ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੇ ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੰਸਟਾਗ੍ਰਾਮ ’ਤੇ ਇਕ ਸੰਦੇਸ਼ ਵਿਚ ਧਮਕੀ ਦੇਣ ਵਾਲੇ ਵਿਅਕਤੀ ਨੇ ਖੁਦ ਨੂੰ ਅਬਦੁਲ ਰੋਜ਼ਾ ਦੱਸਿਆ ਹੈ ਅਤੇ 16 ਸਤੰਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਫਿਲਹਾਲ ਥਾਣਾ ਸਦਰ ਦੀ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਦਾ ਦਾਅਵਾ ਹੈ ਕਿ ਬਹੁਤ ਜਲਦ ਧਮਕੀ ਦੇਣ ਵਾਲੇ ਨੂੰ ਫੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ 7 ਸਤੰਬਰ ਦੀ ਰਾਤ ਨੂੰ ਲਾਰੈਂਸ ਰੋਡ ਸਥਿਤ ਡੀ. ਏ. ਵੀ. ਪਬਲਿਕ ਸਕੂਲ ਨੂੰ ਇੰਸਟਾਗ੍ਰਾਮ ’ਤੇ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਦੀ ਜਾਂਚ ਵਿਚ ਸਕੂਲ ਦੇ 3 ਵਿਦਿਆਰਥੀਆਂ ਦਾ ਖੁਲਾਸਾ ਹੋਇਆ ਸੀ, ਜਿਨ੍ਹਾਂ ਵੱਲੋਂ ਧਮਕੀ ਦਿੱਤੀ ਗਈ ਸੀ। ਪੁਲਸ ਦਾ ਮੰਨਣਾ ਹੈ ਕਿ ਸਪਰਿੰਗ ਡੇਲ ਸਕੂਲ ਨੂੰ ਵੀ ਇਸੇ ਤਰ੍ਹਾਂ ਧਮਕੀ ਦਿੱਤੀ ਗਈ ਹੋ ਸਕਦੀ ਹੈ, ਬਹੁਤ ਜਲਦ ਸਾਈਬਰ ਕ੍ਰਾਈਮ ਸੈੱਲ ਮੁਲਜ਼ਮਾਂ ਨੂੰ ਲੱਭ ਲਵੇਗਾ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਕਮੇਟੀ ਦੀ ਲਿਸਟ ਜਾਰੀ, ਇਨ੍ਹਾਂ ਆਗੂਆਂ ਨੂੰ ਮਿਲੀ ਥਾਂ
ਪੁਲਸ ਨੇ ਸਖਤ ਕੀਤਾ ਆਪਣਾ ਰਵੱਈਆ
ਸਪਰਿੰਗ ਡੇਲ ਸਕੂਲ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਸ ਨੇ ਆਪਣਾ ਰਵੱਈਆ ਸਖਤ ਕਰ ਲਿਆ ਹੈ। ਪੁਲਸ ਦਾ ਮੰਨਣਾ ਹੈ ਕਿ ਹਾਲ ਹੀ 'ਚ ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ’ਤੇ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਦਾ ਇਹ ਨਤੀਜਾ ਹੈ, ਜਿਸ ਨੂੰ ਲੈ ਕੇ ਅੱਜ ਇਕ ਹੋਰ ਸਕੂਲ ਨੂੰ ਧਮਕੀ ਦਿੱਤੀ ਗਈ ਹੈ, ਜੇਕਰ ਇਸ ਵਿਚ ਕਿਸੇ ਵਿਦਿਆਰਥੀ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਪੁਲਸ ਵੱਲੋਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਲਿਖਿਆ ਹੈ ਧਮਕੀ ’ਚ?
ਇੰਸਟਾਗ੍ਰਾਮ ’ਤੇ ਵਾਇਰਲ ਹੋਈ ਧਮਕੀ ਵਿਚ ਲਿਖਿਆ ਗਿਆ ਹੈ, "ਸਪਰਿੰਗ ਡੇਲ ਸੀਨੀਅਰ ਸਕੂਲ ਵਿਚ 16 ਸਤੰਬਰ ਨੂੰ ਸੀ-4 ਪਲਾਂਟੇਸ਼ਨ ਹੋਵੇਗੀ ਅਤੇ ਉਸੇ ਦਿਨ ਧਮਾਕਾ ਵੀ ਹੋਵੇਗਾ, ਬਚ ਸਕਦੇ ਹੋ ਤੋਂ ਬਚ ਜਾਓ।"
ਇਹ ਵੀ ਪੜ੍ਹੋ : ਸਾਬਕਾ ਉਪ ਮੁੱਖ ਮੰਤਰੀ ਰੰਧਾਵਾ ਖ਼ਿਲਾਫ਼ ਇਕ ਔਰਤ ਨੇ ਦਿੱਤੀ ਸ਼ਿਕਾਇਤ, ਜਾਣੋ ਪੂਰਾ ਮਾਮਲਾ
ਸਾਈਬਰ ਕ੍ਰਾਈਮ ਸੈੱਲ ਜਾਂਚ 'ਚ ਜੁਟਿਆ
ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਸਕੂਲ ਨੂੰ ਮਿਲੀ ਧਮਕੀ ’ਤੇ ਪੁਲਸ ਦਾ ਸਾਈਬਰ ਕ੍ਰਾਈਮ ਸੈੱਲ ਕੰਮ ਕਰ ਰਿਹਾ ਹੈ। ਫਿਲਹਾਲ ਇਹ ਵੀ ਪਤਾ ਲੱਗਾ ਹੈ ਕਿ 16 ਸਤੰਬਰ ਨੂੰ ਸਪਰਿੰਗ ਡੇਲ ਸਕੂਲ 'ਚ ਗਣਿਤ ਦੀ ਪ੍ਰੀਖਿਆ ਹੈ। ਪੁਲਸ ਵੀ ਇਸ ਸਬੰਧੀ ਆਪਣੀ ਜਾਂਚ ਕਰ ਰਹੀ ਹੈ। ਹੋ ਸਕਦਾ ਹੈ ਕਿ ਇਹ ਧਮਕੀ ਪ੍ਰੀਖਿਆ ਤੋਂ ਬਚਣ ਲਈ ਕਿਸੇ ਵਿਦਿਆਰਥੀ ਵੱਲੋਂ ਦਿੱਤੀ ਗਈ ਹੋਵੇ। ਜਲਦ ਹੀ ਮੁਲਜ਼ਮ ਫੜ ਲਏ ਜਾਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪੰਜਾਬ ਕਾਂਗਰਸ ਕਮੇਟੀ ਦੀ ਲਿਸਟ ਜਾਰੀ, ਇਨ੍ਹਾਂ ਆਗੂਆਂ ਨੂੰ ਮਿਲੀ ਥਾਂ
NEXT STORY