Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 06, 2026

    3:47:11 AM

  • sachin pilot will be in charge of the punjab

    ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ...

  • india  s stunning win over pakistan

    IND W vs PAK W: ਭਾਰਤ ਦੀ ਪਾਕਿ 'ਤੇ ਸ਼ਾਨਦਾਰ...

  • harmanpreet kaur creates history

    ਹਰਮਨਪ੍ਰੀਤ ਕੌਰ ਨੇ ਰਚਿਆ ਇਤਿਹਾਸ, ਪਾਕਿਸਤਾਨ...

  • pm modi spoke at the centenary celebrations

    'ਧੁਰੰਦਰ ਹੋਣ ਜਾਂ ਨਾ, SRCC ਦੇ ਗ੍ਰੈਜੂਏਟਸ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਾਹ ਪ੍ਰਗਟਿਓ ਮਰਦ ਅਗੰਮੜਾ...

PUNJAB News Punjabi(ਪੰਜਾਬ)

ਵਾਹ ਪ੍ਰਗਟਿਓ ਮਰਦ ਅਗੰਮੜਾ...

  • Edited By Rajwinder Kaur,
  • Updated: 13 Jan, 2019 09:50 AM
Jalandhar
sri guru gobind singh ji
  • Share
    • Facebook
    • Tumblr
    • Linkedin
    • Twitter
  • Comment

ਮਨੁੱਖਤਾ ਲਈ ਆਪਣਾ-ਆਪ ਅਤੇ ਸਮੁੱਚਾ ਪਰਿਵਾਰ ਵਾਰਨ ਵਾਲੀ ਉੁੱਚੀ-ਸੁੱਚੀ ਸ਼ਖਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁੱਜਰੀ ਜੀ ਦੀ ਕੁੱਖੋਂ, 1666 ਈ: ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਹੋਇਆ। ਮਾਪਿਆਂ ਨੇ ਆਪ ਜੀ ਦਾ ਨਾਂ ਗੋਬਿੰਦ ਰਾਏ ਰੱਖਿਆ। ਗੁਰੂ ਜੀ ਦਾ ਵਿਆਹ ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਨਾਲ ਹੋਇਆ। ਆਪ ਜੀ ਦੇ ਜਨਮ ਸਬੰਧੀ ਭਾਈ ਗੁਰਦਾਸ ਜੀ ਦੀ ਵਾਰ 41 ਪਾਊੜੀ 17 ਵਿਚ ਇਹ ਲਾਈਨਾ ਅੰਕਿਤ ਹਨ: 

ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ 
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।

