ਅੰਮ੍ਰਿਤਸਰ, (ਵੜੈਚ)- ਜ਼ਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਦੀ ਅਗਵਾਈ 'ਚ ਅੱਜ ਹਾਲ ਗੇਟ ਦੇ ਬਾਹਰ ਭਾਜਪਾਈਆਂ ਨੇ ਕੈਪਟਨ ਸਰਕਾਰ ਦੇ 6 ਮਹੀਨੇ ਦੇ ਕਾਰਜਕਾਲ 'ਚ ਹਰ ਮੋਰਚੇ 'ਤੇ ਫੇਲ ਹੋਣ 'ਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਰਾਸ਼ਟਰੀ ਭਾਜਪਾ ਸਕੱਤਰ ਤਰੁਣ ਚੁੱਘ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਰਾਕੇਸ਼ ਗਿੱਲ, ਡਾ. ਬਲਦੇਵ ਰਾਜ ਚਾਵਲਾ, ਰਜਿੰਦਰ ਮੋਹਨ ਛੀਨਾ, ਮਾਨਵ ਤਨੇਜਾ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਆਪਣੇ 6 ਮਹੀਨੇ ਦੇ ਕਾਰਜਕਾਲ 'ਚ ਹਰ ਮੋਰਚੇ 'ਤੇ ਫੇਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦੇ ਕਰਜ਼ੇ ਮਾਫ ਕਰੇਗੀ, ਉਦਯੋਗਪਤੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਵੀ ਕਹੀ ਗਈ ਸੀ ਜੋ ਅੱਜ ਤਕ ਪੂਰੀ ਨਹੀਂ ਹੋ ਸਕੀ ਹੈ।
ਮੌਜੂਦਾ ਸਰਕਾਰ ਸੂਬੇ ਦੀ ਵਿੱਤੀ ਹਾਲਤ ਨੂੰ ਸੰਭਾਲਣ 'ਚ ਇਸ ਹੱਦ ਤਕ ਨਾਕਾਮ ਰਹੀ ਹੈ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਦੇਰ ਕੀਤੀ ਜਾ ਰਹੀ ਹੈ ਜਿਸ ਨਾਲ ਸੂਬੇ ਦੇ ਵੋਟਰ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ 25,00,000 ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਜੋ ਕੁਝ ਹੋ ਰਿਹਾ ਹੈ ਇਹ ਸਮਝ ਤੋਂ ਪਰੇ ਹੈ। ਪੇਸ਼ੇਵਰ ਅਦਾਰਿਆਂ ਵੱਲੋਂ ਕੈਂਪਸ ਪਲੇਸਮੈਂਟ ਕੀਤੀ ਜਾ ਰਹੀ ਹੈ ਜੋ ਪਹਿਲਾਂ ਵੀ ਹੁੰਦੀ ਸੀ। ਅੱਜ ਸੂਬੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਗਏ ਇਤਿਹਾਸਕ ਵਿਕਾਸ ਕੰਮਾਂ ਅਤੇ ਲੋਕ ਹਿੱਤ ਯੋਜਨਾਵਾਂ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ 'ਚੋਂ ਕਈ ਯੋਜਨਾਵਾਂ ਨੂੰ ਮੌਜੂਦਾ ਸਰਕਾਰ ਨੇ ਬੰਦ ਕਰ ਦਿੱਤਾ ਹੈ।
ਇਸ ਸਮੇਂ ਰਾਜੇਸ਼ ਕੰਧਾਰੀ, ਰਮਨ ਸ਼ਰਮਾ, ਪ੍ਰੀਤੀ ਤਨੇਜਾ, ਅਮਰਜੀਤ ਕੌਰ, ਸਤਨਾਮ ਕੌਰ, ਲਵਲੀਨ ਵੜੈਚ, ਸੁਰਿੰਦਰ ਦੁੱਗਲ, ਸੰਜੇ ਕੁੰਦਰਾ, ਅਮਰੀਸ਼ ਕਪੂਰੀਆ, ਪੰਕਜ ਸਲਹੋਤਰਾ, ਵਰਿੰਦਰ ਧੁੰਨਾ, ਸਰਬਜੀਤ ਸਿੰਘ ਸ਼ੈਂਟੀ, ਕੌਂਸਲਰ ਡਾ. ਰਾਮ ਚਾਵਲਾ, ਰਾਹੁਲ ਮਹੇਸ਼ਵਰੀ, ਸੁਰੇਸ਼ ਮਹਾਜਨ, ਅਨੁਸ਼ਕਾ ਸਿੱਕਾ, ਸਲਿਲ ਕਪੂਰ, ਆਸ਼ੀਸ਼ ਮਹਾਜਨ, ਰਮਨ ਰਾਠੌਰ, ਮਨੋਹਰ ਸਿੰਘ ਸੈਣੀ, ਸੋਮਦੇਵ ਸ਼ਰਮਾ, ਹਰਸ਼ ਖੰਨਾ, ਅਸ਼ੋਕ ਚੰਡੋਕ, ਅਸ਼ਵਨੀ ਮਹਿਤਾ, ਤਲਵਿੰਦਰ ਬਿੱਲਾ, ਸੁਰਜੀਤ ਅਗਰਵਾਲ, ਮਨੀਸ਼ ਸੇਠ, ਸਲਿਲ ਤਲਵਾੜਾ, ਵਿਸ਼ਾਲ ਅਰੋੜਾ, ਅਸ਼ੀਸ਼ ਮਹਾਜਨ, ਗਗਨਦੀਪ ਸਿੰਘ, ਵਿਸ਼ਾਲ ਮਹਾਜਨ ਆਦਿ ਹਾਜ਼ਰ ਸਨ।
ਦਲਿਤ ਔਰਤਾਂ ਦੀ ਕੁੱਟਮਾਰ ਦੇ ਵਿਰੋਧ 'ਚ ਕੱਢੀ ਰੋਸ ਰੈਲੀ
NEXT STORY