ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਕਿਸਾਨਾਂ ਦੇ ਦਿੱਲੀ ਅੰਦੋਲਨ ਦੌਰਾਨ ਉਭਰੇ ਨਾਅਰਿਆਂ ’ਚ ਹਰਮਨ ਪਿਆਰੇ ਹੋਏ ਨਾਅਰੇ ‘ਜ਼ਮੀਨ ਨਹੀਂ ਪਰ ਜ਼ਮੀਰ ਹੈ’ ਨੂੰ ਅਮਲੀ ਜਾਮਾ ਪਹਿਨਾ ਰਿਹਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਲਾਗਲੇ ਪਿੰਡ ਚੱਕ ਗਾਂਧਾ ਸਿੰਘ ਵਾਲਾ ਦਾ ਕਿਸਾਨ ਆਗੂ ਮੰਗਾ ਸਿੰਘ ਆਜ਼ਾਦ। ਵਿਦਿਆਰਥੀ ਆਗੂ ਤੋਂ ਕਿਸਾਨ ਆਗੂ ਬਣੇ ਮੰਗਾ ਆਜ਼ਾਦ ਦਿੱਲੀ ਧਰਨੇ ਦੇ ਪਹਿਲੀ ਦਿਨ ਤੋਂ ਹੀ ਟਿੱਕਰੀ ਬਾਰਡਰ ਉਪਰ ਆਪਣੀ ਪਤਨੀ ਪ੍ਰਦੀਪ ਕੌਰ ਅਤੇ ਦੋ ਸਾਲ ਦੇ ਮਾਸੂਮ ਬੱਚੇ ਹਰਮਨਜੋਤ ਸਿੰਘ ਸਣੇ ਅੰਦੋਲਨ ਵਿਚ ਸ਼ਾਮਲ ਹੈ। ਮੰਗਾ ਆਜ਼ਾਦ ਨੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਇਸ ਖੇਤਰ ਵਿਚ ਤਿੰਨ ਕੁ ਸਾਲ ਪਹਿਲਾਂ ਜਥੇਬੰਦੀ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਸਨ ਅਤੇ ਸੱਤ ਕੁ ਮਹੀਨੇ ਪਹਿਲਾਂ ਯੂਥ ਵਿੰਗ ਬਣਾਇਆ ਸੀ। ਉਨ੍ਹਾਂ ਦੇ ਨਾਲ ਹਰਪ੍ਰੀਤ ਝਬੇਲਵਾਲੀ ਵੀ ਪਹਿਲੇ ਦਿਨ, ਲਖਵੰਤ ਕਿਰਤੀ ਵਿਦਿਆਰਥੀ, ਹਰਪ੍ਰੀਤ ਝਬੇਲਵਾਲੀ ਯੂਥ ਆਗੂ, ਭੋਲਾ ਸਿੰਘ ਹੋਰਾਂ ਨੇ ਇੱਥੇ ਕਰੀਬ ਡੇਢ ਸੌ ਬੰਦੇ ਲਈ ਰਿਹਾਇਸ਼ ਦਾ ਪ੍ਰਬੰਧ, ਲੰਗਰ ਅਤੇ ਲਾਇਬ੍ਰੇਰੀ ਚਲਾਈ ਹੋਈ ਹੈ। ਅੰਦੋਲਨ ਵਿਚ ਜਥੇਬੰਦੀ ਦੇ ਸੀਨੀਅਰ ਆਗੂ ਰਜਿੰਦਰ ਕੌਰ ਦੀ ਪਤਨੀ ਜਗਰੂਪ ਕੌਰ ਅਤੇ ਉਸਦੇ ਬੱਚੇ ਵੀ ਸ਼ਾਮਲ ਹਨ। ਆਜ਼ਾਦ ਨੇ ਦੱਸਿਆ ਕਿ ਉਹ ਧਰਨੇ ਦੇ ਪਹਿਲੇ ਦਿਨ ਹੀ ਸਰਦੂਲਗੜ੍ਹ ਰਾਹੀਂ ਹੁੰਦੇ ਹੋਏ ਹਾਂਸਪਰ ਪੁਲਸ ਰੋਕਾਂ ਤੋੜਕੇ ਟਿੱਕਰੀ ਬਾਰਡਰ ’ਤੇ ਪੁੱਜ ਗਏ ਸਨ। ਇਸ ਵੇਲੇ ਉੱਥੇ 23 ਕਿਲੋਮੀਟਰ ਦਾ ਧਰਨਾ ਲੱਗਿਆ ਹੋਇਆ।
ਇਹ ਵੀ ਪੜ੍ਹੋ: ਦਿੱਲੀ ਮੋਰਚਾ: ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ 4 ਹਜ਼ਾਰ ਕਿਸਾਨ ਵਾਲੰਟੀਅਰ ਤਾਇਨਾਤ
ਟਿੱਕਰੀ ਬਾਰਡਰ ’ਤੇ ਸਹੂਲਤਾਂ ਦੀ ਘਾਟ: ਕਿਸਾਨ ਆਗੂ ਮੰਗਾ ਸਿੰਘ ਆਜ਼ਾਦ ਨੇ ਦੱਸਿਆ ਕਿ ਟਿੱਕਰੀ ਬਾਰਡਰ ’ਤੇ ਸਹੂਲਤਾਂ ਦੀ ਭਾਰੀ ਘਾਟ ਹੈ। ਕਿਸਾਨ ਟਿੱਕਰੀ ਬਾਰਡਰ ’ਤੇ ਖੁਦ ਹੀ ਲੰਗਰ ਬਣਾਉਂਦੇ ਹਨ। ਦੁੱਧ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂਕਿ ਸਿੰਘੂ ਬਾਰਡਰ ਦੀ ਭਾਰੀ ਸਹੂਲਤਾਂ ਹਨ। ਉਨ੍ਹਾਂ ਮਾਲਵਾ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਿੱਕਰੀ ਬਾਰਡਰ ’ਤੇ ਖਾਧ ਸਮੱਗਰੀ ਅਤੇ ਹੋਰ ਸਹੂਲਤਾਂ ਭੇਜਣ।
ਇਹ ਵੀ ਪੜ੍ਹੋ: ਚਾਈਨਾ ਡੋਰ ਨੇ ਤੋੜੀ 8 ਸਾਲਾ ਬੱਚੇ ਦੀ ਜ਼ਿੰਦਗੀ ਦੀ ਡੋਰ, ਹੋਈ ਦਰਦਨਾਕ ਮੌਤ
ਕਿਸਾਨ ਅੰਦੋਲਨ 'ਚ ਬਜ਼ੁਰਗ ਬਾਬੇ ਨੇ ਦਿਖਾਇਆ ਆਪਣਾ ਜਜ਼ਬਾ, ਰਣਜੀਤ ਬਾਵਾ ਨੇ ਸਾਂਝੀ ਕੀਤੀ ਵੀਡੀਓ
NEXT STORY