ਆਪ ਜੀ ਦੇ ਘਰ ਚਾਰ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਜਨਮ ਲਿਆ। ਗੁਰੂ ਸਾਹਿਬ ਜੀ ਨੇ ਆਪਣੇ ਬਚਪਨ ਦੇ ਪੰਜ/ਛੇ ਸਾਲ ਪਟਨਾ ਸਾਹਿਬ ਵਿਖੇ ਬਤੀਤੀ ਕੀਤੇ । ਅਨੰਦਪੁਰ ਸਾਹਿਬ 'ਚ ਆਪ ਜੀ ਨੇ ਗੁਰਬਾਣੀ ਦਾ ਅਧਿਐਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬਾਰੇ ਸਿੱਖਿਆ ਮੁਨਸ਼ੀ ਸਾਹਿਬ ਚੰਦ ਕੋਲੋ ਪ੍ਰਾਪਤ ਕੀਤੀ। ਇੱਥੇ ਹੀ ਆਪ ਜੀ ਨੇ ਬ੍ਰਜ, ਸੰਸਕ੍ਰਿਤ, ਫਾਰਸੀ ਅਤੇ ਹੋਰ ਭਾਸ਼ਾਵਾਂ ਸਿੱਖੀਆਂ। ਇਸ ਤੋਂ ਇਲਾਵਾ ਗੁਰੂ ਜੀ ਨੇ ਸ਼ਾਸਤਰ ਵਿਦਿਆ ਅਤੇ ਘੋੜ ਸਵਾਰੀ ਵੀ ਸਿੱਖੀ। ਗੁਰੂ ਜੀ ਬਚਪਨ ਤੋਂ ਹੀ ਆਪਣੇ ਹਾਣੀਆਂ ਨਾਲ ਟੋਲੀਆਂ ਦੇ ਰੂਪ 'ਚ ਫਰਜੀ ਲੜਾਈਆਂ ਕਰਦੇ ਰਹਿੰਦੇ ਸਨ। 
ਨੌ ਸਾਲ ਦੀ ਉਮਰ 'ਚ ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਪ੍ਰਾਪਤ ਕਰ ਜਾਣ 'ਤੇ ਸਾਰੀ ਜ਼ਿੰਮੇਵਾਰੀ ਗੁਰੂ ਸਾਹਿਬ ਜੀ 'ਤੇ ਆਣ ਪਈ। ਇਸ ਉਪਰੰਤ ਕੁਝ ਦਿਨਾਂ ਬਾਅਦ (1675 ਈ:) 'ਚ ਗੁਰੂ ਸਾਹਿਬ ਜੀ ਨੇ ਬਾਲਗ ਉਮਰੇ ਸੰਗਤ ਦੀ ਅਗਵਾਈ 'ਚ ਗੁਰੂਗੱਦੀ ਸੰਭਾਲ ਲਈ। ਉਸ ਸਮੇਂ ਗੁਰੂ ਜੀ ਸਾਹਮਣੇ ਤਿੰਨ ਵਿਰੋਧੀ ਤਾਕਤਾਂ ਔਰਗਜ਼ੇਬ, ਪਹਾੜੀ ਹਿੰਦੂ ਰਾਜੇ ਅਤੇ ਪ੍ਰਿਥੀਏ, ਧੀਰ ਮੱਲੀਏ, ਰਾਮ ਰਾਈਏ ਦਾ ਬੋਲਬਾਲਾ ਸੀ। ਗੁਰੂ ਸਾਹਿਬ ਜੀ ਨੂੰ ਇੰਨ੍ਹਾਂ ਤਿੰਨਾਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਸਾਥੀਆਂ, ਫੌਜ ਅਤੇ ਲੜਾਈਆਂ ਲਈ ਹਥਿਆਰਾਂ ਦੀ ਕਾਫੀ ਘਾਟ ਸੀ।ਇੰਨ੍ਹਾਂ ਤਾਕਤਾਂ ਨੂੰ ਠੱਲ ਪਾਉਣ ਲਈ ਗੁਰੂ ਜੀ ਨੇ ਪੱਕਾ ਮਨ ਬਣਾ ਲਿਆ ਸੀ ਅਤੇ ਇਸ ਲਈ ਉਨ੍ਹਾਂ ਨੇ ਅਜਿਹੇ ਸੂਰਮਿਆਂ ਦੀ ਫੌਜ ਤਿਆਰ ਕਰਨੀ ਸ਼ੂਰੂ ਕਰ ਦਿੱਤੀ, ਜਿਨ੍ਹਾਂ ਦੇ ਹੱਥਾਂ 'ਚ ਤਲਵਾਰਾਂ, ਦਿਲਾਂ 'ਚ ਦਇਆ, ਧਰਮ, ਸੰਤੌਖ ਹੋਵੇ ਅਤੇ ਉਹ ਹੋ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਆਪਣੀਆਂ ਜਾਨਾਂ ਵਾਰ ਦੇਣ ਲਈ ਤੱਤਪਰ ਹੋਣ। ਗੁਰੂ ਜੀ ਨੇ ਆਪਣੀ ਇਸ ਇਨਕਲਾਬੀ ਯੋਜਨਾ ਨੂੰ ਸਿਰੇ ਚਾੜਣ ਲਈ ਲੋਕਾਂ 'ਚ ਗੁਲਾਮੀ ਵਾਲੀ ਮਾਨਸਿਕਤਾ ਨੂੰ ਬਦਲਕੇ ਅਜ਼ਾਦ ਕੌਮ ਵਾਲੀ ਸੋਚ ਉਨ੍ਹਾਂ ਦੇ ਮਨਾਂ 'ਚ ਭਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਨੇ ਦੇਸ਼ ਭਰ ਦੇ ਕਵੀਆਂ ਨੂੰ ਖੁੱਲ੍ਹਾ ਬੁਲਾਵਾ ਦਿੱਤਾ ਅਤੇ ਉਸ ਸਮੇਂ ਦੇ ਉੱਘੇ 52 ਕਵੀਆਂ ਤੋਂ ਗੁਰੂ ਜੀ ਨੇ ਆਪਣੇ ਦਰਬਾਰ 'ਚ ਪੁਰਾਤਨ ਧਰਮ ਗ੍ਰੰਥਾਂ ਦਾ ਅਨੁਵਾਦ ਕਰਵਾਇਆ। ਗੁਰੂ ਜੀ ਨੇ ਆਪਣੇ ਜੀਵਨਕਾਲ ਦੌਰਾਨ ਧਰਮ ਨੂੰ ਬਚਾਉਣ ਲਈ ਅਨੇਕਾਂ ਲੜਾਈਆਂ ਲੜੀਆਂ, ਜਿਨ੍ਹਾਂ 'ਚ ਭੰਗਾਣੀ ਦਾ ਯੁੱਧ, ਨਾਦੌਣ ਦਾ ਯੁੱਧ, ਗੁਲੇਰ ਯੁੱਧ ਆਦਿ ਹਨ। 

