ਜਲੰਧਰ (ਸੁਧੀਰ)— ਸੋਢਲ ਮੇਲੇ 'ਚ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੇਲਾ ਮਾਰਗ 'ਤੇ ਸ਼ੱਕੀ ਲੋਕਾਂ ਅਤੇ ਜੇਬ ਕਤਰਿਆਂ 'ਤੇ ਨਜ਼ਰ ਰੱਖਣ ਲਈ ਸਿਵਲ ਕੱਪੜਿਆਂ 'ਚ ਵੀ ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੇਲਾ ਮਾਰਗ ਅਤੇ ਮੰਦਰ ਦੇ ਆਸ-ਪਾਸ ਪੁਲਸ ਵੱਲੋਂ ਕਈ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਨਜ਼ਰ ਰੱਖਣ ਲਈ ਮੰਦਰ ਦੇ ਨੇੜੇ ਕਿ ਵਿਸ਼ੇਸ਼ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ, ਜਿਸ 'ਚ ਕਮਿਸ਼ਨਰੇਟ ਪੁਲਸ ਅਧਿਕਾਰੀ ਬੈਠ ਕੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਜ਼ਰੀਏ ਮੇਲਾ ਮਾਰਗ 'ਤੇ ਪੂਰੀ ਨਜ਼ਰ ਰੱਖਣਗੇ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਿਸਆ ਕਿ ਇਸ ਤੋਂ ਇਲਾਵਾ ਪੀ. ਸੀ. ਦਸਤੇ ਨੂੰ ਵੀ ਮੇਲਾ ਮਾਰਗ 'ਤੇ ਪੈਟਰੌਲਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੇਲੇ 'ਚ ਸੁਰੱਖਿਆ ਪ੍ਰਬੰਧਾਂ ਲਈ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਕਿ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਿਸਆ ਕਿ ਉਹ ਖੁਦ ਵੀ ਸੋਢਲ ਮੰਦਰ ਅਤੇ ਮੇਲਾ ਮਾਰਗ ਦਾ ਿਨਰੀਖਣ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ।
ਡੀ. ਸੀ. ਨਾਲ ਖਹਿਬੜ ਕੇ ਬੁਰੇ ਫਸੇ ਸਿਮਰਜੀਤ ਬੈਂਸ, ਹੋਰ ਵਧੀਆਂ ਮੁਸ਼ਕਲਾਂ
NEXT STORY