ਫਿਰੋਜ਼ਪੁਰ (ਮਲਹੋਤਰਾ) : ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਰੇਲ ਵਿਭਾਗ ਨੇ ਅੰਮ੍ਰਿਤਸਰ-ਕਟਿਹਾਰ ਦੇ ਵਿਚਾਲੇ 5 ਅਗਸਤ ਤੋਂ 4 ਸਤੰਬਰ ਤੱਕ ਸਪੈਸ਼ਲ ਹਫ਼ਤਾਵਾਰੀ ਰੇਲਗੱਡੀ ਚਲਾਉਣ ਦਾ ਫ਼ੈਸਲਾ ਲਿਆ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਅਨੁਸਾਰ 5 ਅਗਸਤ ਤੋਂ 2 ਸਤੰਬਰ ਤੱਕ ਹਰ ਬੁੱਧਵਾਰ ਰਾਤ 9 ਵਜੇ ਉਕਤ ਸਪੈਸ਼ਲ ਗੱਡੀ ਕਟਿਹਾਰ ਸਟੇਸ਼ਨ ਤੋਂ ਰਵਾਨਾ ਹੋ ਕੇ ਸ਼ੁੱਕਰਵਾਰ ਸਵੇਰੇ 9:45 ਵਜੇ ਅੰਮ੍ਰਿਤਸਰ ਪਹੁੰਚਿਆ ਕਰੇਗੀ।
ਅੰਮ੍ਰਿਤਸਰ ਤੋਂ ਇਸ ਰੇਲਗੱਡੀ ਨੂੰ 7 ਅਗਸਤ ਤੋਂ 4 ਸਤੰਬਰ ਤੱਕ ਹਰ ਸ਼ੁੱਕਵਾਰ ਦੁਪਹਿਰ 1:25 ਵਜੇ ਰਵਾਨਾ ਕੀਤਾ ਜਾਵੇਗਾ, ਜੋ ਅਗਲੇ ਦਿਨ ਰਾਤ 11:45 ਵਜੇ ਕਟਿਹਾਰ ਪਹੁੰਚਿਆ ਕਰੇਗੀ। ਇਸ ਰੇਲਗੱਡੀ ਦਾ ਦੋਹੇਂ ਦਿਸ਼ਾਵਾਂ ਵਿਚ ਠਹਿਰਾਅ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਲਕਸਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਸੀਤਾਪੁਰ, ਗੋਂਡਾ, ਬਸਤੀ, ਗੌਰਖਪੁਰ, ਕਪਤਾਨਗੰਜ, ਨਰਕਟੀਆਗੰਜ, ਰਕਸੌਲ, ਸੀਤਾਮੜ੍ਹੀ, ਜਨਕਪੁਰ ਰੋਡ, ਸ਼ਿਸ਼ੋ, ਸਕਰੀ, ਝੰਝਾਰਪੁਰ, ਨਿਰਮਲੀ, ਸਰਾਏਗੜ੍ਹ, ਰਾਘੋਪੁਰ, ਲਲਿਤਗ੍ਰਾਮ, ਫਾਰਬਿਸਗੰਜ, ਅਰਰੀਆ ਕੋਰਟ ਅਤੇ ਪੂਰਨੀਆ ਸਟੇਸ਼ਨਾਂ ਤੇ ਹੋਵੇਗਾ।
ਵੀਜ਼ਾ ਲਵਾਉਣ ਦੇ ਨਾਂ ’ਤੇ 16.50 ਲੱਖ ਦੀ ਠੱਗੀ, ਆਈਲੈੱਟਸ ਸੈਂਟਰ ਦੇ ਮਾਲਕ ’ਤੇ ਮਾਮਲਾ ਦਰਜ
NEXT STORY