ਗੁਰੂ ਸਾਹਿਬ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇੱਕਠ 'ਚੋਂ ਇਕ-ਇਕ ਕਰਕੇ ਪੰਜ ਸੀਸਾਂ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਖੱਤਰੀ, ਭਾਈ ਧਰਮ ਦਾਸ, ਭਾਈ ਹਿੰਮਤ ਰਾਏ, ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ ਕ੍ਰਮਵਾਰ ਸੀਸ ਦੇਣ ਲਈ ਗੁਰੂ ਜੀ ਪਾਸ ਗਏ, ਜੋ ਵੱਖ-ਵੱਖ ਜਾਤੀਆਂ ਨਾਲ ਸਬੰਧ ਰਖਦੇ ਸਨ। ਗੁਰੂ ਜੀ ਨੇ ਆਪਣਾ ਸਿਰ ਤਲੀ 'ਤੇ ਧਰ ਕੇ ਮੈਦਾਨ 'ਚ ਨਿੱਤਰੇ ਇਨ੍ਹਾਂ ਪੰਜ ਪਿਆਰਿਆਂ ਦੀ ਸਥਾਪਤੀ ਕਰਦਿਆਂ ਇਕ ਨਵੀਂ ਸਿੱਖ ਕੌਮ ਦੀ ਸਥਾਪਨਾਂ ਕੀਤੀ। ਉਨ੍ਹਾਂ ਆਪਣੇ ਹੱਥੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਉਣ ਉਪਰੰਤ ਪੰਜ ਪਿਆਰਿਆਂ ਦੀ ਇਸ ਅਦੁੱਤੀ ਸੰਸਥਾਂ ਪਾਸੋਂ ਖੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰੂ ਜੀ ਨੇ ਫੁਰਮਾਇਆ ਕਿ ਇਹ ਸੂਰਮਿਆਂ ਦੀ ਨਵੀਂ ਖਾਲਸਾ ਕੌਮ ਬਣ ਗਈ ਹੈ। ਹੁਣ ਇੰਨ੍ਹਾਂ ਪੰਜਾਂ ਸਿੰਘ ਦੇ ਨਾਂ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੁਹਕਮ ਸਿੰਘ ਅਤੇ ਸਾਹਿਬ ਸਿੰਘ ਹੋ ਗਏ ਹਨ। ਗੁਰੂ ਜੀ ਨੇ ਫਰਮਾਨ ਕੀਤਾ ਕਿ ਅੱਜ ਤੋਂ ਖਾਲਸਾ ਪੰਥ ਹੀ ਤੁਹਾਡੀ ਕੌਮ ਤੇ ਜਾਤ ਹੈ। ਤੁਸੀ ਪਰਉਪਕਾਰੀ ਸੂਰਮੇ, ਦਇਆਦਾਨੀ ਬਣ ਗਏ ਹੋ।

