ਚੰਡੀਗੜ੍ਹ (ਰਾਜਿੰਦਰ) : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪਿਛਲੇ ਦਿਨੀਂ ਲੋਕਸਭਾ ਵਿਚ ਪੇਸ਼ ਕੀਤੇ ਗਏ ਸਾਲ 2021-2022 ਦੇ ਕੇਂਦਰੀ ਬਜਟ ਦੀ ਸਮੀਖਿਆ ਕਰਨ ਅਤੇ ਉਸ ’ਤੇ ਚਰਚਾ ਕਰਨ ਲਈ ਚੰਡੀਗੜ੍ਹ ਭਾਜਪਾ ਨੇ ਸੈਕਟਰ-37 ਸਥਿਤ ਲਾਅ ਭਵਨ ਵਿਚ ਬੁੱਧੀਜੀਵੀ ਸੰਮੇਲਨ ਦਾ ਆਯੋਜਨ ਕੀਤਾ। ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਦੀ ਪ੍ਰਧਾਨਗੀ ਵਿਚ ਹੋਏ ਇਸ ਸੰਮੇਲਨ ਵਿਚ ਕੇਂਦਰੀ ਵਣਜ ਅਤੇ ਉਦਯੋਗਿਕ ਰਾਜ ਮੰਤਰੀ ਸੋਮ ਪ੍ਰਕਾਸ਼ ਮੁੱਖ ਮਹਿਮਾਨ ਦੇ ਤੌਰ ’ਤੇ ਮੌਜੂਦ ਰਹੇ, ਜਦ ਕਿ ਰਾਸ਼ਟਰੀ ਕਾਰਜਕਾਰੀ ਕਮੇਟੀ ਮੈਂਬਰ ਅਤੇ ਸਾਬਕਾ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ, ਮੇਅਰ ਰਵੀ ਕਾਂਤ ਸ਼ਰਮਾ, ਪ੍ਰਦੇਸ਼ ਪ੍ਰਧਾਨ ਮੰਤਰੀ ਚੰਦਰਸ਼ੇਖਰ, ਰਾਮਵੀਰ ਭੱਟੀ ਅਤੇ ਬਾਰ ਕਾਊਂਸਲ ਦੇ ਮੈਂਬਰ ਰਾਜਕੁਮਾਰ ਚੌਹਾਨ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਮਸ਼ਹੂਰ ਵਕੀਲ, ਡਾਕਟਰ, ਇੰਡਸਟ੍ਰੀਆਲਿਸਟ, ਵਪਾਰੀ ਅਤੇ ਹੋਰ ਪਤਵੰਤਿਆਂ ਨੇ ਇਸ ਵਿਚ ਹਿੱਸਾ ਲਿਆ। ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਸਾਨ ਅੰਦੋਲਨ ਸਬੰਧੀ ਕਿਹਾ ਕਿ ਕਿਸਾਨ ਨੇਤਾਵਾਂ ਦੇ ਨਾਲ ਸਰਕਾਰ ਦੀਆਂ ਕਾਫ਼ੀ ਬੈਠਕਾਂ ਹੋਈਆਂ, ਜਿਸ ਵਿਚ ਉਹ ਵੀ ਮੌਜੂਦ ਰਹੇ। ਕੁੱਝ ਗੱਲਾਂ ਕਿਸਾਨ ਨੇਤਾਵਾਂ ਦੇ ਵਸ ਤੋਂ ਬਾਹਰ ਹੋ ਗਈਆਂ ਹਨ, ਜਿਸ ਕਾਰਣ ਹੱਲ ਨਹੀਂ ਨਿਕਲ ਰਿਹਾ ਹੈ। ਕਈ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਹੈ, ਜਿਸ ਕਾਰਣ ਅਜਿਹਾ ਹੋ ਰਿਹਾ ਹੋਵੇਗਾ। ਇਕ ਮੀਟਿੰਗ ਵਿਚ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਸੀ ਪਰ ਅਗਲੀ ਮੀਟਿੰਗ ਵਿਚ ਕਿਸਾਨ ਨੇਤਾਵਾਂ ਨੇ ਸਹਿਮਤੀ ਨਹੀਂ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਲਈ ਚਿੰਤਤ ਹੈ ਅਤੇ ਉਹ ਚਾਹੁੰਦੀ ਹੈ ਕਿ ਕਿਸਾਨ ਸਨਮਾਨ ਨਾਲ ਘਰ ਜਾਣ।
ਇਹ ਵੀ ਪੜ੍ਹੋ : ਵੱਡੀ ਆਫਤ ਤੋਂ ਬਚੋ, ਸੰਕੇਤ ਖਤਰਨਾਕ
