ਚੰਡੀਗੜ੍ਹ : ਚੋਣ ਕਮਿਸ਼ਨ ਭਾਰਤ ਵੱਲੋਂ ਇਕ ਪੱਤਰ ਜਾਰੀ ਕਰਕੇ ਆਮ ਚੋਣਾਂ, 2019 ਦੇ ਮੱਦੇਨਜ਼ਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ਤਾਇਨਾਤੀਆ ਸਬੰਧੀ ਪਹਿਲਾਂ ਮਿਥੀ ਤਰੀਕ ਵਿੱਚ ਤਬਦੀਲੀ ਕਰਦਿਆਂ ਹੁਣ ਬਦਲੀਆਂ/ਤਾਇਨਾਤੀਆਂ ਦੀ ਪ੍ਰੀਕ੍ਰਿਆਂ 20 ਫਰਵਰੀ 2019 ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।
ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਰਾਜ ਸਰਕਾਰ ਨੂੰ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਪ੍ਰੀਕ੍ਰਿਆ 20 ਫਰਵਰੀ, 2019 ਤੱਕ ਮੁਕੰਮਲ ਕਰਦੇ ਹੋਏ, ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ 25 ਫਰਵਰੀ 2019 ਤੱਕ ਚੋਣ ਕਮਿਸ਼ਨ ਭਾਰਤ ਨੂੰ ਸੂਚਿਤ ਕਰਨਾ ਹੋਵੇਗਾ। ਇੱਥੇ ਇਹ ਦੱਸਣਯੋਗ ਹੋਵੇਗਾ ਕਿ ਚੋਣ ਕਮਿਸ਼ਨ ਭਾਰਤ ਵਲੋਂ ਪਹਿਲਾਂ ਬਦਲੀਆ ਅਤੇ ਤਾਇਨਾਤੀਆਂ ਸਬੰਧੀ 28 ਫ਼ਰਵਰੀ 2019 ਦੀ ਮਿਤੀ ਤੈਅ ਕੀਤੀ ਗਈ ਸੀ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਕਮਿਸ਼ਨ ਨੂੰ ਮਾਰਚ ਦੇ ਪਹਿਲੇ ਹਫਤੇ 'ਚ ਸੂਚਿਤ ਕਰਨ ਲ਼ਈ ਕਿਹਾ ਗਿਆ ਸੀ।
ਬਾਜਵਾ ਨੇ ਕੇਂਦਰ ਨੂੰ ਮਨਰੇਗਾ ਤਹਿਤ ਫੰਡ ਜਾਰੀ ਕਰਨ ਲਈ ਲਿਖੀ ਚਿੱਠੀ
NEXT STORY