ਤੁਸੀ ਕਿਸੇ ਵੀ ਮਜ਼ਲੂਮ 'ਤੇ ਜੁਲਮ ਨਹੀਂ ਕਰਨਾ ਅਤੇ ਨਾ ਹੀ ਜੁਲਮ ਸਹਿਣ ਕਰਨਾ ਹੈ, ਸਗੋਂ ਉਸ ਦਾ ਡਟ ਕੇ ਮੁਕਾਬਲਾ ਕਰਨਾ ਹੈ। ਗੁਰੂ ਜੀ ਦੇ ਮੁਗਲਾਂ ਨਾਲ ਯੁੱਧ ਹੁੰਦੇ ਰਹੇ ਤੇ ਗੁਰੂ ਜੀ ਨੇ ਸਿੱਖ ਧਰਮ ਦੀ ਸਲਾਮਤੀ ਲਈ ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਆਪਣੇ ਹੱਥੀ ਤਿਆਰ ਕਰਕੇ ਜੰਗ ਦੇ ਮੈਦਾਨ 'ਚ ਤੋਰਿਆ ਤੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦੀਆਂ ਪ੍ਰਾਪਤ ਕਰਦਿਆਂ ਵੇਖਿਆ। ਆਪ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹੰਦ ਨਵਾਬ ਨੇ ਫੜ ਕੇ ਧਰਮ ਬਦਲਣ ਬਾਰੇ ਕਿਹਾ ਕਿ ਤੁਸੀ ਮੁਸਲਮਾਨ ਬਣ ਜਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਗੁਰੂ ਦੇ ਲਾਡਲੇ ਸਾਹਿਬਜ਼ਾਦਿਆਂ ਨੇ ਬੁਲੰਦ ਅਵਾਜ਼ 'ਚ ਕਿਹਾ ਕਿ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ, ਸਾਨੂੰ ਸਾਡਾ ਧਰਮ ਪਿਆਰਾ ਹੈ। ਮੁਗਲਾਂ ਨੇ ਆਖਿਰ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਮਾਤਾ ਗੁੱਜਰ ਕੌਰ ਜੀ ਨੇ ਠੰਡੇ ਬੁਰਜ 'ਚ ਪ੍ਰਾਣ ਤਿਆਗ ਕੇ ਸ਼ਹੀਦੀ ਦੇ ਦਿੱਤੀ। ਜਦ ਗੁਰੂ ਸਾਹਿਬ ਜੀ ਨੂੰ ਖਬਰ ਮਿਲੀ ਕੇ ਸਰਹੰਦ ਦੇ ਨਵਾਬ ਦੇ ਹੁਕਮ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਹੈ ਤਾਂ ਗੁਰੂ ਜੀ ਨੇ ਇਕ ਬੂਟਾ ਪੁੱਟਿਆ ਤੇ ਫੁਰਮਾਨ ਕੀਤਾ ਕਿ ਹੁਣ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਹੈ। ਇਹ ਵਾਕ ਵੀ ਸੱਚ ਸਿੱਧ ਹੋਏ।

ਗੁਰੂ ਸਾਹਿਬ ਜੀ ਮਾਛੀਵਾੜੇ ਦੇ ਜੰਗਲਾਂ 'ਚੋਂ ਦੀ ਹੁੰਦੇ ਹੋਏ ਨੰਦੇੜ ਪੁੱਜੇ, ਇਥੇ ਉਨ੍ਹਾਂ ਦਾ ਮਿਲਾਪ ਮਾਧੋਦਾਸ ਵੈਰਾਗੀ ਨਾਲ ਹੋਇਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸਦਾ ਨਾਮ ਮਾਧੋਦਾਸ ਤੋਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ ਤੇ ਮੁਗਲਾਂ ਦਾ ਖਾਤਮਾ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ 'ਚੋਂ ਕੁਝ ਤੀਰ ਅਤੇ ਪੰਜ ਸਿੰਘ ਦਾ ਜਥਾ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਹਰ ਕੰਮ ਕਰਨ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ। ਗੁਰੂ ਜੀ ਨੇ ਇਹ ਬਚਨ ਦੇ ਕੇ ਇਸ ਜਥੇ ਨੂੰ ਮੁਗਲਾਂ ਦੇ ਖਾਤਮੇ ਲਈ ਪੰਜਾਬ ਰਵਾਨਾ ਕਰ ਦਿੱਤਾ। ਸ੍ਰੀ ਨਾਂਦੇੜ ਸਾਹਿਬ ਵਿਖੇ ਗੁਰੂ ਜੀ ਨੇ ਸੰਗਤ ਨੂੰ ਇੱਕਠਿਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਦੇਹਧਾਰੀ ਗੁਰੂ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਗੁਰੂ ਜੀ 7 ਅਕਤੂਬਰ 1708 ਈ: ਨੂੰ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।

