ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਜ਼ਿਲ੍ਹੇ ’ਚ ਵੀਰਵਾਰ ਨੂੰ ਫ਼ਿਰ ਤੋਂ 15 ਮਰੀਜਾਂ ਦੀ ਮੌਤ ਹੋਈ ਹੈ। ਹੁਣ ਮ੍ਰਿਤਕਾਂ ਦਾ ਆਂਕੜਾ 273 ਤੇ ਜਾ ਪਹੁੰਚਿਆ ਹੈ। ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ’ਚ ਵਾਧੇ ਦੇ ਨਾਲ-ਨਾਲ ਮੌਤ ਦਰ ’ਚ ਬੇਤਹਾਸ਼ਾ ਵਾਧਾ ਬੇੱਸ਼ਕ ਸਿਹਤ ਵਿਭਾਗ ਤੇ ਜਾਗਰੂਕ ਸ਼ਹਿਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਪਰ ਬੇਪਰਵਾਹ ਲੋਕ ਹਾਲੇ ਵੀ ਇਸਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਜਦਕਿ ਹੁਣ ਕੋਰੋਨਾ ਦੀ ਦੂਜੀ ਲਹਿਰ ਇਸ ਖਤਰਨਾਕ ਮੋੜ ’ਤੇ ਪਹੁੰਚ ਚੁੱਕੀ ਹੈ ਕਿ ਕੋਵਿਡ ਹਦਾਇਤਾਂ ਦਾ ਪਾਲਨ ਕਰਨ ਨੂੰ ਯਕੀਨੀ ਬਨਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਇਹ ਵੀ ਪੜ੍ਹੋ: ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ
ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਜ਼ਿਲ੍ਹੇ ’ਚ ਵੀਰਵਾਰ ਨੂੰ 15 ਮਰੀਜਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾਂ ’ਚ 5 ਸ੍ਰੀ ਮੁਕਤਸਰ ਸਾਹਿਬ, 4 ਮਲੋਟ, 1 ਚੱਕ ਬਾਜਾ, 1 ਬੁਰਜਾਂ, 1 ਔਲਖ, 1 ਫਤਿਹਪੁਰ ਮਨੀਆਂ, 1 ਭੰਗਚਡ਼ੀ, 1 ਥੇਹਡ਼ੀ ਦਾ ਕੇਸ ਸ਼ਾਮਲ ਹੈ। ਉਧਰ, ਵੀਰਵਾਰ ਨੂੰ 306 ਨਵੇਂ ਪਾਜ਼ੇਟਿਵ ਕੇਸ ਵੀ ਆਏ ਹਨ। ਜਿਨਾਂ ’ਚੋਂ ਸ੍ਰੀ ਮੁਕਤਸਰ ਸਾਹਿਬ ਦੇ 74 ਕੇਸ ਵੀ ਸ਼ਾਮਲ ਹਨ। ਵੀਰਵਾਰ ਨੂੰ 265 ਮਰੀਜ਼ ਠੀਕ ਹੋਏ ਹਨ। ਅੱਜ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 8297 ਹੋ ਗਈ ਹੈ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ
ਪੰਜਾਬ ’ਚ 18-44 ਉਮਰ ਦੇ ਵਰਗ ਦਾ ਟੀਕਾਕਰਣ ਅੱਜ ਤੋਂ
NEXT STORY