ਜਲੰਧਰ (ਪੁਨੀਤ)–ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਸ਼ਰਧਾਲੂਆਂ ਦੀ ਸਹੂਲਤ ਅਤੇ ਜ਼ਿਆਦਾ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਲਈ ਰਾਖਵੀਆਂ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ। ਉਕਤ ਟ੍ਰੇਨਾਂ ਨੇ 22 ਤੋਂ 25 ਨਵੰਬਰ ਤਕ ਚਲਾਈਆਂ ਜਾਣਗੀਆਂ।
ਇਸੇ ਸਿਲਸਿਲੇ ਵਿਚ ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਵਿਚਕਾਰ 4574/04573 ਚਲਾਈ ਜਾਵੇਗੀ। ਇਹ ਟ੍ਰੇਨ 22, 23, 24 ਅਤੇ 25 ਨਵੰਬਰ ਨੂੰ ਚਲਾਈ ਜਾਵੇਗੀ। ਇਸ ਵਿਚ ਸਲੀਪਰ ਅਤੇ ਜਨਰਲ ਕੋਚ ਸ਼ਾਮਲ ਹੋਣਗੇ। ਅੰਮ੍ਰਿਤਸਰ ਤੋਂ ਸਵੇਰੇ 9.50 ਵਜੇ ਚੱਲਣ ਵਾਲੀ ਉਕਤ ਟ੍ਰੇਨ 10.20 ’ਤੇ ਬਿਆਸ, 10.55 ਜਲੰਧਰ ਸਿਟੀ, 12.10 ਲੁਧਿਆਣਾ, 2.10 ਮੋਰਿੰਡਾ, 2.25 ਰੂਪਨਗਰ ਅਤੇ 3.40 ਵਜੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਵਪਾਰੀ ਨੇ ਪੁਲਸ 'ਤੇ ਲਾਏ ਥਰਡ ਡਿਗਰੀ ਦੇ ਦੋਸ਼! ਪੈਰ ਤੋੜਿਆ ਤੇ ਜਬਰਨ ਲਾਈ ਹੱਥਕੜੀ

ਵਾਪਸੀ ’ਤੇ ਸ੍ਰੀ ਅਨੰਦਪੁਰ ਸਾਹਿਬ ਤੋਂ 5 ਵਜੇ ਟ੍ਰੇਨ ਚੱਲੇਗੀ ਅਤੇ 5.30 ’ਤੇ ਰੂਪਨਗਰ, 6 ਵਜੇ ਮੋਰਿੰਡਾ, 8.28 ਲੁਧਿਆਣਾ ਅਤੇ 10.35 ਜਲੰਧਰ ਸਿਟੀ, ਜਦਕਿ 11.10 ਵਜੇ ਬਿਆਸ ਅਤੇ ਰਾਤ 12.10 ਵਜੇ ਅੰਮ੍ਰਿਤਸਰ ਪਹੁੰਚੇਗੀ। ਅਧਿਕਾਰੀਆਂ ਨੇ ਦੱਸਿਆ ਕਿ ਬਠਿੰਡਾ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਚਕਾਰ 04572/04571 ਚਲਾਈ ਜਾਵੇਗੀ। ਇਹ ਟ੍ਰੇਨ ਵੀ 22, 23, 24 ਅਤੇ 25 ਨਵੰਬਰ ਨੂੰ ਚੱਲੇਗੀ। ਉਥੇ ਹੀ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਅੱਜ 14617 ਜਨਸੇਵਾ ਜਲੰਧਰ ਦੇ ਆਪਣੇ ਤੈਅ ਸਮੇਂ ਦੁਪਹਿਰ 3.06 ਤੋਂ ਲੱਗਭਗ ਡੇਢ ਘੰਟਾ ਲੇਟ ਰਹਿੰਦੇ ਹੋਏ ਸਾਢੇ 6 ਵਜੇ ਦੇ ਲਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਐਕਸਪ੍ਰੈੱਸ 11057 ਅਤੇ 14673 ਸ਼ਹੀਦ ਐਕਸਪ੍ਰੈੱਸ ਲੱਗਭਗ ਪੌਣਾ ਘੰਟਾ ਲੇਟ ਰਹੀ। ਸੱਚਖੰਡ ਐਕਸਪ੍ਰੈੱਸ 12715 ਲਗਭਗ 2 ਘੰਟੇ ਦੇਰੀ ਨਾਲ ਪਹੁੰਚੀ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ ਕੀਤੀ 25 ਤਾਰੀਖ਼ ਤੱਕ ਦੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
NEXT STORY