ਸ੍ਰੀ ਮੁਕਤਸਰ ਸਾਹਿਬ - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੋੜੇ ਰੱਖਣ ਦਾ ਬਹੁਤ ਸ਼ੌਕ ਹੈ, ਜਿਸ ਕਾਰਨ ਉਨ੍ਹਾਂ ਦੇ ਅਸਤਬਲ 'ਚ ਇਕ ਤੋਂ ਵਧ ਇਕ ਘੋੜੇ ਹਨ। ਸੁਖਬੀਰ ਸਿੰਘ ਬਾਦਲ ਦੇ ਅਸਤਬਲ 'ਚ ਇਕ ਘੋੜਾ ਅਜਿਹਾ ਵੀ ਹੈ, ਜਿਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਉਸ ਖਾਸ ਘੋੜੇ ਦੀ ਕੀਮਤ 5 ਕਰੋੜ ਰੁਪਏ ਹੈ। ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਮੌਕੇ ਲੱਗਣ ਵਾਲੀ ਘੋੜਾ ਮੰਡੀ ਬੜੀ ਦੂਰ-ਦੂਰ ਤੱਕ ਮਸ਼ਹੂਰ ਹੈ ਅਤੇ ਇਸ ਮੌਕੇ ਭਾਰਤ ਦੇ ਸਾਰੇ ਸੂਬਿਆਂ ਤੋਂ ਲੋਕ ਆਪੋ-ਆਪਣੇ ਘੋੜੇ ਲੈ ਕੇ ਇਥੇ ਆਉਂਦੇ ਹਨ। ਚਾਰ ਦਿਨ ਚੱਲਣ ਵਾਲੀ ਇਸ ਮੰਡੀ 'ਚ ਇਥੇ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ।
ਇਸ ਵਿਸ਼ੇਸ਼ ਮੌਕੇ 'ਤੇ ਇਸ ਵਾਰ ਇਥੇ ਪਹੁੰਚੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਘੋੜੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਘੋੜਿਆਂ ਦੀ ਸੰਭਾਲ ਕਰਨ ਵਾਲੇ ਮਹਿੰਦਰ ਸਿੰਘ ਅਤੇ ਜਸਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ 'ਚੋਂ ਇਕ ਘੋੜਾ ਅਮਰੀਕਾ ਤੋਂ ਮੰਗਵਾਇਆ ਗਿਆ ਹੈ, ਜਿਸ ਦੀ ਕੀਮਤ ਪੰਜ ਕਰੋੜ ਰੁਪਏ ਹੈ। ਇਸ ਘੋੜੇ ਦੀ ਉਚਾਈ 72 ਇੰਚ ਦੇ ਕਰੀਬ ਹੈ, ਜੋ ਕਿ ਆਮ ਘੋੜਿਆਂ ਦੇ ਨਾਲੋਂ ਕਿਤੇ ਵਧ ਹੈ। ਇਹ ਘੋੜਾ ਵੇਚਣ ਲਈ ਨਹੀਂ ਸਗੋਂ ਦਿਖਾਉਣ ਲਈ ਲਿਆਂਦਾ ਗਿਆ ਹੈ। ਇਸ ਪਸ਼ੂ ਮੇਲੇ 'ਚ ਸੁਖਬੀਰ ਬਾਦਲ ਦੇ 20 ਘੋੜੇ ਲਿਆਂਦੇ ਗਏ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਘੋੜੇ ਵਿਦੇਸ਼ੀ ਨਸਲ ਦੇ ਹਨ।
'ਰਾਕ ਗਾਰਡਨ' 'ਚ ਵਿਆਹਾਂ ਦੀ ਇਜਾਜ਼ਤ 'ਤੇ ਪ੍ਰਸ਼ਾਸਨ ਨੂੰ ਨੋਟਿਸ
NEXT STORY