ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਸ਼ਾਸਨ ਦੇ ਯਤਨਾਂ ਨਾਲ ਬੰਦ ਪਿਆ ਆਕਸੀਜਨ ਪਲਾਂਟ ਸ਼ੁਰੂ ਕੀਤਾ ਗਿਆ। ਇਸ ਪਲਾਂਟ ਤੋਂ 300 ਆਕਸੀਜਨ ਸਿਲੰਡਰ ਰੋਜ਼ਾਨਾ ਤਿਆਰ ਹੋਣਗੇ।ਗਰੀਨ ਗੈਸ ਪ੍ਰਾਈਵੇਟ ਲਿਮਟਿਡ ਪਿੰਡ ਲੁਬਨਿਆਵਾਲੀ ਦਾ ਬੰਦ ਪਿਆ ਆਕਸੀਜਨ ਪਲਾਂਟ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਮੁੜ ਚਾਲੁ ਹੋ ਗਿਆ ਹੈ।
ਇਹ ਵੀ ਪੜ੍ਹੋ: ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ
ਐਮ.ਕੇ. ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਲਾਂਟ ਦਸੰਬਰ 2012 ਤੋਂ ਬੰਦ ਸੀ ਅਤੇ ਇਹ ਪਲਾਂਟ ਡਾ.ਅਜੇ ਸੇਤੀਆ ਐੱਮ.ਡੀ. ਪੇਪਰ ਮਿੱਲ ਦੇ ਸਹਿਯੋਗ ਨਾਲ ਪਲਾਂਟ ਦੀ ਮੁਰੰਮਤ ਕਰਨ ਉਪਰੰਤ ਮੁੜ ਚਾਲੂ ਕੀਤਾ ਗਿਆ ਹੈ।ਇਸ ਪਲਾਂਟ ਨੂੰ ਕਾਰਜਸ਼ੀਲ ਬਣਾਉਣ ਲਈ ਸੇਤੀਆ ਪੇਪਰ ਮਿੱਲ ਦੀ ਇੱਕ ਤਕਨੀਕੀ ਟੀਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ 24 ਘੰਟੇ ਕੰਮ ਕੀਤਾ। ਇਹ ਪਲਾਟ ਪ੍ਰਤੀ ਦਿਨ ਲਗਭਗ 300 ਆਕਸੀਜਨ ਸਿਲੰਡਰ ਤਿਆਰ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਜੋ ਪਲਾਂਟ ਦੇ ਉਤਪਾਦਨ ਅਤੇ ਵੰਡ ਦੀ ਨਿਗਰਾਨੀ ਕਰੇਗੀ।
ਇਹ ਵੀ ਪੜ੍ਹੋ: ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ
ਮਾਂ ਨਾਲ ਨਾਨਕੇ ਆਏ ਨੌਜਵਾਨ ਦੀ ਛੱਤ ਹੇਠਾਂ ਦੱਬਣ ਕਾਰਣ ਮੌਤ
NEXT STORY