ਗੜ੍ਹਦੀਵਾਲਾ (ਜਤਿੰਦਰ)- ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਕੰਢਾਲੀਆਂ ਦੇ ਵਸਨੀਕ 12 ਸਿਖਲਾਈ ਆਰਮੀ ਵਿੱਚ ਕੋਟਾ (ਰਾਜਸਥਾਨ) ਵਿਖੇ ਤਾਇਨਾਤ ਹੌਲਦਾਰ ਮਨਬਹਾਦਰ ਸਿੰਘ (42) ਪੁੱਤਰ ਜਗਦੀਸ਼ ਮਿੱਤਰ ਦਾ ਬੀਤੇ ਕੁਝ ਸਮੇਂ ਤੋ ਸਿਹਤ ਖਰਾਬ ਹੋਣ ਕਾਰਨ ਬੀਤੇ ਦਿਨ ਮੌਤ ਹੋ ਗਈ ਸੀ। ਮਨਬਹਾਦਰ ਸਿੰਘ ਐੱਮ. ਐੱਚ. ਦਿੱਲੀ ਹਸਪਤਾਲ ਵਿਖੇ ਇਲਾਜ ਸਨ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਉਨ੍ਹਾਂ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਕੰਢਾਲੀਆ ਵਿਖੇ ਅੱਜ ਲਿਆਂਦੀ ਗਈ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਹੌਲਦਾਰ ਮਨਬਹਾਦਰ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪੁੱਜੇ ਨਾਇਬ ਸੂਬੇਦਾਰ ਰਤਨ ਸਿੰਘ ਅਤੇ ਸਿਪਾਹੀ ਗੁਰੰਜ਼ਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਵਾਨ ਦਾ ਕੁਝ ਸਮੇਂ ਤੋਂ ਸਿਹਤ ਖਰਾਬ ਹੋਣ ਕਾਰਨ ਆਰਮੀ ਹਸਪਤਾਲ ਦਿੱਲੀ ਵਿਖੇ ਇਲਾਜ਼ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਮੌਕੇ 12 ਸਿਖਲਾਈ ਆਰਮੀ ਤੋ ਨਾਇਬ ਸੂਬੇਦਾਰ ਰਤਨ ਸਿੰਘ, 10 ਸਿਖਲਾਈ ਪਠਾਨਕੋਟ ਤੋਂ ਸੂਬੇਦਾਰ ਅਵਤਾਰ ਸਿੰਘ, ਸਰਪੰਚ ਪ੍ਰਦੀਪ ਸਿੰਘ, ਸਿਪਾਹੀ ਗੁਰਜੰਟ ਸਿੰਘ, ਸਬ. ਇੰਸਪੈਕਟਰ ਬਲਜੀਤ ਸਿੰਘ ਆਦਿ ਵੱਲੋਂ ਮ੍ਰਿਤਕ ਮਨਬਹਾਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਮ੍ਰਿਤਕ ਮਨਬਹਾਦਰ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਬੇਟੇ ਦਿਲਕਸ਼ ਸਿੰਘ ਅਤੇ ਭਰਾ ਕਮਲਹਰਜੀਤ ਸਿੰਘ ਵਲੋਂ ਭੇਂਟ ਕੀਤੀ ਗਈ। ਇਸ ਮੌਕੇ ਪਤਨੀ ਪਰਮਜੀਤ ਕੌਰ, ਪੁੱਤਰੀ ਕੰਚਨ ਭਾਟੀਆ,ਪਾਇਲ ਭਾਟੀਆ ਤੇ ਪੁੱਤਰ ਦਿਲਕਸ਼ ਸਿੰਘ ਸਮੇਤ ਪਰਿਵਾਰ ਦਾ ਵਿਲਰਾਪ ਵੇਖਿਆ ਨਹੀ ਸੀ ਜਾ ਰਿਹਾ ।

ਇਸ ਮੌਕੇ ਸਿਪਾਹੀ ਨੈਬ ਸਿੰਘ, ਬਲਵਿੰਦਰ ਸਿੰਘ, ਗੁਰਧਿਆਨ ਸਿੰਘ, ਗੁਰਪ੍ਰੀਤ ਸਿੰਘ,ਨਰਿੰਦਰਜੀਤ ਸਿੰਘ, ਪਰਮਜੀਤ ਸਿੰਘ, ਰਤਨ ਚੰਦ,ਜਸਵੀਰ ਸਿੰਘ ਰਾਹੀ, ਚਮਨ ਲਾਲ ਤੱਖੀ, ਸੂਬੇਦਾਰ ਹਰਮੇਸ਼ ਸਿੰਘ, ਦਵਿੰਦਰ ਸਿੰਘ, ਯੋਗਰਾਜ ਸਿੰਘ, ਨਾਜ਼ਰ ਸਿੰਘ, ਸਤਵਿੰਦਰ ਸਿੰਘ,ਬਲਵਿੰਦਰ ਸਿੰਘ,ਹਰਪ੍ਰੀਤ ਸਿੰਘ ਹੈਪੀ, ਬਿੱਲਾ, ਬਲਵੀਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਭਰ ਦੇ ਲੋਕ ਹਾਜ਼ਰ ਸਨ।


ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ
ਸਹੁਰਾ ਪਰਿਵਾਰ ਤੋਂ ਦੁਖੀ ਵਿਆਹੁਤਾ ਵੱਲੋਂ ਖ਼ੁਦਕੁਸ਼ੀ, ਪਤੀ ਤੇ ਸੱਸ ’ਤੇ ਕੇਸ ਦਰਜ
NEXT STORY