Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 04, 2026

    6:52:31 AM

  • encounter between shahkot police and miscreants

    ਸਰਪੰਚ 'ਤੇ ਹਮਲਾ ਕਰਨ ਵਾਲਾ ਦੋਸ਼ੀ ਮੁਕਾਬਲੇ ਦੌਰਾਨ...

  • israeli airstrikes target iran s high level command centers

    ਈਰਾਨ ਦੇ ਰਾਸ਼ਟਰਪਤੀ ਦਫ਼ਤਰ ਤੇ ਸੁਰੱਖਿਆ ਪ੍ਰੀਸ਼ਦ...

  • concerns over fuel price surge

    ਮਹਿੰਗਾ ਹੋ ਜਾਵੇਗਾ ਪੈਟਰੋਲ-ਡੀਜ਼ਲ, ਭਾਰਤ ਕੋਲ...

  • punjab fake cia staff kidnaps man

    ਪੰਜਾਬ: ਨਕਲੀ CIA ਸਟਾਫ ਵਾਲਿਆਂ ਨੇ ਕਰ ਲਿਆ ਬੰਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ

PUNJAB News Punjabi(ਪੰਜਾਬ)

ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ

  • Edited By Rajwinder Kaur,
  • Updated: 10 Nov, 2019 05:18 PM
Jalandhar
sri guru nanak dev ji
  • Share
    • Facebook
    • Tumblr
    • Linkedin
    • Twitter
  • Comment

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਖੇਤਾਂ ਨੂੰ ਵਾਹੁੰਦਾ ਬੀਜਦਾ ਤੇ ਆਪ ਪਾਲਣ ਹਾਰ ਹੈ।
ਜਪਦਾ ਨਾ ਕੱਲ੍ਹੇ ਨਾਮ ਨੂੰ ਹੱਥੀਂ ਵੀ ਕਰਦਾ ਕਾਰ ਹੈ।
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਕੱਢਦਾ ਸਿਆੜ ਫੇਰ ਖ਼ੁਦ ਰੂਹਾਂ ਚ ਬਾਣੀ ਕੇਰਦਾ।
ਮਾਲਾ ਨਾ ਕੱਲ੍ਹੀ ਘੁੰਮਦੀ ਮਨ ਦੇ ਵੀ ਮਣਕੇ ਫੇਰਦਾ।
ਰਾਵੀ ਦੇ ਕੰਢੇ ਵਰਤਦਾ,ਅਦਭੁੱਤ  ਨਜ਼ਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।


ਇਹ ਕਵਿਤਾ ਗੁਰਭਜਨ ਗਿੱਲ ਦੀ ਹੈ। ਗੁਰਭਜਨ ਗਿੱਲ ਆਪਣੀਆਂ ਨਿੱਕੇ ਹੁੰਦਿਆਂ ਦੀਆਂ ਯਾਦਾਂ ਬਾਰੇ ਬੋਲਦਿਆਂ ਕਹਿੰਦੇ ਨੇ ਕਿ ਉਨ੍ਹਾਂ ਦਾ ਪਿੰਡ ਡੇਰਾ ਬਾਬਾ ਨਾਨਕ ਦੇ ਨੇੜੇ ਸੀ। ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਨਿੱਕੇ ਹੁੰਦਿਆਂ ਤੋਂ ਵਧਦੀ ਉਮਰ ਦੇ ਨਾਲ ਨਾਲ ਵੇਖਦੇ ਰਹੇ ਹਾਂ। ਗੁਰਭਜਨ ਗਿੱਲ ਜੋ ਕਹਿੰਦੇ ਨੇ ਉਹ ਪੰਜਾਬ ਦੇ ਕਿੰਨੇ ਬੰਦਿਆਂ ਦੀ ਜ਼ੁਬਾਨੀ ਗੱਲ ਹੋਵੇਗੀ। ਸਰਹੱਦਾਂ ਬਣ ਗਈਆਂ ਵੰਡ ਹੋ ਗਈ ਪਰ ਖਿਆਲ ਕਦੀ ਵੰਡੇ ਨਹੀਂ ਗਏ। 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਜਾ ਰਿਹਾ ਹੈ। ਯਾਦ ਰਹੇ ਕਿ ਜਿਸ ਤਾਰੀਖ਼ ਨੂੰ ਇਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਉਸ ਤਾਰੀਖ ਨੂੰ ਬਰਲਿਨ ਦੀ ਕੰਧ ਡਿੱਗਣ ਦੀ 30ਵੀਂ ਵਰ੍ਹੇਗੰਢ ਹੈ। ਨਵੰਬਰ 1989 ਨੂੰ ਜਰਮਨ 'ਚ ਰਹਿੰਦੇ ਪੂਰਬੀ ਤੇ ਪੱਛਮੀ ਜਰਮਨ ਦੇ ਲੋਕਾਂ ਨੇ ਲੋਕ ਆਵਾਜ਼ ਇਕੱਠੇ ਕਰਕੇ ਜਰਮਨ ਨੂੰ ਵੰਡ ਦੀ ਕੰਧ ਤੋੜ ਦਿੱਤੀ ਸੀ।

