ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਬਠਿੰਡਾ ਦੀ ਹੌਟ ਸੀਟ ਤੋਂ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਨੇ ਅਜੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਦਕਿ ਅਕਾਲੀ ਦਲ ਵਲੋਂ ਇਸ ਸੀਟ 'ਤੇ ਹਰਸਿਮਰਤ ਬਾਦਲ ਦਾ ਉਤਰਨਾ ਤੈਅ ਮੰਨਿਆ ਜਾ ਰਿਹਾ ਹੈ। ਇਹੀ ਕਾਰਨ ਹੈ 92 ਸਾਲ ਦੀ ਉਮਰ 'ਚ, ਬੀਮਾਰੀ ਹੋਣ ਦੇ ਬਾਵਜੂਦ ਹਰਸਿਮਰਤ ਬਾਦਲ ਦੇ ਸਹੁਰਾ ਸਾਹਿਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਦੇ ਹਲਕਾ ਲੰਬੀ 'ਚ ਵਰਕਰਾਂ ਨਾਲ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ। ਹਾਲਾਂਕਿ ਲੰਬੀ ਬਾਦਲ ਦਾ ਆਪਣਾ ਹਲਕਾ ਹੈ ਪਰ ਚੋਣਾਂ ਦੇ ਇਸ ਦੌਰ 'ਚ ਉਨ੍ਹਾਂ ਨੇ ਇਸ ਹਲਕੇ 'ਚ ਵਿਸ਼ੇਸ਼ ਚਹਿਲ-ਪਹਿਲ ਵਧਾ ਦਿੱਤੀ ਹੈ।
ਪੱਤਰਕਾਰਾਂ ਵਲੋਂ ਬਠਿੰਡਾ ਸੀਟ ਦੇ ਉਮੀਦਵਾਰ ਬਾਰੇ ਸਵਾਰ ਪੁੱਛੇ ਜਾਣ 'ਤੇ ਉਨ੍ਹਾਂ ਨੇ ਇਸ ਦਾ ਜਵਾਬ ਨੂੰ ਗੋਲ-ਮੋਲ ਕਰਕੇ ਦਿੱਤਾ। ਦੱਸ ਦੇਈਏ ਕਿ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਜਲ੍ਹਿਆਂਵਾਲਾ ਬਾਗ ਕਾਂਡ ਦੇ ਸਮਾਗਮ 'ਚ ਜਾਣ ਤੋਂ ਤਾਂ ਇਨਕਾਰ ਕਰ ਦਿੱਤਾ ਹੈ ਪਰ ਲੱਗਦਾ ਹੈ ਕਿ ਨੂੰਹ ਦੇ ਪ੍ਰਚਾਰ ਲਈ ਉਹ ਘਰ-ਘਰ ਜਾਣਗੇ।
ਗਰਮੀ ਕਾਰਨ ਚੰਡੀਗੜ੍ਹ-ਅੰਬਾਲਾ ਤੋਂ ਚੱਲਣ ਵਾਲੀਆਂ ਸਾਰੀਆਂ 'ਟਰੇਨਾਂ' ਫੁਲ
NEXT STORY