ਮੋਗਾ (ਬਿਊਰੋ)– ਮੋਗਾ ਸਥਿਤ ਫ਼ਿਲਮ ਅਦਾਕਾਰ ਸੋਨੂੰ ਸੂਦ ਦੇ ਘਰ ਦੇ ਬਾਹਰ ਸਵੇਰ ਤੋਂ ਹਲਚਲ ਦੇਖੀ ਜਾ ਰਹੀ ਹੈ। ਸਭ ਤੋਂ ਪਹਿਲਾਂ ਡੀ. ਸੀ. ਹਰੀਸ਼ ਨਾਇਰ ਤੇ ਐੱਸ. ਐੱਸ. ਪੀ. ਸੁਰਿੰਦਰਜੀਤ ਸਿੰਘ ਮਿਲ ਕੇ ਸੋਨੂੰ ਸੂਦ ਦੀ ਰਿਹਾਇਸ਼ ਦੇ ਅੰਦਰ ਗਏ ਹਨ। ਹੁਣ ਇੰਟੈਲੀਜੈਂਸ ਤੇ ਪੁਲਸ ਅਧਿਕਾਰੀ ਉਨ੍ਹਾਂ ਦੇ ਘਰ ਅੰਦਰ ਮੌਜੂਦ ਹਨ।
ਇਹ ਖ਼ਬਰ ਵੀ ਪੜ੍ਹੋ : ਚੱਲਦੀ ਇੰਟਰਵਿਊ ’ਚ ਰੋ ਪਈ ਸੋਨੀਆ ਮਾਨ, ਅਕਾਲੀ ਦਲ ’ਚ ਸ਼ਾਮਲ ਹੋਣ ਦੀ ਦੱਸੀ ਸੱਚਾਈ (ਵੀਡੀਓ)
ਸੋਨੂੰ ਸੂਦ ਵੀ ਆਪਣੀ ਰਿਹਾਇਸ਼ ’ਤੇ ਹੀ ਹਨ ਤੇ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ। ਸ਼ਨੀਵਾਰ ਸਵੇਰੇ ਪਹਿਲਾਂ ਉਨ੍ਹਾਂ ਦੇ ਘਰ ਫਾਇਰ ਬ੍ਰਿਗੇਡ ਦੀ ਗੱਡੀ ਤੇ ਪੁਲਸ ਅਧਿਕਾਰੀ ਪਹੁੰਚੇ ਸਨ। ਹੁਣ ਕੁਝ ਸੀਨੀਅਰ ਪੁਲਸ ਅਧਿਕਾਰੀ ਮੌਜੂਦ ਹਨ।
ਚਰਚਾ ਹੈ ਕਿ ਨਵਜੋਤ ਸਿੱਧੂ ਕਿਸੇ ਵੇਲੇ ਵੀ ਉਨ੍ਹਾਂ ਦੇ ਘਰ ਪਹੁੰਚ ਸਕਦੇ ਹਨ। ਹਾਲਾਂਕਿ ਇਸ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਕੋਈ ਵੀ ਅਧਿਕਾਰੀ ਨਹੀਂ ਕਰ ਰਿਹਾ।
ਜ਼ਿਕਰਯੋਗ ਹੈ ਕਿ ਕੱਲ ਚੰਡੀਗੜ੍ਹ ਦੇ ਇਕ ਹੋਟਲ ’ਚ ਸੋਨੂੰ ਸੂਦ ਤੇ ਸੀ. ਐੱਮ. ਚੰਨੀ ਦੀ ਕਈ ਘੰਟੇ ਲੰਮੀ ਮੀਟਿੰਗ ਚੱਲੀ ਸੀ। ਇਸ ਕਾਰਨ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚੋਣਾਂ ਤੋਂ ਪਹਿਲਾਂ ਸਰਵੇ : ਪੰਜਾਬ ’ਚ ‘ਆਪ’ ਸਭ ਤੋਂ ਅੱਗੇ, ਕਾਂਗਰਸ ਜਿੱਤ ਦਾ ਫਾਸਲਾ ਲਗਾਤਾਰ ਘਟਾ ਰਹੀ
NEXT STORY