ਝਬਾਲ/ਬੀੜ ਸਾਹਿਬ (ਨਰਿੰਦਰ, ਲਾਲੂ ਘੁੰਮਣ, ਬਖਤਾਵਰ, ਰਾਜਿੰਦਰ, ਭਾਟੀਆ) - ਮਾਝੇ ਦੇ ਪ੍ਰਸਿੱਧ ਧਾਰਮਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਸਾਹਿਬ ਵਿਖੇ ਅੱਜ ਸੰਪ੍ਰਦਾਇ ਭੂਰੀ ਵਾਲਿਆਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ 'ਚ ਪਵਿੱਤਰ ਸਰੋਵਰ ਦੀ ਸਫਾਈ ਦੀ ਕਾਰਸੇਵਾ ਧਾਰਮਕ ਰਵਾਇਤਾਂ ਨਾਲ ਆਰੰਭ ਹੋ ਗਈ। ਇਸ ਮੌਕੇ ਰਖਵਾਏ ਗਏ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਉਣ ਉਪਰੰਤ ਕਾਰਸੇਵਾ ਦੀ ਨਿਰਵਿਘਨਤਾ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਵੱਲੋਂ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਕਾਰਸੇਵਾ ਸੰਪ੍ਰਦਾਇ ਭੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ, ਕਾਰਸੇਵਾ ਬੀੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੋਹਨ ਸਿੰਘ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ, ਬਾਬਾ ਬਿਧੀ ਚੰਦ ਸੰਪ੍ਰਦਾਇਦ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਅਨੂਪ ਸਿੰਘ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ, ਬਾਬਾ ਗੁਰਦੇਵ ਸਿੰਘ ਕੁਲੀਵਾਲੇ, ਸੰਤ ਰਘਬੀਰ ਸਿੰਘ ਖਿਆਲਾ, ਬਾਬਾ ਨੰਦ ਸਿੰਘ ਮੁੰਡਾਪਿੰਡ, ਬਾਬਾ ਗੁਰਪਿੰਦਰ ਸਿੰਘ ਵਡਾਲਾ ਤੇ ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲਿਆਂ ਵੱਲੋਂ ਸਰੋਵਰ ਦੀ ਕਾਰ ਸੇਵਾ ਟੱਕ ਲਾ ਕੇ ਆਰੰਭ ਕਰਵਾਈ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਇਤਿਹਾਸਕ ਗੁਰਧਾਮਾਂ ਦੀ ਕਾਰਸੇਵਾ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ 'ਚ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਵਾਲੇ ਕਾਰਜਾਂ 'ਚ ਸੰਤ ਬਾਬਾ ਕਸ਼ਮੀਰ ਸਿੰਘ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ।
