ਲੁਧਿਆਣਾ (ਵਿੱਕੀ) : ਟ੍ਰਾਂਸਫਰ ਪਾਲਿਸੀ ਤਹਿਤ ਟ੍ਰਾਂਸਫਰ ਕਰਵਾ ਕੇ ਕਿਸੇ ਹੋਰ ਸਕੂਲ ਵਿਚ ਗਏ ਅਧਿਆਪਕਾਂ ਦੇ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਕਿਸੇ ਅਧਿਆਪਕ ਦੀ ਟ੍ਰਾਂਸਫਰ ਹੁੰਦੀ ਹੈ ਤਾਂ ਉਸ ਕੋਲ ਪਿਛਲੇ ਸਕੂਲ ਵਿਚ ਕਿਸੇ ਨਾ ਕਿਸੇ ਰੂਪ ਵਿਚ ਸੌਂਪੀ ਗਈ ਜ਼ਿੰਮੇਵਾਰੀ ਦਾ ਚਾਰਜ ਹੁੰਦਾ ਹੈ, ਜੋ ਉਸ ਵੱਲੋਂ ਟ੍ਰਾਂਸਫਰ ਹੋਣ ਉਪਰੰਤ ਕਿਸੇ ਹੋਰ ਅਧਿਆਪਕ ਮੁਲਾਜ਼ਮ ਨੂੰ ਸੌਂਪਣਾ ਹੁੰਦਾ ਹੈ। ਇਸ ਸਬੰਧੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਟ੍ਰਾਂਸਫਰ ਉਪਰੰਤ ਆਪਣੇ ਪੁਰਾਣੇ ਸਕੂਲ ਵਿਚ ਚਾਰਜ ਦੇਣ ਲਈ ਕੰਮ ਕਰਨ ਵਾਲੇ ਦਿਨ ਹੀ ਅਧਿਆਪਕ ਆ ਸਕਦੇ ਹਨ ਅਤੇ ਇਸ ਮਕਸਦ ਨਾਲ ਸਿਰਫ਼ ਇਕ ਹੀ ਦਿਨ ਦਾ ਸਮਾਂ ਦਿੱਤਾ ਜਾਵੇਗਾ। ਇਸ ਦਿਨ ਸਬੰਧਤ ਅਧਿਆਪਕ ਨੂੰ ਆਨ ਡਿਊਟੀ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਪਾਸਪੋਰਟ ਬਣਨ ਤਕ ਭਾਰਤ ’ਚ ਹੀ ਰਹੇਗੀ ਪਾਕਿਸਤਾਨ ਦੀ ਭਾਰਤੀ
ਇਸ ਤੋਂ ਇਲਾਵਾ ਕੁਝ ਥਾਵਾਂ ’ਤੇ ਇਹ ਵੀ ਧਿਆਨ ਵਿਚ ਆਇਆ ਹੈ ਕਿ ਟ੍ਰਾਂਸਫਰ ਹੋਣ ਉਪਰੰਤ ਅਧਿਆਪਕਾਂ ਨੂੰ ਆਪਣਾ ਸਰਵਿਸ ਰਿਕਾਰਡ (ਸਰਵਿਸ ਬੁਕ ਅਤੇ ਐੱਲ. ਪੀ. ਸੀ.) ਲੈਣ ਲਈ ਆਪਣੇ ਪੁਰਾਣੇ ਸਕੂਲ ਵਿਚ ਆਉਣਾ ਪੈਂਦਾ ਹੈ। ਇਸ ਸਬੰਧੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਟ੍ਰਾਂਸਫਰ ਹੋ ਕੇ ਜਾਣ ਵਾਲੇ ਅਧਿਆਪਕਾਂ ਦਾ ਜ਼ਰੂਰੀ ਪੂਰਾ ਰਿਕਾਰਡ ਨਵੇਂ ਸਕੂਲ ਵਿਚ ਭੇਜਣ ਦੀ ਨਿਰੋਲ ਜ਼ਿੰਮੇਵਾਰੀ ਉਸ ਦੇ ਪਿਛਲੇ ਸਕੂਲ ਮੁਖੀ ਦੀ ਹੋਵੇਗੀ।
ਇਹ ਵੀ ਪੜ੍ਹੋ : ਡੀ. ਐੱਸ. ਜੀ. ਪੀ. ਸੀ. ਦੀਆਂ ਚੋਣਾਂ ’ਚ ਵੱਡੀ ਜਿੱਤ ਅਕਾਲੀ ਦਲ ਲਈ ਸ਼ੁੱਭ ਸੰਕੇਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਫ਼ਰਤ ਭਰੀਆਂ ਪੋਸਟਾਂ ਪਾਉਣ ਵਾਲਿਆਂ ’ਤੇ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦਾ ਬਿਆਨ ਆਇਆ ਸਾਹਮਣੇ
NEXT STORY