ਮਨੁੱਖੀ ਸੁਭਾਅ ਦੀ ਬੁਨਿਆਦ 'ਚ ਮੁਹੱਬਤ ਸਾਂਝਾਂ ਅਤੇ ਮਨੁੱਖਤਾ ਰਹੇਗੀ ਤਾਂ ਕਦੀ ਵੰਡੀਆਂ ਨਹੀਂ ਪੈਣਗੀਆਂ।ਕੱਲ੍ਹ ਦੀ ਇਸ ਇਤਿਹਾਸਕ ਤਾਰੀਖ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਨਾਲ ਜਰਮਨ ਦੇ ਲੋਕਾਂ ਨੂੰ ਯਾਦ ਵੀ ਕਰਿਓ। ਨਫ਼ਰਤਾਂ ਅਤੇ ਅਜਬ ਖਿੱਚੋ ਤਾਣ ਦੇ ਵਿਚਕਾਰ ਸਰਹੱਦ ਦੇ ਆਰ ਪਾਰ ਲੋਕਾਂ ਦੀਆਂ ਭੱਜੀਆਂ ਬਾਹਵਾਂ ਇਕ ਦੂਜੇ ਨੂੰ ਜੱਫੀ ਪਾਉਣ ਨੂੰ ਚਾਰ ਵਾਰ ਤਿਆਰ ਖੜ੍ਹੀਆਂ ਰਹੀਆਂ ਹਨ ਸਦਾ। ਇਹ ਮੁਹੱਬਤ ਇਸ ਦੌਰ ਦੀ ਅਤੇ ਹਰ ਦੌਰ ਦੀ ਉਮੀਦ ਹੈ।

ਇਹੋ ਕਰਤਾਰਪੁਰ ਸਾਹਿਬ ਹੈ
ਇਹੋ ਕਰਤਾਰਪੁਰ ਸਾਹਿਬ ਦੀ ਬਰਕਤ ਹੈ
ਇਹੋ ਕਰਤਾਰਪੁਰ ਸਾਹਿਬ ਦਾ ਫਲਸਫਾ ਹੈ


ਲਾਹੌਰ ਦਰਬਾਰ ਦੇ ਸਰਕਾਰੀ ਲੇਖੇ ਮੁਤਾਬਕ 'ਉਮਦਾ ਉੱਤਵਾਰੀਖ਼' 'ਚ ਜ਼ਿਕਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 2000 ਅਤੇ 70 ਘੁਮਾਂ ਜ਼ਮੀਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸੇਵਾ ਕਰਵਾਈ ਸੀ। ਜਿਸ ਬਦੌਲਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ 1827 ਈ 'ਚ ਮੁਕੰਮਲ ਹੋਈ ਸੀ। ਡੇਰਾ ਬਾਬਾ ਨਾਨਕ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਸੁੱਧ ਸਿੰਘ ਹੁਣਾਂ ਨੇ ਕਰਵਾਈ ਸੀ। 1050 ਘਮਾਊਂ ਸਾਥ ਜ਼ਮੀਨ ਵੀ ਦਿੱਤੀ, ਜਿਸ 'ਚੋਂ 400 ਬੰਜਰ ਅਤੇ ਬਾਕੀ ਫ਼ਸਲ ਹੋਣ ਲਾਇਕ ਹੈ। ਲਗਭਗ 70 ਘੁਮਾਉਂ ਦੇ ਜ਼ਮੀਨ ਹੋਰ ਪਿੰਡਾਂ 'ਚ ਗੁਰਦੁਆਰੇ ਦੀ ਹੈ। ਗੁਰਦੁਆਰੇ ਨਾਲ 29 ਦੁਕਾਨਾਂ ਹਨ, ਜੋ ਗੁਰਦੁਆਰਾ ਸਾਹਿਬ ਦੀ ਆਮਦਨ ਹੈ।

