ਅੰਮ੍ਰਿਤਸਰ (ਸੁਮਿਤ) : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਟਿਕਟਾਕ ਵੀਡੀਓ ਬਣਾਉਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਜਥੇਦਾਰ ਨੇ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਮੋਬਾਇਲ ਫੋਨ ਬੰਦ ਕਰਨੇ ਗਲਤ ਹਨ ਪਰ ਜਿਸ ਤਰ੍ਹਾਂ ਪਰਿਕਰਮਾ ਅੰਦਰ ਟਿਕਟਾਕ ਵੀਡੀਓ ਬਣ ਰਹੀਆਂ ਹਨ, ਇਸ ਦੇ ਚੱਲਦੇ ਹਰਿਮੰਦਰ ਸਾਹਿਬ ਅੰਦਰ ਮੋਬਾਇਲ ਫੋਨ ਬੰਦ ਵੀ ਕਰਨੇ ਪੈ ਸਕਦੇ ਹਨ। ਜਥੇਦਾਰ ਨੇ ਕਿਹਾ ਕਿ ਸੇਵਾਦਾਰਾਂ ਦੀ ਗਿਣਤੀ ਵਿਚ ਵਾਧਾ ਕਰਨਾ ਮਾਮਲੇ ਦਾ ਹੱਲ ਨਹੀਂ ਹੈ ਕਿਉਂਕਿ ਜਦੋਂ ਸੇਵਾਦਾਰ ਸੰਗਤ ਨੂੰ ਅਜਿਹਾ ਕਰਨ ਤੋਂ ਵਰਜਦੇ ਹਨ ਤਾਂ ਉਹ ਸੇਵਾਦਾਰਾਂ ਨਾਲ ਝਗੜ ਪੈਂਦੇ ਹਨ। ਇਸ ਨੂੰ ਦੇਖਦੇ ਹੋਏ ਆਉਂਦੇ ਦਿਨਾਂ ਵਿਚ ਸਖਤ ਫੈਸਲਾ ਲਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਟਿਕਟਾਕ ਵੀਡੀਓ ਬਣਾਉਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਬੀਤੇ ਦਿਨੀਂ ਤਿੰਨ ਕੁੜੀਆਂ ਵਲੋਂ ਪਰਿਕਰਮਾ 'ਚ ਇਕ ਅਸੱਭਿਅਕ ਗੀਤ 'ਤੇ ਵੀਡੀਓ ਬਣਾਈ ਗਈ ਸੀ, ਜਿਸ 'ਤੇ ਐੱਸ. ਜੀ. ਪੀ. ਸੀ. ਨੇ ਨੋਟਿਸ ਲੈਂਦਿਆਂ ਹੋਇਆਂ ਕਾਰਵਾਈ ਕਰਨ ਦੀ ਗੱਲ ਆਖੀ ਸੀ।
Punjab Wrap Up : ਪੜ੍ਹੋ 7 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY