ਜਲੰਧਰ— ਕਹਿੰਦੇ ਨੇ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਤੁਹਾਨੂੰ ਕੋਈ ਵੀ ਮੰਜ਼ਿਲ ਤੱਕ ਪਹੁੰਚਣ ਲਈ ਨਹੀਂ ਰੋਕ ਸਕਦਾ, ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਜਲੰਧਰ ਦੇ ਰਹਿਣ ਵਾਲੇ 15 ਸਾਲਾ ਸਹਿਜਬੀਰ ਸਿੰਘ ਨੇ, ਜਿਸ ਨੇ ਦੱਖਣੀ ਏਸ਼ੀਆਈ ਖੇਡਾਂ 'ਚ ਤੀਰ ਸ਼ੂਟ ਦੇ ਮੁਕਾਬਲੇ 'ਚ ਗੋਲਡ ਮੈਡਲ ਜਿੱਤ ਕੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ। ਸਹਿਜਬੀਰ ਸਿੰਘ (15) ਨੇ ਇਕ ਸਾਲ ਪਹਿਲਾਂ ਹੀ ਤੀਰ ਅੰਦਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਕੋਲੰਬੋ 'ਚ ਸਫਲ ਪ੍ਰਦਰਸ਼ਨ ਕਰਨ ਦੇ ਬਾਅਦ ਗੋਲਡ ਮੈਡਲ ਜਿੱਤ ਕੇ ਜਲੰਧਰ ਪਰਤਿਆ ਹੈ। ਸਹਿਜਬੀਰ ਦੀ ਇਸ ਖੇਡ ਵੱਲ ਦਿਲਚਸਪੀ ਕ੍ਰਿਕਟ ਖੇਡਦੇ-ਖੇਡਦੇ ਬਾਕੀ ਖਿਡਾਰੀਆਂ ਨੂੰ ਤੀਰ ਸ਼ੂਟ ਕਰਦੇ ਦੇਖ ਵਧੀ। ਸਹਿਜਬੀਰ ਦੇ ਪਿਤਾ ਪੰਜਾਬ ਪੁਲਸ 'ਚ ਏ. ਐੱਸ. ਆਈ. ਦੇ ਅਹੁਦੇ 'ਤੇ ਤਾਇਨਾਤ ਹਨ। ਸਹਿਜ ਨੇ ਇਥੋਂ ਤੱਕ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ।
ਸਹਿਜਬੀਰ ਦੇ ਪਿਤਾ ਨੇ ਦੱਸਿਆ ਕਿ ਉਹ ਸਕੂਲ ਤੋਂ ਘਰ ਵਾਪਸ ਆ ਕੇ ਸਟੇਡੀਅਮ ਜਾਂਦਾ ਹੈ, ਜਿੱਥੇ ਉਹ ਆਪਣੀ ਪ੍ਰੈਕਟਿਸ ਕਰਦਾ ਹੈ। ਉਹ ਮੈਦਾਨ 'ਚ ਪ੍ਰੈਕਟਿਸ ਦੌਰਾਨ ਖੁਦ ਨੂੰ ਸੁਧਾਰਣ ਦੇ ਤਰੀਕਿਆਂ ਦੀ ਭਾਲ ਕਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਉਹ ਖੁਦ ਵੀ ਉਸ ਨਾਲ ਮੈਦਾਨ 'ਚ ਜਾਂਦੇ ਹਨ ਅਤੇ ਉਸ ਦੀ ਪ੍ਰੈਕਟਿਸ ਕਰਵਾਉਂਦੇ ਹਨ।
ਟੂਰਨਾਮੈਂਟ ਤੋਂ ਜਲੰਧਰ ਪਰਤੇ ਸਹਿਜਬੀਰ ਨੇ ਦੱਸਿਆ ਕਿ ਉਸ ਦਾ ਧਿਆਨ ਸਿਰਫ ਟੀਚੇ 'ਤੇ ਸੀ, ਜਿਸ ਸਦਕਾ ਉਹ ਅੱਜ ਇਸ ਮੁਕਾਮ 'ਤੇ ਪਹੁੰਚ ਸਕਿਆ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਹੋਰਾਂ ਖਿਡਾਰੀਆਂ ਨੂੰ ਤੀਰ ਅੰਦਾਜ਼ੀ ਕਰਦੇ ਹੋਏ ਦੇਖਿਆ ਤਾਂ ਉਸ ਦੇ ਮਨ ਅੰਦਰ ਇਸ ਖੇਡ ਪ੍ਰਤੀ ਦਿਲਚਸਪੀ ਵਧੀ ਅਤੇ ਇਸ ਖੇਡ ਨੂੰ ਖੇਡਣ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਨੇ ਸਖਤ ਮਿਹਨਤ ਕੀਤੀ ਹੈ, ਜਿਸ ਦੇ ਸਦਕਾ ਉਸ ਨੇ ਰਾਸ਼ਟਰੀ ਪੱਧਰ 'ਤੇ ਕਈ ਗੋਲਡ ਮੈਡਲ ਸਮੇਤ ਸਿਲਵਰ ਦੇ ਮੈਡਲ ਜਿੱਤੇ ਹਨ। ਹੁਣ ਉਹ ਮਲੇਸ਼ੀਆ 'ਚ ਹੋਣ ਵਾਲੇ ਟੂਰਨਾਮੈਂਟ ਦੀ ਤਿਆਰੀ ਕਰ ਰਿਹਾ ਹੈ।
ਸ਼ੱਕੀ ਹਾਲਾਤ 'ਚ ਹੋਈ ਸੀ ਵਿਆਹੁਤਾ ਦੀ ਮੌਤ, ਪੋਸਟਮਾਰਟਮ ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
NEXT STORY