550ਵੇਂ ਪ੍ਰਕਾਸ਼ ਪੁਰਬ ਮੌਕੇ ਦਲਬੀਰ ਪੰਨੂੰ ਦੀ ਕਿਤਾਬ “ਦੀ ਸਿੱਖ ਹੈਰੀਟੇਜ' ਆਈ ਹੈ। ਇਸ ਕਿਤਾਬ ਦਾ ਪਾਕਿਸਤਾਨ ਦੇ ਫੈਸਲਾਬਾਦ ਵਿਖੇ ਲੋਕ ਅਰਪਣ ਕੀਤਾ ਗਿਆ।ਕਿਤਾਬ 'ਚ ਡੇਰਾ ਬਾਬਾ ਨਾਨਕ ਬਾਰੇ ਇਕ ਹਵਾਲਾ ਇਹ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋਂ ਬਾਅਦ 25 ਨਵੰਬਰ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਖੜਕ ਸਿੰਘ ਨੇ ਅਰਦਾਸ ਕਰਵਾਈ ਸੀ । ਇਸ ਤੋਂ ਬਾਅਦ ਖੜਕ ਸਿੰਘ ਅਤੇ ਉਨ੍ਹਾਂ ਦੇ ਪੋਤਰੇ ਨੌਨਿਹਾਲ ਸਿੰਘ ਸ਼ਹੀਦੀਆਂ ਪਾ ਗਏ। ਇਸ ਦੌਰਾਨ ਨੌ ਨਿਹਾਲ ਸਿੰਘ ਦੀ ਘਰਵਾਲੀ ਸਾਹਿਬ ਕੌਰ ਗਰਭਵਤੀ ਸੀ। ਜੱਚੇ ਬੱਚੇ ਦੀ ਸਲਾਮਤੀ ਦੇ ਲਈ ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨੇ ਦਸੰਬਰ 1840. ਈ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਸੇਵਾ ਕਰਵਾਈ ਸੀ। ਇਹ ਹਵਾਲਾ ਉਮਦਾ ਉੱਤਵਾਰੀਖ਼ 'ਚ ਦਰਜ ਹੈ। ਗੁਰਦਾਸਪੁਰ ਦੇ ਜ਼ਿਲਾ ਗਜ਼ਟੀਅਰ 1891-92 ਮੁਤਾਬਕ ਪਹਿਲਾਂ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦਾ ਰਿਸ਼ਤਾ ਬਹੁਤ ਗੂੜ੍ਹਾ ਸੀ, ਜੋ ਇਨ੍ਹਾਂ ਸਾਲਾ 'ਚ ਵੱਖੋ-ਵੱਖਰਾ ਹੋ ਗਿਆ। ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਅਤੇ ਪੱਖੋਕੇ ਟਾਹਲੀ ਸਾਹਿਬ ਦੀ ਸੇਵਾ ਮੁੱਢਲੀ ਤੌਰ ਤੇ ਉਦਾਸੀ ਸੰਪਰਦਾਇ ਕੋਲ ਆ ਗਈ ਸੀ।