ਦਾਸ ਤੋਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ ਤੇ ਮੁਗਲਾਂ ਦਾ ਖਾਤਮਾ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ 'ਚੋਂ ਕੁਝ ਤੀਰ ਅਤੇ ਪੰਜ ਸਿੰਘ ਦਾ ਜਥਾ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਹਰ ਕੰਮ ਕਰਨ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ। ਗੁਰੂ ਜੀ ਨੇ ਇਹ ਬਚਨ ਦੇ ਕੇ ਇਸ ਜਥੇ ਨੂੰ ਮੁਗਲਾਂ ਦੇ ਖਾਤਮੇ ਲਈ ਪੰਜਾਬ ਰਵਾਨਾ ਕਰ ਦਿੱਤਾ। ਸ੍ਰੀ ਨਾਂਦੇੜ ਸਾਹਿਬ ਵਿਖੇ ਗੁਰੂ ਜੀ ਨੇ ਸੰਗਤ ਨੂੰ ਇੱਕਠਿਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਦੇਹਧਾਰੀ ਗੁਰੂ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਗੁਰੂ ਜੀ 7 ਅਕਤੂਬਰ 1708 ਈ: ਨੂੰ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।

  • Sri Guru Gobind Singh ji
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਖਹਿਰਾ ਵੱਲੋਂ 'ਪੰਜਾਬੀ ਏਕਤਾ ਪਾਰਟੀ' ਲਈ 7 ਬੁਲਾਰੇ ਨਿਯੁਕਤ

NEXT STORY

Stories You May Like

    • sachin pilot will be in charge of the punjab
      ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਹੁਣ ਸਚਿਨ ਹੋਣਗੇ ਸੂਬੇ ਦੇ ਇੰਚਾਰਜ
    • major accident on jalandhar delhi highway three boys die
      ਪੰਜਾਬ ਦੇ NH 'ਤੇ ਵੱਡਾ ਹਾਦਸਾ! ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਨੌਜਵਾਨਾਂ ਦੀ...
    • ruckus outside hmv college in jalandhar
      ਜਲੰਧਰ ਦੇ  HMV ਕਾਲਜ ਦੇ ਬਾਹਰ ਹੁੱਲੜਬਾਜ਼ੀ ਹੋਣ ਸਬੰਧੀ ਪੁਲਸ ਦਾ ਬਿਆਨ
    • akali dal waris punjab de punjab politics
      ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ...
    • important on punjab weather
      ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
    • jalandhar cp satinder singh appeal to public be careful of digital arrest
      ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...
    • thieves target farm house in jalandhar
      ਜਲੰਧਰ 'ਚ ਚੋਰਾਂ ਨੇ ਫਾਰਮ ਹਾਊਸ-ਭੱਠੇ ਨੂੰ ਬਣਾਇਆ ਨਿਸ਼ਾਨਾ: 10 ਦਿਨਾਂ 'ਚ 5ਵੀਂ...
    • drone show in jalandhar tomorrow   650th birth anniversary of guru ravidas ji
      ਜਲੰਧਰ 'ਚ ਭਲਕੇ ਡਰੋਨ ਸ਼ੋਅ! ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ 'ਤੇ...
    Trending
    Ek Nazar
    hanuman ansh    made in 2 crores  took the box office by storm

    2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ...

    jalandhar cp satinder singh appeal to public be careful of digital arrest

    ਜਲੰਧਰ ਦੇ CP ਸਤਿੰਦਰ ਸਿੰਘ ਦੀ ਜਨਤਾ ਨੂੰ ਖ਼ਾਸ ਅਪੀਲ, 'ਡਿਜੀਟਲ ਅਰੈਸਟ' ਦੇ ਨਾਂ...

    punjabi actress to enter bigg boss house

    ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ...

    heavy rain next 6 days imd

    6, 7, 8, 9, 10, 11 ਸਤੰਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ...

    famous musician his pregnant wife and daughter

    ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ...

