ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਕੋਟਕਪੂਰਾ ਰੋਡ 'ਤੇ ਅੱਜ ਬਾਅਦ ਦੁਪਹਿਰ ਆਪਸ 'ਚ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਅਜਿਹੀ ਟੱਕਰ ਹੋਈ ਕਿ ਗੱਲ ਆਪਸ 'ਚ ਹੱਥੋਪਾਈ ਤੱਕ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਲ ਬਾਅਦ ਦੁਪਹਿਰ ਕੁਝ ਨੌਜਵਾਨਾਂ ਨੂੰ ਆਪਸ 'ਚ ਲੜਦਿਆਂ ਦੇਖ ਵੱਡੀ ਗਿਣਤੀ 'ਚ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਉਥੋਂ ਜਾ ਰਹੇ ਏ. ਡੀ. ਸੀ. ਰਾਜਪਾਲ ਸਿੰਘ ਨੇ ਆਪਣੀ ਗੱਡੀ ਰੁਕਵਾਈ ਤੇ ਆਪਣੇ ਗੰਨਮੈਨ ਨੂੰ ਭੇਜ ਕੇ ਲੜਾਈ ਨੂੰ ਰੁਕਵਾਉਣ ਉਪਰੰੰਤ ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਇਸ ਦੌਰਾਨ ਤੁਰੰਤ ਪਹੁੰਚੀ ਪੁਲਸ ਲੜਾਈ ਕਰ ਰਹੇ ਇਕ ਨੌਜਵਾਨ ਨੂੰ ਉਸ ਦੇ ਮੋਟਰਸਾਈਕਲ ਸਮੇਤ ਉਥੋਂ ਲੈ ਗਈ, ਜਦਕਿ ਇਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।
ਜੱਗੀ ਜੌਹਲ ਮਾਮਲੇ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ, ਦਿੱਤਾ ਵੱਡਾ ਬਿਆਨ (ਵੀਡੀਓ)
NEXT STORY