ਅੰਮ੍ਰਿਤਸਰ (ਸੁਮਿਤ) - ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਰੋਜ਼ਾਨਾ ਦਰਸ਼ਨ ਕਰਨ ਲਈ ਆਉਂਦੀ ਹੈ, ਜਿਨ੍ਹਾਂ ਦੇ ਲਈ ਪ੍ਰਬੰਧਕਾਂ ਵਲੋਂ ਵੱਡੀ ਮਾਤਰਾ 'ਚ ਲੰਗਰ ਤਿਆਰ ਕੀਤਾ ਜਾਂਦਾ ਹੈ। ਜਾਣਕਾਰੀ ਮਿਲੀ ਹੈ ਕਿ ਇਸ ਲੰਗਰ ਤੋਂ ਬਚਣ ਵਾਲੀ ਵੇਸਟ ਤੋਂ ਹੁਣ ਗੈਸ ਤਿਆਰੀ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਨਗਰ-ਨਿਗਮ ਵਲੋਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਚੱਲ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਲੰਗਰ ਘਰ 'ਚ ਰੋਜ਼ਾਨਾ ਇਕ ਲੱਖ ਦੇ ਕਰੀਬ ਲੋਕ ਲੰਗਰ ਛਕਦੇ ਹਨ, ਜਿਸ ਤੋਂ ਤਿੰਨ ਮੀਟ੍ਰਿਕ ਟਨ ਸਬਜ਼ੀ ਦੀ ਵੇਸਟ ਅਤੇ ਹੋਰ ਬਹੁਤ ਸਾਰਾ ਸਾਮਾਨ ਨਿਕਲਦਾ ਹੈ, ਜੋ ਵਿਅਰਥ ਹੁੰਦਾ ਹੈ। ਲੰਗਰ ਤੋਂ ਬਚਣ ਵਾਲੀ ਵੇਸਟ ਨੂੰ ਵਿਅਰਥ ਨਾ ਕਰਨ ਲਈ ਨਗਰ-ਨਿਗਮ ਇਸ ਅਸਥਾਨ 'ਤੇ ਇਕ ਨਵਾਂ ਪਲਾਂਟ ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਦੀ ਵਰਤੋਂ ਨਾਲ ਗੈਸ ਤਿਆਰ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਲੰਗਰ ਦੇ ਵੇਸਟ ਤੋਂ ਤਿਆਰ ਹੋਣ ਵਾਲੀ ਗੈਸ ਨਾਲ ਬਹੁਤ ਫਾਇਦਾ ਹੋਣ ਵਾਲਾ ਹੈ ਅਤੇ ਇਸ ਗੈਸ ਦੀ ਵਰਤੋਂ ਲੰਗਰ ਬਣਾਉਣ ਲਈ ਕੀਤੀ ਜਾਵੇਗੀ। ਦੱਸ ਦੇਈਏ ਕਿ ਅਜਿਹਾ ਕਰਨ 'ਤੇ ਗੈਸ ਸਿਲੰਡਰ ਦੀ ਲਾਗਤ ਅਤੇ ਪ੍ਰਦੂਸ਼ਣ ਦੀ ਮਾਤਰਾ ਘੱਟ ਜਾਵੇਗੀ।
ਚਮਕੌਰ ਸਾਹਿਬ ਵਿਖੇ ਕੈਪਟਨ 6 ਨੂੰ ਰੱਖਣਗੇ ਯੂਨੀਵਰਸਿਟੀ ਦਾ ਨੀਂਹ ਪੱਥਰ
NEXT STORY