ਇਸ ਸਮੇਂ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਰਜਿੰਦਰ ਸਿੰਘ ਮਹਿਤਾ, ਜਥੇਦਾਰ ਗੁਰਬਚਨ ਸਿੰਘ ਕਰਮੂਵਾਲ, ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਭਾਈ ਮਨਜੀਤ ਸਿੰਘ, ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਕੇਵਲ ਸਿੰਘ ਭੂਰੇ, ਸਕੱਤਰ ਮਨਜੀਤ ਸਿੰਘ, ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਕਾਰਸੇਵਾ ਵਾਲੇ ਬਾਬਾ ਸੁਬੇਗ ਸਿੰਘ, ਬਾਬਾ ਰੂਪ ਸਿੰਘ, ਬਾਬਾ ਰਾਜਪਾਲ ਸਿੰਘ, ਸਾਬਕਾ ਮੀਤ ਸਕੱਤਰ 'ਤੇ ਮੀਡੀਆ ਇੰਚਾਰਜ ਭਾਈ ਰਾਮ ਸਿੰਘ ਭਿੰਡਰ, ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਰਮੀਤ ਸਿੰਘ ਸੰਧੂ, ਮੈਂਬਰ ਸ਼੍ਰੋਮਣੀ ਕਮੇਟੀ ਖੁਸ਼ਵਿੰਦਰ ਸਿੰਘ ਭਾਟੀਆ, ਮੈਂਬਰ ਸ਼੍ਰੋਮਣੀ ਕਮੇਟੀ ਬਾਵਾ ਸਿੰਘ ਗੁਮਾਨਪੁਰਾ, ਸੁਖਵਰਸ ਸਿੰਘ ਨੌਸ਼ਹਿਰਾ ਪੰਨੂੰਆਂ, ਮਗਵਿੰਦਰ ਸਿੰਘ ਖਾਪੜਖੇੜੀ ਤੇ ਅਜਾਇਬ ਸਿੰਘ ਅਭਿਆਸੀ ਆਦਿ ਵੱਲੋਂ ਵੀ ਸੰਬੋਧਨ ਕੀਤਾ ਗਿਆ। ਕਾਰ ਸੇਵਾ ਦੀ ਆਰੰਭਤਾ ਮੌਕੇ ਵਿਸ਼ੇਸ਼ ਗੱਲ ਵੇਖਣ ਨੂੰ ਇਹ ਮਿਲੀ ਕਿ ਜਿਥੇ ਸੇਵਾ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਸੀ, ਉਥੇ ਹੀ ਸੰਗਤਾਂ ਦੇ ਉਮੜੇ ਭਾਰੀ ਸੈਲਾਬ ਨਾਲ ਸਮੁੱਚੀ ਕਾਇਨਾਤ ਖੂਬਸ਼ੂਰਤ ਰੰਗਾਂ 'ਚ ਰੰਗੀ ਪਈ ਸੀ ਅਤੇ ਸੰਗਤਾਂ ਉਪਰ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਸੀ।
ਇਸ ਸਮੇਂ ਮੈਨੇਜਰ ਜਥੇਦਾਰ ਜਗਜੀਤ ਸਿੰਘ ਸਾਂਘਣਾ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਬਾਬਾ ਨਿਰਮਲ ਸਿੰਘ ਭੂਰੀ ਵਾਲੇ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ ਝਬਾਲ, ਮਾਲਕ ਸਿੰਘ ਸੰਧੂ, ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੁਖਵਿੰਦਰ ਸਿੰਘ ਝਬਾਲ, ਜਥੇਦਾਰ ਕਸ਼ਮੀਰ ਸਿੰਘ ਮੰਨਣ, ਜਥੇਦਾਰ ਹਰਦਿਆਲ ਸਿੰਘ ਸੁਰਸਿੰਘ, ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਜਥੇਦਾਰ ਵਰਿੰਦਰ ਸਿੰਘ ਠੱਠਾ, ਬਾਬਾ ਗੁਰਦੇਵ ਸਿੰਘ ਠੱਠਾ, ਚੇਅਰਮੈਨ ਕਸ਼ਮੀਰ ਸਿੰਘ ਮੰਨਣ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਕੋਟ, ਅਕਾਲੀ ਆਗੂ ਦਲਜੀਤ ਸਿੰਘ ਐਮਾਂ, ਸ਼ਰਨਜੀਤ ਸਿੰਘ ਭੋਜੀਆਂ, ਸਰਪੰਚ ਸ਼ਾਮ ਸਿੰਘ ਕੋਟ, ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਗੁਰਿੰਦਰ ਸਿੰਘ ਬਾਬਾ ਲੰਗਾਹ, ਜਤਿੰਦਰ ਸਿੰਘ ਬਘੇਲ ਸਿੰਘ ਵਾਲਾ, ਗੁਰਜੀਤ ਸਿੰਘ ਜੱਜ, ਮਨਬੀਰ ਸਿੰਘ, ਮਾਸਟਰ ਗੁਰਬੀਰ ਸਿੰਘ ਐਮਾਂ, ਭਾਈ ਜਗਦੇਵ ਸਿੰਘ ਤਲਵੰਡੀ, ਜਥੇਦਾਰ ਸ਼ਮਸ਼ੇਰ ਸਿੰਘ ਝਾਮਕਾ, ਬਾਬਾ ਮੇਜਰ ਸਿੰਘ ਹਜ਼ੂਰ ਸਾਹਿਬ ਵਾਲੇ, ਮਹੰਤ ਗੋਪਾਲ ਦਾਸ ਕੁਠਾਰੀ, ਅਵਤਾਰ ਸਿੰਘ ਧੱਤਲ, ਬਾਬਾ ਜੋਗਾ ਸਿੰਘ, ਬਾਬਾ ਨੰਦ ਸਿੰਘ, ਰਣਜੀਤ ਸਿੰਘ ਗੋਨੇਆਣਾ, ਜਥੇਦਾਰ ਨਿਸ਼ਾਨ ਸਿੰਘ ਦੋਦੇ, ਬਾਬਾ ਹਰਭਜਨ ਸਿੰਘ, ਇੰਦਰਜੀਤ ਸਿੰਘ ਬਾਸਰਕੇ, ਮਨਜੀਤ ਸਿੰਘ ਸੰਮਤੀ ਮੈਂਬਰ, ਬਾਬਾ ਬਚਨ ਸਿੰਘ, ਮਹੰਤ ਬਲਵੰਤ ਦਾਸ ਸੈਕਟਰੀ ਨਿਰਮਲ ਪੰਚਾਇਤ ਅਖਾੜਾ, ਮਹੰਤ ਪਾਲ ਸਿੰਘ ਲਾਹੌਰੀਆ, ਮਹੰਤ ਬਿੱਕਰ ਸਿੰਘ, ਮਹੰਤ ਸ਼ਾਮ ਸੁੰਦਰ, ਬਾਬਾ ਨਰਿੰਜਣ ਸਿੰਘ ਪੰਜਵੜ ਵਾਲੇ, ਸਰਪੰਚ ਜਰਨੈਲ ਸਿੰਘ ਪੰਡੋਰੀ, ਮਨਜਿੰਦਰ ਸਿੰਘ ਲਹਿਰੀ, ਮਾ. ਨੱਥਾ ਸਿੰਘ ਕੋਟ, ਬਲਵਿੰਦਰ ਸਿੰਘ ਧੁੰਨਾ, ਅਮਰਜੀਤ ਸਿੰਘ, ਕੁਲਦੀਪ ਸਿੰਘ ਪੰਡੋਰੀ, ਬਾਬਾ ਹਰੀ ਸਿੰਘ, ਬਾਬਾ ਗੁਰਵਿੰਦਰ ਸਿੰਘ, ਅਰਵਿੰਦਰਪਾਲ ਸਿੰਘ ਰਾਜੂ ਝਬਾਲ, ਪ੍ਰਿੰਸੀਪਲ ਤਰਨਜੀਤ ਸਿੰਘ, ਪ੍ਰਿੰਸੀਪਲ ਮੈਡਮ ਜਗਰੂਪ ਕੌਰ, ਭਾਈ ਮਨੋਹਰ ਸਿੰਘ ਠੱਠਾ, ਪ੍ਰਤਾਪ ਸਿੰਘ ਠੱਠਾ, ਬਾਬਾ ਜੱਗਾ ਸਿੰਘ, ਬਾਬਾ ਗੁਰਵਿੰਦਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਬਲਜੀਤ ਸਿੰਘ ਪਟਵਾਰੀ ਗੰਡੀਵਿੰਡ, ਭਾਈ ਰਾਮ ਸਿੰਘ ਭਿੰਡਰ ਮੀਡੀਆ ਇੰਚਾਰਜ, ਨਿਰਮਲ ਸਿੰਘ ਸਵਰਗਾਪੁਰੀ, ਅਵਤਾਰ ਸਿੰਘ, ਬਾਬਾ ਪ੍ਰੇਮ ਸਿੰਘ ਭੂਰੀ ਵਾਲੇ, ਬਾਬਾ ਜੋਧਵੀਰ ਸਿੰਘ, ਰਵੇਲ ਸਿੰਘ ਠੱਠਾ ਤੇ ਗੁਰਵਿੰਦਰ ਸਿੰਘ ਗੌਰਵ ਆਦਿ ਹਾਜ਼ਰ ਸਨ।
ਪਾਸ਼ ਤੇ ਦਾਸ ਖਾਮੋਸ਼, 'ਮਨਪ੍ਰੀਤ ਹਊਆ'!
NEXT STORY