ਬਜਟ ਆਸ ਦੀ ਨਵੀਂ ਕਿਰਨ ਲਿਆਇਆ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਸਾਲ ਦਾ ਕੇਂਦਰੀ ਬਜਟ ਦੇਸ਼ ਲਈ ਆਸ ਦੀ ਨਵੀਂ ਕਿਰਨ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਸਾਲ 2021-2022 ਦਾ ਕੇਂਦਰੀ ਬਜਟ 130 ਕਰੋੜ ਭਾਰਤੀਆਂ ਦੀ ਸਮਰੱਥਾ ਵਿਚ ਵਿਸ਼ਵਾਸ ਨੂੰ ਮੁੜ ਜਾਗਰੂਕ ਕਰਦਾ ਹੈ। ਇਹ ਬਜਟ ਮਾਲੀ ਹਾਲਤ ਨੂੰ ਰਫ਼ਤਾਰ ਦੇਣ ਲਈ ਰਣਨੀਤੀ ਨੂੰ ਬਦਲਣ ਦਾ ਇਕ ਚੰਗਾ ਯਤਨ ਹੈ ਇਸ ਵਿਚ ਕਾਰਪੋਰੇਟ ਸੰਕਟ ਨੂੰ ਖ਼ਤਮ ਕਰਨ ਅਤੇ ਸੁਧਾਰਾਂ ਦੇ ਸਿਲਸਿਲੇ ਜਾਰੀ ਰੱਖਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ ਲਈ ਪ੍ਰਤਿਬੱਧ ਹੈ। ਇਸ ਕ੍ਰਮ ਵਿਚ ਕਿਸਾਨ ਸਮੁਦਾਏ ਦੇ ਕਲਿਆਣ ਲਈ ਕਈ ਸੁਧਾਰ ਅਤੇ ਉਪਾਅ ਕੀਤੇ ਗਏ ਹਨ, ਜਿਨ੍ਹਾਂ ਵਿਚ ਕਿਸਾਨ ਕ੍ਰੈਡਿਟ ਕਾਰਡ ਦੇ ਦਾਇਰੇ ਵਿਚ ਵਿਸਥਾਰ, ਪੀ. ਐੱਮ. ਫਸਲ ਬੀਮਾ ਯੋਜਨਾ, ਪੀ.ਐੱਮ.-ਕਿਸਾਨ ਤੋਂ ਲੈ ਕੇ ਹਾਲ ਹੀ ਵਿਚ ਅਧਿਸੂਚਿਤ ਖੇਤੀਬਾੜੀ ਕਾਨੂੰਨ 2020 ਸ਼ਾਮਲ ਹਨ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਘਟਨਾ : ਨਵਰੀਤ, ਰਣਜੀਤ ਅਤੇ ਨੌਦੀਪ ਦੇ ਮਾਮਲੇ 'ਚ ਸਬੂਤ ਇਕੱਠੇ ਕਰਨ ਲੱਗੇ ਵਕੀਲ
ਕੋਵਿਡ ਆਫ਼ਤ ਸੀ ਵੱਡੀ ਚੁਣੌਤੀ
ਸੋਮ ਪ੍ਰਕਾਸ਼ ਨੇ ਕਿਹਾ ਕਿ ਮਜ਼ਬੂਤ ਮਾਲੀ ਹਾਲਤ ਦਾ ਆਧਾਰ ਹੈ ਇਹ ਬਜਟ। ਕੋਵਿਡ ਮਹਾਮਾਰੀ ਕਾਰਣ ਦੁਨੀਆਂ ਦੇ ਸਾਹਮਣੇ ਸਿਹਤ ਦੇ ਨਾਲ-ਨਾਲ ਆਰਥਿਕ ਚੁਣੌਤੀ ਵੀ ਪੈਦਾ ਹੋਈ ਹੈ। ਭਾਰਤ ਵਰਗੇ ਵੱਡੀ ਜਨਸੰਖਿਆ ਵਾਲੇ ਦੇਸ਼ ਲਈ ਇਹ ਚੁਣੌਤੀ ਹੋਰ ਵੱਡੀ ਸੀ। ਭਾਰਤ ਨੂੰ ਇਕ ਪਾਸੇ ਕੋਵਿਡ ਸੰਕਟ ਤੋਂ ਲੋਕਾਂ ਨੂੰ ਬਚਾਉਣਾ ਸੀ, ਉਥੇ ਹੀ ਆਰਥਿਕ ਚੁਣੌਤੀ ਦਾ ਸਾਹਮਣਾ ਕਰਨਾ ਸੀ। ਭਾਰਤੀ ਜਨਤਾ ਪਾਰਟੀ ਅੱਜ ਮਾਣ ਨਾਲ ਆਪਣੀ ਲੀਡਰਸ਼ਿਪ ਦਾ ਸਵਾਗਤ ਕਰਦੀ ਹੈ ਕਿ ਉਨ੍ਹਾਂ ਨੇ ਨਾ ਸਿਰਫ਼ ਮਨੁੱਖਤਾ ਦਾ ਪਰਿਚੈ ਦਿੰਦਿਆਂ ਲੋਕਾਂ ਦੇ ਜੀਵਨ ਨੂੰ ਪ੍ਰਾਥਮਿਕਤਾ ਦਿੱਤੀ, ਸਗੋਂ ਆਰਥਿਕ ਚੁਣੌਤੀਆਂ ਵਿਚ ਦੇਸ਼ ਦੀ ਮਾਲੀ ਹਾਲਤ ਨੂੰ ਵੀ ਸੰਭਾਲਣ ਵਿਚ ਸਫ਼ਲ ਰਹੇ।
ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਦੋ ਨੌਜਵਾਨ ਸੜਕ ਹਾਦਸੇ ਦੌਰਾਨ ਵਾਲ-ਵਾਲ ਬਚੇ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਅਮਰੀਕਾ ਦੀਆਂ 80 ਸਿੱਖ ਸੰਸਥਾਵਾਂ ਦਾ ਐਲਾਨ, ਅੰਦੋਲਨ ਦਾ ਵਿਰੋਧ ਕਰਨ ਵਾਲੇ ਕਲਾਕਾਰਾਂ ਤੇ ਖਿਡਾਰੀਆਂ ਦਾ ਹੋਵੇਗਾ ਵਿਰੋਧ
NEXT STORY