    rakhi sawant on swayamvar

    ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ...

    heavy rains expected tomorrow

    ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

    schools and colleges will remain closed tomorrow

    ਕੱਲ੍ਹ School-College ਰਹਿਣਗੇ ਬੰਦ ! ਭਾਰੀ ਬਾਰਿਸ਼ ਕਾਰਨ ਨੈਨੀਤਾਲ ਪ੍ਰਸ਼ਾਸਨ ਨੇ...

    electricity will be off tomorrow long power cut

    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

    hindu temple

    ਪਾਕਿਸਤਾਨ ਨੇ ਹਿੰਦੂ ਮੰਦਰ ਢਾਹੁਣ ਦੇ ਦੋਸ਼ਾਂ ਨੂੰ ਕਰ'ਤਾ ਰੱਦ

    law in paksitan

    ਪਾਕਿਸਤਾਨ ਦੇ ਪੰਜਾਬ ਰਾਜ 'ਚ ਗੁਪਤ ਅੱਤਵਾਦ ਮੁਕੱਦਮਿਆਂ ਦੀ ਇਜਾਜ਼ਤ

    green cards in  us

    ਅਮਰੀਕਾ 'ਚ ਗ੍ਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਨੂੰ ਕੁਝ ਰਾਹਤ

    mukesh khanna s sharp attack on sharmila tagore after vande mataram controversy

    'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

    buffalo  birthday  cake  basanti

    'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

    singer and youtuber ankit balyan case

    ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

    famous bollywood actor rents out office

    ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

    disney star passed away

    ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

    beneficiaries receive three free lpg cylinders annually

    ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਪੰਜਾਬ ਦੀਆਂ ਖਬਰਾਂ
      • mohanjit sheron punjab government dsp
        ਮੋਹਨਜੀਤ ਸ਼ੇਰੋਂ ਮਾਮਲੇ 'ਚ ਵੱਡਾ ਐਕਸ਼ਨ, DSP ਦਾ ਤਬਾਦਲਾ, 3 ਮੁਲਾਜ਼ਮ ਲਾਈਨ ਹਾਜ਼ਰ
      • rahul gandhi spoke on phone with mohanjit singh sheron
        ਰਾਹੁਲ ਗਾਂਧੀ ਨੇ ਮੋਹਨਜੀਤ ਸਿੰਘ ਸ਼ੇਰੋਂ ਨਾਲ ਕੀਤੀ ਫੋਨ 'ਤੇ ਗੱਲ
      • discussion about changing the president before rahul gandhi  s punjab visit
        ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਪ੍ਰਧਾਨ ਬਦਲਣ ਦੀ ਚਰਚਾ, ਵੜਿੰਗ ਬੋਲੇ,...
      • civil hospital s emergency ward two parties clashed
        ਪੰਜਾਬ: ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ! ਪਈਆਂ ਭਾਜੜਾਂ
      • missing alive boy kapurthala
        ਪੰਜਾਬ: ਮੁੰਡੇ ਨੂੰ ਮਰਿਆ ਸਮਝ ਪਰਿਵਾਰ ਨੇ ਕਰ 'ਤਾ ਸਸਕਾਰ, ਭੋਗ ਮਗਰੋਂ ਨਿਕਲਿਆ...
      • dera beas dera sangat
        ਡੇਰਾ ਬਿਆਸ ਆਉਣ ਵਾਲੀ ਸੰਗਤ ਲਈ ਚੰਗੀ ਖ਼ਬਰ, ਹੁਣ ਮਿਲੇਗੀ ਇਹ ਵੱਡੀ ਸਹੂਲਤ
      • akali dal waris punjab de punjab politics
        ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ...
      • harsimrat badal  ganiv kaur majithia  demonstration
        ਪੁਲਸ ਨੇ ਹਰਸਿਮਰਤ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਲਿਆ ਹਿਰਾਸਤ 'ਚ
      • important on punjab weather
        ਪੰਜਾਬ ਦੇ ਮੌਸਮ ਦੀ ਅਹਿਮ ਅਪਡੇਟ, ਜਾਣੋ ਵੱਡੀ ਭਵਿੱਖਬਾਣੀ
      • lightning  electrical equipment  family
        ਆਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਨੁਕਸਾਨਿਆ ਗਿਆ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +