ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਗੁਰਬਾਣੀ ਦੀ ਪੰਕਤੀ ਦਾ ਗਲਤ ਉਚਾਰਣ ਕਰਨ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕਿਹਾ ਹੈ ਕਿ ਜਿਸ ਤਰ੍ਹਾਂ ਹਰਸਿਮਰਤ ਵਲੋਂ ਸਟੇਜ 'ਤੇ ਗੁਰਬਾਣੀ ਦੀ ਪੰਕਤੀ ਦਾ ਗਲਤ ਉਚਾਰਣ ਕੀਤਾ ਗਿਆ ਹੈ, ਇਸ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਰਸਿਮਰਤ ਨੂੰ ਤਲਬ ਕਰਨਾ ਚਾਹੀਦਾ ਹੈ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਗੁਰਬਾਣੀ ਦੀ ਪੰਕਤੀ ਹੀ ਗਲਤ ਤਰੀਕੇ ਨਾਲ ਪੜ੍ਹ ਦਿੱਤੀ।

ਹਰਸਿਮਰਤ ਨੇ ਭਾਸ਼ਣ ਦੌਰਾਨ ਗੁਰਬਾਣੀ ਦੀ ਪੰਕਤੀ 'ਸੁਣੀ ਅਰਦਾਸਿ ਸੁਆਮੀ ਮੇਰੇ, ਸਰਬ ਕਲਾ ਬਣ ਆਈ' ਦੀ ਥਾਂ 'ਸਗਲ ਘਟਾ ਬਣ ਆਈ' ਪੜ੍ਹ ਦਿੱਤੀ। ਕਈ ਸਿੱਖ ਜਥੇਬੰਦੀਆਂ ਵਲੋਂ ਵੀ ਇਸ ਨੂੰ ਬੱਜਰ ਗਲਤੀ ਦੱਸਦੇ ਹੋਏ ਹਰਸਿਮਰਤ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਨਨਕਾਣਾ ਸਾਹਿਬ ਨਹੀਂ ਬਣੇਗਾ ਛੇਵਾਂ ਤਖਤ
NEXT STORY