ਜਲੰਧਰ (ਸੋਨੂੰ)— ਜਲੰਧਰ ਤੋਂ ਪਠਾਨਕੋਟ ਵਿਚਾਲੇ ਅੱਜ ਇਕ ਸਪੈਸ਼ਲ ਟਰੇਨ ਚਲਾਈ ਗਈ ਹੈ। ਇਸ ਟਰੇਨ 'ਚ ਡਾਕਟਰਾਂ ਦੀ ਟੀਮ ਲਈ ਇਕ ਵੱਖਰਾ ਕੋਚ ਲਗਾਇਆ ਗਿਆ। ਡਾਕਟਰਾਂ ਦੀ ਟੀਮ ਛੋਟੇ-ਵੱਡੇ ਸਟੇਸ਼ਨਾਂ 'ਤੇ ਕੰਮ ਕਰਨ ਵਾਲੇ ਰੇਲਵੇ ਕਰਮਚਾਰੀਆਂ ਦਾ ਚੈੱਕਅਪ ਕਰੇਗੀ।
ਇਹ ਵੀ ਪੜ੍ਹੋ ► ਰਿਸ਼ਤਿਆਂ ''ਤੇ ਕੋਰੋਨਾ ਦੀ ਮਾਰ, ਲੁਧਿਆਣਾ ਤੋਂ ਪੈਦਲ ਚੱਲ ਕੇ ਭੈਣ ਘਰ ਪੁੱਜੇ ਭਰਾ ਨੂੰ ਮਿਲਿਆ ਕੋਰਾ ਜਵਾਬ
ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਦੇਸ਼ 'ਚ ਟਰੇਨਾਂ ਚੱਲਣੀਆਂ ਬੰਦ ਹੋ ਗਈਆਂ ਹਨ ਪਰ ਰੇਲਵੇ ਦੇ ਕਰਮਚਾਰੀਆਂ ਨੂੰ ਸਟੇਸ਼ਨ 'ਤੇ ਲਾਈਨਾਂ 'ਤੇ ਆਪਣੀ ਡਿਊਟੀ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਰੇਲਵੇ ਦੀ ਡਾਕਟਰਾਂ ਦੀ ਇਕ ਟੀਮ ਨੂੰ ਚੈੱਕਅਪ ਕਰਨ ਲਈ ਅੱਜ ਭੇਜਿਆ ਗਿਆ।
ਇਹ ਵੀ ਪੜ੍ਹੋ ► ਕਰਫਿਊ ਦੀ ਮਿਆਦ ਵੱਧਣ 'ਤੇ ਜਲੰਧਰ ਪੁਲਸ ਹੋਈ ਸਖਤ, ਪੁਲਸ ਕਮਿਸ਼ਨਰ ਨੇ ਦਿੱਤੇ ਇਹ ਹੁਕਮ
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ
ਜ਼ਿਆਦਾਤਰ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਚੈੱਕਅਪ ਕਰੇਗੀ, ਜੋ ਰੇਲਵੇ ਲਾਈਨਾਂ 'ਤੇ ਲਾਈਨਮੈਨ ਦਾ ਕੰਮ ਕਰਦੇ ਹਨ। ਰੇਲਵੇ ਹਸਪਤਾਲ ਦੀ ਮਹਿਲਾ ਡਾਕਟਰ ਆਰਚੀ ਸਿੰਗਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਅਪੁਆਇੰਟ ਕੀਤਾ ਗਿਆ ਹੈ ਅਤੇ ਸਪੈਸ਼ਲ ਟਰੇਨ ਚਲਾਈ ਗਈ ਹੈ। ਡਾਕਟਰ ਲਾਈਨ ਡਿਊਟੀ ਸਟਾਫ ਨੂੰ ਕਾਂਸਲਿੰਗ ਕਰਨਗੇ ਅਤੇ ਉਨ੍ਹਾਂ ਦੀ ਸਕ੍ਰੀਨਿੰਗ ਕਰਕੇ ਚੈੱਕਅਪ ਕੀਤਾ ਜਾਵੇਗਾ। ਜਿਸ ਨਾਲ ਇਹ ਪਤਾ ਚੱਲ ਸਕੇਗਾ ਕਿ ਕਿਤੇ ਉਹ ਕੋਰੋਨਾ ਨਾਲ ਇਨਫੈਕਟਿਡ ਤਾਂ ਨਹੀਂ ਹਨ।
ਇਹ ਵੀ ਪੜ੍ਹੋ ► ਬਾਵਾ ਹੈਨਰੀ ਤੋਂ ਬਾਅਦ ਹੁਣ ਵਿਧਾਇਕ ਸੁਸ਼ੀਲ ਰਿੰਕੂ ’ਤੇ ਵੀ ਕੋਰੋਨਾ ਦੀ ਦਹਿਸ਼ਤ ਛਾਈ
ਇਹ ਵੀ ਪੜ੍ਹੋ ► ਜਲੰਧਰ 'ਚ ਖੌਫਨਾਕ ਵਾਰਦਾਤ, ਜਵਾਈ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਸਹੁਰਾ
ਟਰੇਨ ਗਾਰਡ ਪੁਸ਼ਕਰ ਨੇ ਦੱਸਿਆ ਕਿ ਇਹ ਟਰੇਨ ਪੈਟਰੋਲਿੰਗ ਲਈ ਜਲੰਧਰ ਕਰਤਾਰਪੁਰ ਹੁੰਦੇ ਹੋਏ ਪਠਾਨਕੋਟ ਜਾਂਦੀ ਹੈ। ਅੱਜ ਇਸ 'ਚ ਸਪੈਸ਼ਲ ਕੋਚ ਲਗਾਇਆ ਗਿਆ, ਜਿਸ 'ਚ ਮੈਡੀਕਲ ਦੀ ਸਹੂਲਤ ਉਪਲੱਬਧ ਹੈ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ
ਇਹ ਵੀ ਪੜ੍ਹੋ ► ਹੁਸ਼ਿਆਰਪੁਰ: ਕੋਰੋਨਾ ਕਾਰਨ ਮਰੇ ਪਿਤਾ ਦਾ ਮੂੰਹ ਵੀ ਨਹੀਂ ਦੇਖ ਸਕਿਆ ਸੀ ਪੁੱਤ, ਹੁਣ ਜਿੱਤੀ ਕੋਰੋਨਾ 'ਤੇ ਜੰਗ
ਟੈਂਪੂ ਟ੍ਰੈਵਲ 'ਚੋਂ 90 ਕਿਲੋ ਡੋਡੇ ਬਰਾਮਦ, ਦੋ ਗ੍ਰਿਫਤਾਰ, ਮੁੱਖ ਮੁਲਜ਼ਮ ਫਰਾਰ
NEXT STORY