ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਐਸ.ਐਸ.ਪੀ. ਸੰਦੀਪ ਗੋਇਲ ਵਲੋਂ ਪੁਲਸ ਕਰਮਚਾਰੀਆਂ ਦੀ ਸਮੇਂ-ਸਮੇਂ ਸਿਰ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਹੌਂਸਲਾ ਅਫਜਾਈ ਕਰਨ ਲਈ ਉਹ ਪੁਲਸ ਕਰਮਚਾਰੀਆਂ ਨਾਲ ਬੈਠ ਕੇ ਭੋਜਨ ਕਰਦੇ ਹਨ ਅਤੇ ਡਿਊਟੀ ਕਰ ਰਹੇ ਪੁਲਸ ਕਰਮਚਾਰੀਆਂ ਨੂੰ ਦੋਵੇਂ ਸਮੇਂ ਦਾ ਭੋਜਨ, ਨਾਸ਼ਤਾ, ਫਲ, ਆਂਡੇ, ਵਿਟਾਮਿਨ ਦੀਆਂ ਗੋਲੀਆਂ ਦੀ ਵੰਡ ਕਰਦੇ ਹਨ। ਹੁਣ ਇਸ ਤੋਂ ਵੀ ਵਧਕੇ ਉਨ੍ਹਾਂ ਨੇ ਪੁਲਸ ਕਰਮਚਾਰੀਆਂ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਛੁੱਟੀ ਦੇਣ ਦਾ ਐਲਾਨ ਕੀਤਾ ਹੈ ਤਾਂ ਕਿ ਪੁਲਸ ਕਰਮਚਾਰੀ ਆਪਣੇ ਪਰਿਵਾਰ ਨਾਲ ਬੈਠ ਕੇ ਆਪਣੀ ਖੁਸ਼ੀ ਸਾਂਝੀ ਕਰ ਸਕਣ।
ਇਹ ਵੀ ਪੜ੍ਹੋ: ਲਾਕਡਾਊਨ ਤੋਂ ਬਾਅਦ ਸਕੂਲਾਂ 'ਚ ਦਿਖੇਗਾ ਨਵਾਂ ਮਾਹੌਲ, ਹੋਣਗੇ ਇਹ ਨਵੇ ਨਿਯਮ ਲਾਗੂ
ਇੰਨਾ ਹੀ ਨਹੀਂ ਜਨਮ ਦਿਨ ਵਾਲੇ ਦਿਨ ਪੁਲਸ ਕਰਮਚਾਰੀ ਪੁਲਸ ਦੀ ਫੇਸਬੁੱਕ ਦੀ ਡੀ.ਪੀ. ਤੇ ਸਾਰਾ ਦਿਨ ਮੌਜੂਦ ਰਹਿਣਗੇ। ਐਸ.ਐਸ.ਪੀ. ਸੰਦੀਪ ਗੋਇਲ ਨੇ ਉਸ ਦੇ ਕੁਮੈਂਟ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਜਨਮ ਦਿਨ ਵਾਲੇ ਮੁਲਾਜ਼ਮ ਨੂੰ ਬੋਲ ਕੇ ਸੁਨੇਹਾ ਭੇਜਣਾ ਵੀ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੁਲਸ ਕਰਮਚਾਰੀ ਮੇਰਾ ਪਰਿਵਾਰ ਹਨ। ਤਨਦੇਹੀ ਨਾਲ ਡਿਊਟੀ ਕਰਨ ਵਾਲੇ ਪੁਲਸ ਕਰਮਚਾਰੀਆਂ ਦੀ ਖੁਸ਼ੀ ਗਮੀ ਮੇਰੀ ਸਾਂਝੀ ਹੈ। ਮੈਂ ਆਪਣੇ ਪੁਲਸ ਜਵਾਨਾਂ ਦੀ ਖੁਸ਼ੀ ਦੁੱਗਣੀ ਕਰਨੀ ਚਾਹੁੰਦਾ ਹਾਂ ਇਸੇ ਲਈ ਹੀ ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ਦੌਰਾਨ ਮਾਨਵਤਾ ਦੀ ਸੇਵਾ 'ਚ ਮਿਸਾਲ ਬਣਿਆ ਡੇਰਾ ਬਿਆਸ
ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਸਪੈਸ਼ਲ ਰੇਲਗੱਡੀਆਂ ਚਲਾਉਣ ਦੀ ਤਿਆਰੀ ਵਿਚ ਰੇਲ ਵਿਭਾਗ
NEXT STORY