ਮੁੰਬਈ (ਵੈੱਬ ਡੈਸਕ) — ਕੋਰੋਨਾ ਕਾਲ 'ਚ ਫ਼ਰਿਸ਼ਤਾ ਬਣੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਪੰਜਾਬ ਦੇ ਮੋਗਾ 'ਚ ਹੋਇਆ ਸੀ। ਇਸ ਖ਼ਾਸ ਮੌਕੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਨੂੰ ਸੂਦ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ਨੂੰ ਸਾਂਝੀ ਕਰਦਿਆਂ ਲਿਖਿਆ, 'ਅਦਾਕਾਰ ਸੋਨੂੰ ਸੂਦ ਜੀ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਆਪਣੇ ਨੇਕ ਕਾਰਜ ਇਸੇ ਤਰ੍ਹਾਂ ਜਾਰੀ ਰੱਖੋ ਅਤੇ ਲੋੜਵੰਦਾਂ ਦੀ ਸੇਵਾ ਕਰਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਤੇ ਲੰਬੀ ਜ਼ਿੰਦਗੀ ਬਖ਼ਸ਼ਣ।' ਇਸ ਤੋਂ ਇਲਾਵਾ ਸੋਨੂੰ ਸੂਦ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਟਵੀਟ ਤੇ ਕੁਮੈਂਟਸ ਕਰਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਮੁਫ਼ਤ ਕੈਂਪ ਲਾਉਣ ਦਾ ਕੀਤਾ ਫ਼ੈਸਲਾ
ਦੱਸ ਦਈਏ ਕਿ ਸੋਨੂੰ ਸੂਦ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਦੇਸ਼ ਭਰ 'ਚ ਮੈਡੀਕਲ ਕੈਂਪ ਲਾਉਣ ਦਾ ਫ਼ੈਸਲਾ ਕੀਤਾ। ਸੋਨੂੰ ਸੂਦ ਨੇ ਦੱਸਿਆ ਕਿ ਉਹ ਇਨ੍ਹਾਂ ਮੁਫ਼ਤ ਕੈਂਪਾਂ ਲਈ ਯੂਪੀ, ਝਾਰਖੰਡ, ਪੰਜਾਬ ਅਤੇ ਉੜੀਸਾ ਦੇ ਕਈ ਡਾਕਟਰਾਂ ਦੇ ਸੰਪਰਕ 'ਚ ਹਨ।
3 ਲੱਖ ਪ੍ਰਵਾਸੀਆਂ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ
ਇਸ ਤੋਂ ਇਲਾਵਾ ਸੋਨੂੰ ਸੂਦ ਨੇ ਅੱਜ ਆਪਣੇ ਜਨਮਦਿਨ ਮੌਕੇ 3 ਲੱਖ ਪ੍ਰਵਾਸੀਆਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਟਵੀਟ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਲਿਖਿਆ ਮੇਰੇ ਜਨਮਦਿਨ 'ਤੇ ਮੇਰੇ ਪ੍ਰਵਾਸੀਆਂ ਭਰਾਵਾਂ ਲਈ http://PravasiRojgar.com ਦਾ 3 ਲੱਖ ਨੌਕਰੀਆਂ ਲਈ ਮੇਰਾ ਕਰਾਰ। ਇਹ ਸਾਰੇ ਚੰਗੇ ਸੈਲਰੀ, ਪੀ. ਐੱਫ, ਈ. ਐੱਸ. ਆਈ. ਅਤੇ ਹੋਰ ਲਾਭ ਪ੍ਰਦਾਨ ਕਰਦੇ ਹਨ। ਧੰਨਵਾਦ AEPC, CITI, Trident, Quess Corp, Amazon, Sodexo, Urban Co , Portea ਅਤੇ ਹੋਰਨਾ ਸਭ ਦਾ।
ਕੋਰੋਨਾ ਕਾਲ 'ਚ ਲੋਕਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ
ਸੋਨੂੰ ਸੂਦ ਨੇ ਕੋਰੋਨਾ ਆਫ਼ਤ ਦੌਰਾਨ ਦੇਸ਼ 'ਚ ਜਾਰੀ ਤਾਲਾਬੰਦੀ ਦੇ ਵਿਚਕਾਰ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਪਹੁੰਚਣ 'ਚ ਸਹਾਇਤਾ ਕੀਤੀ। ਹਾਲ ਹੀ 'ਚ ਉਨ੍ਹਾਂ ਗ਼ਰੀਬ ਕਿਸਾਨ ਧੀਆਂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਟਰੈਕਟਰ ਭੇਜ ਕੇ ਪਰਿਵਾਰ ਦੀ ਸਹਾਇਤਾ ਕੀਤੀ। ਦਰਅਸਲ, ਆਂਧਰਾ ਪ੍ਰਦੇਸ਼ ਦੇ ਗਰੀਬ ਕਿਸਾਨ ਪਰਿਵਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ। ਇਸ ਵੀਡੀਓ 'ਚ ਇੱਕ ਮਜ਼ਬੂਰ ਕਿਸਾਨ ਆਪਣੀਆਂ ਦੋ ਬੇਟੀਆਂ ਨਾਲ ਖੇਤ ਜੋਤ ਰਿਹਾ ਸੀ।
ਜਲੰਧਰ: ਅਰਬਨ ਅਸਟੇਟ ਦੇ ਹੁੱਕਾ ਬਾਰ 'ਚ ਪੁਲਸ ਦੀ ਰੇਡ, ਨਾਬਾਲਗ ਸਣੇ 13 ਗ੍ਰਿਫ਼ਤਾਰ
NEXT STORY