ਚਾਰ ਬਾਗ-ਏ-ਪੰਜਾਬ ਮੁਤਾਬਕ 18-19 ਸਦੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਪੀੜ੍ਹੀ 'ਚੋਂ ਬੇਦੀਆਂ ਦੀ ਬਹੁਤ ਮਾਨਤਾ ਰਹੀ ਹੈ। 18 ਸਦੀ ਦੇ ਅੰਤ ਤੱਕ ਵੱਖ-ਵੱਖ ਖੇਤਰ ਦੇ 76 ਸ਼ਾਸਕਾਂ ਵਲੋਂ ਬੇਦੀਆਂ ਨੂੰ 1,44,290 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਿੱਖ ਰਾਜ ਦੇ ਦੌਰਾਨ ਡੇਰਾ ਬਾਬਾ ਨਾਨਕ 'ਚ ਬੇਦੀਆਂ ਨੂੰ 2 ਲੱਖ ਦੀ ਜਾਗੀਰ ਦਿੱਤੀ ਗਈ ਸੀ। ਐੱਚ.ਈ. ਰੋਜ਼ ਦੇ ਡੇਰਾ ਬਾਬਾ ਨਾਨਕ ਬਾਰੇ 1880 ਦੇ ਹਵਾਲੇ ਮੁਤਾਬਕ ਡੇਰਾ ਬਾਬਾ ਨਾਨਕ 'ਚ ਵਿਸਾਖੀ, ਕੱਤਕ ਦੀ ਪੂਰਨਮਾਸ਼ੀ ਅਤੇ ਦੀਵਾਲੀ ਤਿੰਨ ਪ੍ਰਮੁੱਖ ਤਿਉਹਾਰ ਹੁੰਦੇ ਸਨ, ਜਿਹਦੇ 'ਚ ਵੱਡੇ ਇਕੱਠ 'ਚ ਸੰਗਤਾਂ ਆ ਜੁੜਦੀਆਂ ਸਨ। 1969 'ਚ 500ਵੇਂ ਪ੍ਰਕਾਸ਼ ਪੁਰਬ ਵੇਲੇ ਪੰਜਾਬ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਸਨ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਨ। ਉਸ ਮੌਕੇ ਬੋਲੀ ਮਹਿਕਮਾ ਪੰਜਾਬ (ਭਾਸ਼ਾ ਵਿਭਾਗ ਪੰਜਾਬ) ਨੇ ਡੇਰਾ ਬਾਬਾ ਨਾਨਕ ਸਰਵੇ ਕਿਤਾਬ ਛਾਪੀ ਸੀ।

1969 ਈ. ਦੇ ਕਈ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਰਤਾਰਪੁਰ ਲਾਂਘੇ ਲਈ 500 ਸਾਲਾ ਮੌਕੇ ਜਾਂ ਉਸ ਤੋਂ ਪਹਿਲਾਂ ਸਮੇਂ ਸਮੇਂ ਸਿਰ ਗੱਲਾਂ ਹੁੰਦੀਆਂ ਰਹੀਆਂ ਹਨ। ਭਵੀਸ਼ਨ ਸਿੰਘ ਗੁਰਾਇਆ ਮੁਤਾਬਕ ਰਾਵੀ ਦਰਿਆ ਨੇ ਆਪਣੇ ਮੁਹਾਣੇ ਕਈ ਵਾਰ ਬਦਲੇ ਹਨ। ਗੁਰੂ ਨਾਨਕ ਦੇਵ ਜੀ ਦਾ ਸਹੁਰਾ ਪਿੰਡ ਪੱਖੋਕੇ ਕੱਕੇਕੇ ਪਿੰਡ ਦੇ ਨੇੜੇ ਸੀ। ਇਨ੍ਹਾਂ ਪਿੰਡਾਂ ਦੇ ਮੋਢੀ ਪੱਖੋਂ ਰੰਧਾਵਾ ਅਤੇ ਕੱਕਾ ਰੰਧਾਵਾ ਮੰਨਿਆ ਜਾਂਦਾ ਹੈ। ਡੇਰਾ ਬਾਬਾ ਨਾਨਕ ਵਾਲੀ ਥਾਂ ਅਜਿੱਤੇ ਰੰਧਾਵੇ ਵਾਲਾ ਖੂਹ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਆ ਕੇ ਬਹਿੰਦੇ ਸਨ। ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਉਹ ਪਾਵਨ ਥਾਂ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਅਸਥੀਆਂ ਗਾਗਰ 'ਚ ਰੱਖ ਕੇ ਉੱਪਰ ਸਮਾਧ ਬਣਵਾਈ ਗਈ ਸੀ। ਬਾਬੇ ਨਾਨਕ ਦੇ ਦੇਹਰਾ ਤੋਂ ਡੇਰਾ ਬਾਬਾ ਨਾਨਕ ਨਗਰ ਦਾ ਨਾਮਕਰਨ ਹੋਇਆ ਹੈ। 1635ਈ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਦੇ ਸਾਹਿਬਜ਼ਾਦਿਆਂ ਨੇ ਪੱਖੋਕੇ ਜ਼ਿਮੀਂਦਾਰਾਂ ਤੋਂ ਜ਼ਮੀਨ ਲੈ ਕੇ ਡੇਰਾ ਬਾਬਾ ਨਾਨਕ ਨਗਰ ਆਬਾਦ ਕੀਤਾ।

ਡੇਰਾ ਬਾਬਾ ਨਾਨਕ ਪੰਜਾਬ ਦੇ ਵੱਡੇ ਸ਼ਹਿਰਾਂ 'ਚੋਂ ਇਕ ਸੀ, ਜਿੱਥੇ ਪੰਜਾਬ ਦੇ ਹਰ ਸ਼ਹਿਰ 'ਚ ਆਬਾਦੀ ਵਧਦੀ ਜਾ ਰਹੀ ਹੈ। ਇਸ ਨਗਰ ਦੀ ਆਬਾਦੀ 1947 ਤੋਂ ਲੈ ਕੇ ਲਗਾਤਾਰ ਘਟਦੀ ਰਹੀ, ਜਿਸ ਕਾਰਨ ਇਸ ਦਾ ਬਹੁਤਾ ਵਿਕਾਸ ਨਹੀਂ ਹੋਇਆ। ਡੇਰਾ ਬਾਬਾ ਨਾਨਕ ਦੇ ਹੋਰ ਨਾਮ ਵੀ ਇਤਿਹਾਸ 'ਚ ਮਸ਼ਹੂਰ ਹਨ, ਇਹਨੂੰ ਪੱਖੋਂ ਕੇ, ਕੋਟ ਦਲਪਤ ਪੱਖੋਕੇ ਟਾਹਲੀ ਸਾਹਿਬ, ਕੋਟ ਫਤਹਿ ਮੁਹੰਮਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇੰਪੀਰੀਅਲ ਗਜ਼ਟੀਅਰ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਇਤਿਹਾਸ ਵੀ ਹਾਮੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਇਆ ਗਿਆ ਕਰਤਾਰਪੁਰ ਰਾਵੀ ਦੇ ਵਹਾਅ ਬਦਲਣ ਕਾਰਨ ਦਰਿਆ ਬੁਰਦ ਹੋ ਗਿਆ ਸੀ। ਕਹਿੰਦੇ ਹਨ ਕਿ ਕਦੇ ਰਾਵੀ ਦਾ ਵਹਾਅ ਠੀਕ ਉਸੇ ਹੀ ਸਥਾਨ 'ਤੇ ਸੀ ਜਿਸ 'ਤੇ ਅੱਜ ਕੱਲ੍ਹ ਡੇਰਾ ਬਾਬਾ ਨਾਨਕ ਹੈ । ਇੰਪੀਰੀਅਲ ਗਜ਼ਟੀਅਰ 'ਚ ਲਿਖਿਆ ਹੋਇਆ ਹੈ ਕਿ 1870 'ਚ ਟਾਹਲੀ ਸਾਹਿਬ ਦਾ ਸਥਾਨ ਇਸ ਦੇ ਪਾਣੀਆਂ ਦੀ ਮਾਰ 'ਚ ਆ ਗਿਆ ਸੀ, ਜਿਸ ਕਾਰਨ ਇਸ ਸ਼ਹਿਰ ਨੂੰ ਸਦਾ ਹੜ੍ਹ ਦਾ ਡਰ ਬਣਿਆ ਰਹਿੰਦਾ ਹੈ।

ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ 'ਚ ਲਿਖਿਆ ਹੈ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ 69 ਬਰਸ 10 ਮਹੀਨੇ 10 ਦਿਨ ਦੀ ਉਮਰ ਭੋਗ ਦੇ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਤਾਂ :-
ਦੇਹ ਬਾਬੇ ਦੀ ਗਾਇਬ ਹੋ ਗਈ। ਉਹ ਚਾਦਰ ਅੱਧੀ-ਅੱਧੀ ਕਰਕੇ ਹਿੰਦੂਆਂ ਨੇ ਸਾੜ ਕੇ ਸਮਾਧ ਬਣਾ ਦਿੱਤੀ ਤੇ ਮੁਸਲਮਾਨਾਂ ਨੇ ਦੱਬ ਕੇ ਕਬਰ ਬਣਾ ਲਈ, ਜਦਕਿ ਗੁਰੂ ਜੀ ਦਾ ਹੁਕਮ ਦੋਵੇਂ ਬਣਵਾਉਣ ਦਾ ਨਹੀਂ ਸੀ। ਇਸ ਵਾਸਤੇ ਸੰਮਤ 1614 ਬਿ: 'ਚ ਰਾਵੀ ਦਰਿਆ ਦੋਹਾਂ ਨੂੰ ਰੋੜ ਕੇ ਲੈ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਵੀ ਰਹਿੰਦੇ ਰਹੇ ਹਨ। ਜ਼ਿਕਰ ਹੈ ਕਿ ਬਾਬਾ ਲਖਮੀ ਚੰਦ ਦਾ ਦੂਜਾ ਵਿਆਹ ਸੰਮਤ 1594 'ਚ ਕਰਤਾਰਪੁਰ ਵਿਖੇ ਹੋਇਆ। 13 ਵੈਸਾਖ ਸੰਮਤ 1612 ਨੂੰ ਇੱਥੇ ਹੀ ਬਾਬਾ ਲਖਮੀ ਚੰਦ ਦਾ ਸਵਰਗਵਾਸ ਹੋਇਆ।

ਹਰਪ੍ਰੀਤ ਸਿੰਘ ਕਾਹਲੋਂ, ਅਮਰੀਕ ਸਿੰਘ ਟੁਰਨਾ

  • Sri Guru Nanak Dev Ji
  • Kartarpur Sahib
  • ਸ੍ਰੀ ਗੁਰੂ ਨਾਨਕ ਦੇਵ ਜੀ
  • ਗੁਰਦੁਆਰਾ ਕਰਤਾਰਪੁਰ ਸਾਹਿਬ

