ਸੁਲਤਾਨਪੁਰ ਲੋਧੀ— ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੌਰਾਨ 1 ਤੋਂ 20 ਨਵੰਬਰ ਤੱਕ 30-35 ਲੱਖ ਸ਼ਰਧਾਲੂਆਂ ਦੇ ਸੁਲਤਾਨਪੁਰ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ 900 ਏਕੜ ਜ਼ਮੀਨ ਕਿਸਾਨਾਂ ਤੋਂ ਕਿਰਾਏ 'ਤੇ ਲੈ ਕੇ 3 ਟੈਂਟ ਸਿਟੀਆਂ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ 14 ਸਾਲਾਂ ਤੱਕ ਸੁਲਤਾਨਪੁਰ ਲੋਧੀ ਰਹੇ ਸਨ। ਅਜਿਹਾ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਥੇ ਬੀਬੀ ਸੁਲੱਖਣੀ ਨਾਲ ਵਿਆਹ ਕੀਤਾ ਅਤੇ 15ਵੀਂ ਸਦੀ ਦੇ ਅੰਤ 'ਚ ਗਿਆਨ ਪ੍ਰਾਪਤ ਕੀਤਾ। ਇਹ ਕਸਬਾ ਗੁਰੂ ਜੀ ਦੇ ਜੀਵਨ ਦੀਆਂ ਘਟਨਾਵਾਂ ਨੂੰ ਯਾਦ ਦਿਵਾਉਂਦਾ ਹੈ। ਉਥੇ ਹੀ ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਕਿਸਾਨਾਂ ਨੂੰ ਪ੍ਰਤੀ ਏਕੜ 50,000 ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੀ ਜ਼ਮੀਨ ਇਸ ਪਵਿੱਤਰ ਸ਼ਹਿਰ ਦੇ ਆਸ-ਪਾਸ ਕਿਰਾਏ 'ਤੇ ਲਈ ਜਾਵੇਗੀ।

ਇਹ ਹੋਵੇਗਾ ਸਰਕਾਰ ਦਾ ਮਾਸਟਰ ਪਲਾਨ
ਸਮਾਰੋਹਾਂ ਦੇ ਆਯੋਜਨ ਲਈ ਸਰਕਾਰ ਵੱਲੋਂ ਤਿਆਰ ਮਾਸਟਰ ਪਲਾਨ ਮੁਤਾਬਕ 100 ਏਕੜ 'ਚ 3 ਟੈਂਟ ਸਿਟੀਆਂ ਸਥਾਪਤ ਕੀਤੀਆਂ ਜਾਣਗੀਆਂ। ਪੂਰੇ ਸ਼ਹਿਰ 'ਚ 8 ਥਾਵਾਂ 'ਤੇ ਪਾਰਕਿੰਗ ਲਈ 450 ਏਕੜ ਥਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਸਥਾਪਤ ਟੈਂਟ ਸਿਟੀਆਂ 'ਚ ਰਿਹਾਇਸ਼ ਇਕਾਈਆਂ, ਜੋ ਤੀਰਥ ਯਾਤਰੀਆਂ ਨੂੰ ਮੁਫਤ 'ਚ ਦਿੱਤੀਆਂ ਜਾਣਗੀਆਂ। ਇਨ੍ਹਾਂ 'ਚ ਬੈੱਡਰੂਮ ਦੇ ਨਾਲ-ਨਾਲ ਬਾਥਰੂਮ ਦੀ ਵੀ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 20 ਹਜ਼ਾਰ ਦੀ ਸਮੱਰਥਾ ਵਾਲਾ ਇਕ ਸ਼ਾਨਦਾਰ ਪੰਡਾਲ ਵੀ ਸਥਾਪਤ ਕੀਤਾ ਜਾਵੇਗਾ। ਇਸ ਦੇ ਇਲਾਵਾ ਜਿਸ ਵੇਈਂ ਨਦੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ 3 ਦਿਨ ਗਾਇਬ ਰਹੇ ਸਨ, ਉਸ ਦੇ ਕੰਢੇ ਕਈ ਇਸ਼ਨਾਨ ਦੇ ਸਥਾਨ ਹੋਣਗੇ। ਤੀਰਥ ਯਾਤਰੀਆਂ ਲਈ ਸ਼ਹਿਰ 'ਚ ਭੋਜਨ ਦੀ ਉੱਚਿਤ ਵਿਵਸਥਾ ਲਈ ਸ਼ਹਿਰ ਭਰ 'ਚ ਵੱਖ-ਵੱਖ ਸਥਾਨਾਂ 'ਤੇ 12 ਵੱਡੇ ਲੰਗਰ ਦੇ ਸਥਾਨ ਸਥਾਪਤ ਕੀਤੇ ਜਾਣਗੇ, ਜਿਸ 'ਚ ਰੋਜ਼ਾਨਾ 40 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਲਈ ਲੰਗਰ ਬਣਾਇਆ ਜਾਵੇਗਾ।
ਅਧਿਕਾਰੀਆਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਜੋ ਕਿ ਥੋੜ੍ਹੀ ਆਬਾਦੀ ਵਾਲਾ ਇਕ ਛੋਟਾ ਜਿਹਾ ਸ਼ਹਿਰ ਹੈ। ਸਮਾਰੋਹ ਦੌਰਾਨ ਭਾਰੀ ਟ੍ਰੈਫਿਕ ਭੀੜ ਹੋਵੇਗੀ, ਜੋ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੋਵੇਗੀ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਖਰਬੰਦਾ ਨੇ ਕਿਹਾ ਕਿ ਸਮਾਰੋਹ ਲਈ ਚੱਲ ਰਹੀਆਂ ਯੋਜਨਾਵਾਂ ਪੂਰੀ ਤਰ੍ਹਾਂ ਟ੍ਰੈਕ 'ਤੇ ਹਨ ਜਦਕਿ ਇਸ ਦੇ ਸਬੰਧ 'ਚ ਨਵੀਆਂ ਯੋਜਨਾਵਾਂ ਲੋਕ ਸਭਾ ਚੋਣਾਂ ਤੋਂ ਬਾਅਦ ਸ਼ੁਰੂ ਹੋਣਗੀਆਂ।
ਫਾਰਗ ਮੁਲਾਜ਼ਮਾਂ ਸ਼੍ਰੋਮਣੀ ਕਮੇਟੀ ਖਿਲਾਫ ਖੋਲ੍ਹਿਆ ਮੋਰਚਾ
NEXT STORY