ ਘਰ ਆ ਕੇ ਰਹਿਣ ਲੱਗੀ। ਕੁੜੀ ਦੇ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਹਰਮਨਦੀਪ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਨੰਗਲਭੂਰ ਦੀ ਪੁਲਸ ਉਸਦੇ ਵੱਡੇ ਮੁੰਡੇ ਨੂੰ ਫੜ ਕੇ ਨਜਦੀਕੀ ਥਾਣਾ ਸਨੌਰ ਲੈ ਗਈ ਤੇ ਹਰਮਨਦੀਪ ਨੂੰ ਪੇਸ਼ ਕਰਕੇ ਉਸ ਨੂੰ ਛੁਡਾ ਕੇ ਲੈ ਜਾਣ ਲਈ ਕਹਿਣ ਲੱਗੀ। ਉਨ੍ਹਾਂ ਨੇ ਜਦੋਂ ਹਰਮਨਦੀਪ ਨੂੰ ਪੁਲਸ ਦੇ ਸਾਹਮਣੇ ਪੇਸ਼ ਕੀਤਾ ਤਾਂ ਪੁਲਸ ਉਸ ਨੂੰ ਨੰਗਲਭੂਰ ਲੈ ਗਈ, ਜਿੱਥੇ ਕੋਰਟ ਵਿੱਚ ਪੇਸ਼ ਕਰਕੇ ਉਸ ਨੂੰ ਜੁਡੀਸ਼ੀਅਲ ਜਾਂਚ ’ਤੇ ਲਿਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਹੈਰਾਨੀਜਨਕ : ਕੈਨੇਡਾ ਦਾ ਗਿੰਦੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਝਾਂਸੇ ’ਚ ਲੈ ਜੈਪਾਲ ਲਈ ਕਰਦਾ ਸੀ ਤਿਆਰ
ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਚਲਦਿਆਂ ਉਸ ਨੂੰ ਜੇਲ੍ਹ ਦੀ ਥਾਂ ਥਾਣੇ ਵਿੱਚ ਰੱਖਿਆ ਗਿਆ ਸੀ। ਬੁੱਧਵਾਰ ਸਵੇਰੇ ਨੌਜਵਾਨ ਨੇ ਹਵਾਲਾਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀ ਸਥਿਤੀ ਦਾ ਕੋਰਟ ਦੇ ਜੱਜ ਵੱਲੋਂ ਜਾਇਜਾ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ ਵੀ ਖ਼ਤਮ ਹੋਇਆ ਐਤਵਾਰ ਦਾ ਕਰਫ਼ਿਊ, ਰਾਤ 8 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਅਹਿਮ ਖ਼ਬਰ : ਪੰਜਾਬ 'ਚ ਕਿਸਾਨਾਂ ਦੇ ਪ੍ਰਦਰਸ਼ਨ ਮਗਰੋਂ 'ਕੈਪਟਨ' ਨੇ ਸੱਦੀ ਮੀਟਿੰਗ, ਜਾਣੋ ਪੂਰਾ ਮਾਮਲਾ
NEXT STORY