ਲੁਧਿਆਣਾ (ਮੁੱਲਾਂਪੁਰੀ) - ਪੰਜਾਬ ਦੇ ਸਭ ਤੋਂ ਵੱਡੇ ਧਨਾਢ ਰਾਜਸੀ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ 'ਤੇ ਅੱਜ-ਕੱਲ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਸਕਾ ਭਤੀਜਾ ਆਸਮਾਨੀ ਬਿਜਲੀ ਬਣ ਕੇ ਡਿਗਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ ਉਹ ਬਾਦਲ ਪਰਿਵਾਰ ਲਈ ਹਊਆ ਬਣਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਆਪਣੇ ਤਾਏ ਦੇ ਰਾਜ਼ ਤੋਂ ਇਲਾਵਾ ਮਜੀਠੀਆ ਪਰਿਵਾਰ ਦੇ ਰਾਜ਼ ਖੋਲ੍ਹੇ ਹਨ ਅਤੇ ਰਾਜਸੀ ਟਕੋਰਾਂ ਕੀਤੀਆਂ ਹਨ ਉਨ੍ਹਾਂ ਨੂੰ ਲੈ ਕੇ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਸ. ਮਨਪ੍ਰੀਤ ਨੇ ਬੇਬਾਕ ਬੋਲ ਕੇ ਜੋ ਆਪਣੀ ਚੁੱਪ ਤੋੜੀ ਹੈ ਅਤੇ ਠੇਠ ਪੰਜਾਬੀ ਵਿਚ ਬਾਦਲ ਪਰਿਵਾਰ ਨੂੰ ਬੋਲ-ਕਬੋਲ ਅਤੇ ਅਸਲੀਅਤ ਤੋਂ ਜਾਣੂ ਕਰਵਾਇਆ ਹੈ, ਉਸ ਬਾਰੇ ਸ਼ਾਇਦ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਨੂੰ ਵਡੇਰੀ ਉਮਰ 'ਚ ਇਸ ਤਰ੍ਹਾਂ ਦੀਆਂ ਗੱਲਾਂ ਅਤੇ ਦੂਸ਼ਣਬਾਜ਼ੀ ਦਾ ਸਾਹਮਣਾ ਕਰਨਾ ਪਵੇਗਾ। ਬਾਕੀ ਇਥੇ ਹੀ ਬੱਸ ਨਹੀਂ ਬਾਦਲ ਦਾ ਛੋਟਾ ਦਾਸ ਵੀ ਮੌਜੂਦਾ ਸਥਿਤੀ ਦੇਖ ਕੇ ਖਾਮੋਸ਼ ਦਸਿਆ ਜਾ ਰਿਹਾ ਹੈ। ਕਿਉਂਕਿ ਉਹ ਦੋਵੇਂ ਦੇਖ ਰਹੇ ਹਨ ਕਿ ਉਨ੍ਹਾਂ ਦੀ ਇਸ ਉਮਰੇ ਇਹ ਕਿਸ ਤਰ੍ਹਾਂ ਦੀ ਖਿੱਲੀ ਉਡ ਰਹੀ ਹੈ। ਇਥੇ ਵੀ ਗੱਲ ਸਾਫ ਹੈ ਕਿ ਅਕਾਲੀ ਦਲ ਤਾਂ ਪਹਿਲਾਂ ਹੀ ਖਫਾ ਚਲਿਆ ਆ ਰਿਹਾ ਸੀ ਕਿਉਂਕਿ ਸੂਬੇ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਆਪੋਜ਼ੀਸ਼ਨ ਦੀ ਕੁਰਸੀ ਤੋਂ ਦੂਰ ਚਲੇ ਜਾਣ ਅਤੇ 15 ਵਿਧਾਇਕ ਬਣਨ 'ਤੇ ਪਹਿਲਾਂ ਹੀ ਪ੍ਰੇਸ਼ਾਨ ਸਨ ਪਰ ਹੁਣ ਮਨਪ੍ਰੀਤ ਬਾਦਲ ਵੱਲੋਂ ਖੜ੍ਹੀ ਕੀਤੀ ਪ੍ਰੇਸ਼ਾਨੀ ਅਤੇ ਵੱਡੇ-ਵੱਡੇ ਲਾਏ ਇਲਜ਼ਾਮਾਂ ਨੂੰ ਲੋਕ ਸੱਚ ਮੰਨਣ ਵਲ ਤੁਰ ਪਏ ਹਨ। ਹੁਣ ਭਵਿੱਖ ਵਿਚ ਲੱਗ ਰਿਹਾ ਹੈ ਕਿ ਇਨ੍ਹਾਂ ਵੱਡੇ ਪਰਿਵਾਰਾਂ ਦੀ ਲੜਾਈ ਜਾਂ ਤਾਂ ਸੜਕਾਂ 'ਤੇ ਆਵੇਗੀ ਨਹੀਂ ਤਾਂ ਇਕ ਪਰਿਵਾਰ ਨੂੰ ਖਾਮੋਸ਼ ਹੋ ਕੇ ਹਰ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਘਰ ਦਾ ਭੇਤੀ ਹੀ ਲੰਕਾ ਢਾਹੁਣ ਵੱਲ ਤੁਰਿਆ ਹੋਇਆ ਹੈ।
ਪੁੱਤਰ ਇਕ ਵਾਰ ਉੱਠ ਕੇ ਗਲ ਲੱਗ ਜਾ, ਸੋਮਵਾਰ ਨੂੰ ਸਕੂਲ ਵੀ ਜਾਣੈ
NEXT STORY