ਸ੍ਰੀ ਮੰਜੀ ਸਾਹਿਬ ਦੀਵਾਲ ਹਾਲ 'ਚ ਅੰਤਰ ਧਰਮ ਸੰਵਾਦ ਸੰਮੇਲਨ ਦਾ ਆਯੋਜਿਤ

NEXT STORY

Stories You May Like

  • middle east  world market  sensex nifty may open weak
    Middle East 'ਚ ਉਬਾਲ, ਵਿਸ਼ਵ ਬਾਜ਼ਾਰ 'ਚ ਭੂਚਾਲ, ਕਮਜ਼ੋਰ ਖੁੱਲ੍ਹ ਸਕਦੇ ਹਨ ਸੈਂਸੈਕਸ-ਨਿਫਟੀ
  • guru nanak college  single window
    ਗੁਰੂ ਨਾਨਕ ਕਾਲਜ ਚ 'ਸਿੰਗਲ ਵਿੰਡੋ' ਵਿਦਿਆਰਥੀ ਸੁਵਿਧਾ ਕੇਂਦਰ ਦੀ ਸ਼ੁਰੂਆਤ
  • paidal sang yatra in tanda
    ਦੋਆਬੇ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਡੇਰਾ ਬਾਬਾ ਨਾਨਕ ਜਾਣ ਵਾਲੀ ਪੈਦਲ ਸੰਗ ਯਾਤਰਾ ਆਰੰਭ
  • israel to provide jobs to 50000 indians
    ਵੱਡਾ ਸੌਦਾ : ਇਜ਼ਰਾਈਲ 50,000 ਭਾਰਤੀਆਂ ਨੂੰ ਦੇਵੇਗਾ ਨੌਕਰੀਆਂ
  • gurdwara guru nanak sahib  new building
    ਛੱਤੀਸਗੜ੍ਹ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਰਾਵਾਭਾਟਾ ਦੀ ਇਮਾਰਤ ਸੰਗਤ ਅਰਪਣ
  • punjab weather
    ਪੰਜਾਬ 'ਚ ਮੌਸਮ ਨੇ ਮਾਰੀ ਪਲਟੀ ! ਵਿਛ ਗਈ ਧੁੰਦ ਦੀ ਚਾਦਰ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • it rules are about to change    in hand   salary will increase
    ਨੌਕਰੀਪੇਸ਼ਾ ਲੋਕਾਂ ਦੀ ਬੱਲੇ-ਬੱਲੇ : ਬਦਲਣ ਵਾਲੇ ਹਨ IT Rules, ਵਧੇਗੀ 'In-Hand' Salary
  • asha sharma becomes new ceo of microsoft gaming
    ਭਾਰਤੀ ਮੂਲ ਦੀ ਆਸ਼ਾ ਸ਼ਰਮਾ ਬਣੀ 'ਮਾਈਕ੍ਰੋਸਾਫਟ ਗੇਮਿੰਗ' ਦੀ ਨਵੀਂ CEO, ਫਿਲ ਸਪੈਂਸਰ ਦੀ ਲੈਣਗੇ ਜਗ੍ਹਾ
  • encounter between shahkot police and miscreants
    ਸਰਪੰਚ 'ਤੇ ਹਮਲਾ ਕਰਨ ਵਾਲਾ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹਾਲਤ 'ਚ ਕਾਬੂ,...
  • the country  s agriculture was sold to america through trade agreements
    ਵਪਾਰ ਸਮਝੌਤੇ ਜ਼ਰੀਏ ਦੇਸ਼ ਦੀ ਖੇਤੀ ਅਮਰੀਕਾ ਨੂੰ ਵੇਚ ਦਿੱਤੀ : ਪਰਗਟ ਸਿੰਘ
  • punjab feels the heat in march itself
    ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ...
  • punjab government wasting crores of rupees on advertisements sukhpal khaira
    ਇਸ਼ਤਿਹਾਰਾਂ 'ਤੇ ਕੋਰੜਾਂ ਰੁਪਏ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ...
  • prtc buses being painted in blue and yellow colour
    ਹੁਣ PRTC ਬੱਸਾਂ ਨੂੰ ਵੀ ਆਪਣੀ ਪਾਰਟੀ ਦੇ ਰੰਗ 'ਚ ਰੰਗਣ ਲੱਗੀ 'ਆਪ' ਸਰਕਾਰ:...
  • sukhpal khaira s big allegations against the punjab government
    'ਸੁੱਖਵਿਲਾਸ ਤਾਂ ਢੱਠਾ ਨਹੀਂ, ਖਹਿਰਾ ਦੀ ਕੰਧ ਢਾਹ ਗਏ', ਸੁਖਪਾਲ ਖਹਿਰਾ ਦੇ...
  • firing at doctor s house in jalandhar
    ਜਲੰਧਰ 'ਚ ਡਾਕਟਰ ਦੇ ਘਰ 'ਤੇ ਮੀਂਹ ਵਾਂਗ ਗੋਲ੍ਹੀਆਂ ਵਰ੍ਹਾਉਣ ਦੇ ਮਾਮਲੇ 'ਚ ਵੱਡਾ...
  • a girl driving a high speed scorpio hit an alto hard
    ਜਲੰਧਰ: ਤੇਜ਼ ਰਫ਼ਤਾਰ ਸਕਾਰਪੀਓ ਚਲਾ ਰਹੀ ਕੁੜੀ ਨੇ ਆਲਟੋ ਨੂੰ ਮਾਰੀ ਜ਼ੋਰਦਾਰ...
Trending
Ek Nazar
t20 world cup 2026 semifinals match

ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

baba venga  s prediction for 2026 is coming true

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ 'ਤੇ ਹਮਲਿਆਂ ਨੇ...

wife changed her mind after getting rs 35 lakh and went to canada

35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ...

holi special measures no shortage money

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...

jeep worth lakhs stolen from car market with old key

ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3...

hyundai discounts verna creta venue

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਬੰਪਰ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

t20 world cup

T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • theft in ludhiana
      ਅੱਧੀ ਰਾਤ ਨੂੰ ਦੁਕਾਨ 'ਚ ਆ ਵੜੇ ਚੋਰ, ਬਚਾਅ ਕਰਨ ਆਏ ਮਾਲਕ 'ਤੇ ਕੀਤਾ ਜਾਨਲੇਵਾ...
    • tarun chugh slams aap government
      'ਆਪ' ਦੇ MP ਮਗਰੋਂ ਹੁਣ ਸਰਕਾਰੀ ਅਫ਼ਸਰ ਨੇ ਕੀਤਾ ਮਹਾ-ਘਪਲੇ ਦਾ ਪਰਦਾਫਾਸ਼: ਤਰੁਣ...
    • shiromani akali dal sukhbir singh badal
      ਪੰਜਾਬ ਕਰਜ਼ਾਈ, ਕਾਨੂੰਨ ਵਿਵਸਥਾ ਤਬਾਹ-ਹੁਣ ਰੰਗ ਬਦਲਣ ਦੀ ਰਾਜਨੀਤੀ : ਸੁਖਬੀਰ ਬਾਦਲ
    • 50 rupees lottery in punjab
      50 ਰੁਪਏ ਨੇ ਬਣਾ ਦਿੱਤਾ 21 ਲੱਖ ਰੁਪਏ ਦਾ ਮਾਲਕ, ਕਿਸਮਤ ਨੇ ਇੰਝ ਮਾਰੀ ਪਲਟੀ
    • harsimrat kaur badal calls changing bus colours in punjab a fake revolution
      ਬੱਸਾਂ ਦੇ ਰੰਗ ਬਦਲਣ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ 'ਆਪ' ਸਰਕਾਰ 'ਤੇ...
    • punjab government wasting crores of rupees on advertisements sukhpal khaira
      ਇਸ਼ਤਿਹਾਰਾਂ 'ਤੇ ਕੋਰੜਾਂ ਰੁਪਏ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ...
    • punjab police dsp daljit singh
      ਪੰਜਾਬ ਪੁਲਸ ਦੇ ਡੀ. ਐੱਸ. ਪੀ. ਦਲਜੀਤ ਸਿੰਘ ਦਾ ਦੇਹਾਂਤ
    • rp singh bjp mann government punjab complaint punishment
      'ਪੰਜਾਬ 'ਚ ਸ਼ਿਕਾਇਤ ਕਰਨ ਵਾਲੇ ਨੂੰ ਇਨਾਮ ਨਹੀਂ ਸਜ਼ਾ!', RP ਸਿੰਘ ਨੇ...
    • prtc buses being painted in blue and yellow colour
      ਹੁਣ PRTC ਬੱਸਾਂ ਨੂੰ ਵੀ ਆਪਣੀ ਪਾਰਟੀ ਦੇ ਰੰਗ 'ਚ ਰੰਗਣ ਲੱਗੀ 'ਆਪ' ਸਰਕਾਰ:...
    • punjab hotel police raid
      ਪੰਜਾਬ : ਹੋਟਲ ’ਚ ਚੱਲ ਰਿਹਾ ਸੀ 'ਗੰਦਾ ਕੰਮ', ਪੁਲਸ ਨੂੰ ਦੇਖ ਪੈ ਗਿਆ ਭੜਥੂ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +