ਜਲੰਧਰ (ਸਲਵਾਨ)— ਸਪਾਈਸ ਜੈੱਟ ਨੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਮਾਇਆਨਗਰੀ ਮੁੰਬਈ ਆਉਣ-ਜਾਣ ਵਾਲੀ ਫਲਾਈਟ ਦੇ ਦਿਨ ਅਤੇ ਸਮੇਂ 'ਚ ਤਬਦੀਲੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤਬਦੀਲੀ ਬਦਲਦੇ ਮੌਸਮ ਅਤੇ ਯਾਤਰੀਆਂ ਦੀ ਕਮੀ ਨੂੰ ਵੇਖਦਿਆਂ ਕੀਤੀ ਗਈ ਹੈ। ਪਿਛਲੇ ਦਿਨੀਂ ਜ਼ਬਰਦਸਤ ਕੋਹਰੇ ਕਾਰਨ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ 'ਤੇ ਸਪਾਈਸ ਜੈੱਟ ਦੀ ਫਲਾਈਟ ਦਾ ਮੁੰਬਈ-ਆਦਮਪੁਰ ਮੁੰਬਈ ਆਪਰੇਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। 22 ਦਸੰਬਰ ਤੋਂ 26 ਮਾਰਚ 2021 ਤਕ ਹਫ਼ਤੇ 'ਚ 4 ਦਿਨ ਇਹ ਨਵੇਂ ਸ਼ਡਿਊਲ ਰਾਹੀਂ ਉਡਾਣ ਭਰੇਗੀ। ਨਵੇਂ ਵਿੰਟਰ ਸ਼ਡਿਊਲ ਅਨੁਸਾਰ ਫਲਾਈਟ ਮੁੰਬਈ ਲਈ ਹਫ਼ਤੇ ਵਿਚ 4 ਦਿਨ ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਜਾਵੇਗੀ।
ਇਹ ਵੀ ਪੜ੍ਹੋ: ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ
ਇਹ ਰਿਹਾ ਫਲਾਈਟ ਦਾ ਸ਼ਡਿਊਲ
ਆਸਮਾਨ 'ਚ ਸਵੇਰ ਵੇਲੇ ਕੋਹਰੇ ਦੀ ਸੰਘਣੀ ਚਾਦਰ ਵੇਖਣ ਨੂੰ ਮਿਲ ਰਹੀ ਹੈ। ਹੁਣ ਆਪਣੇ ਨਵੇਂ ਸਮੇਂ ਅਨੁਸਾਰ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2402 ਦਾ ਮੁੰਬਈ ਏਅਰਪੋਰਟ ਤੋਂ ਆਦਮਪੁਰ ਏਅਰਪੋਰਟ ਚੱਲਣ ਦਾ ਸਮਾਂ ਸਵੇਰੇ 6 ਵੱਜ ਕੇ 40 ਮਿੰਟ 'ਤੇ ਹੈ, ਜੋ ਆਦਮਪੁਰ ਏਅਰਪੋਰਟ ਸਵੇਰੇ 10 ਵਜੇ ਪਹੁੰਚੇਗੀ। 20 ਮਿੰਟਾਂ ਲਈ ਆਦਮਪੁਰ ਏਅਰਪੋਰਟ 'ਤੇ ਰੁਕਣ ਤੋਂ ਬਾਅਦ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2403 ਸਵੇਰੇ 10 ਵੱਜ ਕੇ 20 ਮਿੰਟ 'ਤੇ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਮੁੰਬਈ ਲਈ ਉਡਾਣ ਭਰ ਕੇ ਅਤੇ ਦੁਪਹਿਰ 1 ਵੱਜ ਕੇ 35 ਮਿੰਟ 'ਤੇ ਮੁੰਬਈ ਏਅਰਪੋਰਟ 'ਤੇ ਪਹੁੰਚੇਗੀ।
ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ
ਦੱਸ ਦੇਈਏ ਕਿ ਸਰਦੀਆਂ ਦਾ ਸ਼ਡਿਊਲ ਲਾਗੂ ਹੋਣ ਤੋਂ ਬਾਅਦ ਮੁੰਬਈ ਆਦਮਪੁਰ ਸੈਕਟਰ ਦੀ ਫਲਾਈਟ ਦੀ ਸਮਾਂ-ਸਾਰਣੀ ਵਿਚ ਤੀਜੀ ਵਾਰ ਤਬਦੀਲੀ ਕੀਤੀ ਗਈ ਹੈ। ਨਵਾਂ ਸ਼ਡਿਊਲ ਮਾਰਚ 2021 ਤਕ ਰੱਖਿਆ ਗਿਆ ਹੈ। ਸਮੇਂ ਤੇ ਹਾਲਾਤ ਅਨੁਸਾਰ ਇਸ 'ਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਦਸੂਹਾ: ਮੇਨ ਬਾਜ਼ਾਰ 'ਚ ਗਿਫਟ ਸੈਂਟਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੀ. ਐੱਚ. ਸੀ. ਨੂੰ ਬਣਾਇਆ ਜਾਵੇਗਾ ਸਬ-ਡਵੀਜ਼ਨ ਪੱਧਰ ਦਾ ਹਸਪਤਾਲ : ਭੱਠਲ
NEXT STORY