ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਸਮਾਜ ਸੇਵੀ ਜਸਪਾਲ ਸਿੰਘ ਜੱਸੀ ਤਰਨਤਾਰਨ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਾ ਜਦੋਂ ਉਨ੍ਹਾਂ ਦੇ ਪਿਤਾ ਅਮਰ ਸਿੰਘ ਦਾ ਬਿਮਾਰੀ ਕਾਰਨ ਵੀਰਵਾਰ ਦੇਹਾਂਤ ਹੋ ਗਿਆ।
ਇਸ ਦੁੱਖ ਦੀ ਘੜੀ 'ਚ ਜੱਸੀ ਨਾਲ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਭੁਪਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ ਨਗਰ ਕੌਸਲ ਤਰਨ ਤਾਰਨ, ਬਲਵਿੰਦਰ ਸਿੰਘ ਆੜਤੀ ਗੱਗੋਬੂਆ, ਦਵਿੰਦਰ ਸਿੰਘ ਢਿੱਲੋਂ ਆਦਿ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਸਪਾਲ ਸਿੰਘ ਜੱਸੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਮਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸ਼ੁੱਕਰਵਾਰ 10 ਵਜੇ ਸਵੇਰੇ ਤਰਨਤਾਰਨ ਵਿਖੇ ਕੀਤਾ ਜਾਵੇਗਾ।
ਮੋਟਰਸਾਈਕਲ ਸਵਾਰ ਭੈਣ-ਭਰਾ ਨੂੰ ਕਾਰ ਚਾਲਕ ਫ਼ੇਟ ਮਾਰ ਕੇ ਹੋਇਆ ਫਰਾਰ
NEXT STORY