ਫਰੀਦਕੋਟ - ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ ਸਟਿੰਗ ਅਪਰੇਸ਼ਨ ਦੇ ਮਾਮਲੇ 'ਚ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਕਲੀਨ ਚਿੱਟ ਦੇ ਦਿੱਤੀ ਹੈ। ਦੱਸ ਦੇਈਏ ਕਿ (ਆਪ) ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੇ ਖਿਲਾਫ ਇਕ ਫ਼ਰਜ਼ੀ ਕੰਪਨੀ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਕਥਿਤ ਤੌਰ 'ਤੇ 3 ਕਰੋੜ ਰੁਪਏ ਨਕਦ ਚੋਣ ਫੰਡ ਦੇਣ 'ਤੇ ਸਟਿੰਗ ਅਪਰੇਸ਼ਨ ਦਾ ਮਾਮਲਾ ਦਰਜ ਹੋਇਆ ਸੀ। ਦਿੱਲੀ ਦੀ ਇਕ ਮੀਡੀਆ ਕੰਪਨੀ ਵਲੋਂ ਕੀਤੇ ਗਏ ਸਟਿੰਗ ਅਪਰੇਸ਼ਨ 'ਚ ਪ੍ਰੋ. ਸਾਧੂ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ 2 ਕਰੋੜ ਤੋਂ ਵਧ ਰੁਪਏ ਖਰਚ ਕੀਤੇ ਹਨ ਪਰ ਚੋਣ ਕਮਿਸ਼ਨ ਨੂੰ ਭੇਜੇ ਖਰਚਿਆਂ ਦੀ ਸੂਚੀ 'ਚ ਉਨ੍ਹਾਂ ਨੇ ਸਿਰਫ਼ 21 ਲੱਖ ਰੁਪਏ ਹੀ ਦਿਖਾਏ ਹਨ।
ਸਟਿੰਗ ਅਪਰੇਸ਼ਨ ਦੇ ਸਬੰਧ 'ਚ ਕੇਜਰੀਵਾਲ ਨੇ ਕਿਹਾ ਕਿ ਇਹ ਸਭ ਪਾਰਟੀ ਨੂੰ ਬਦਨਾਮ ਕਰਨ ਲਈ ਕੀਤਾ ਗਿਆ ਹੈ, ਕਿਉਂਕਿ ਪ੍ਰੋ. ਸਾਧੂ ਸਿੰਘ ਨੇ ਫ਼ਰਜ਼ੀ ਕੰਪਨੀ ਤੋਂ ਕੋਈ ਚੋਣ ਫੰਡ ਨਹੀਂ ਮੰਗਿਆ, ਸਗੋਂ ਕੰਪਨੀ ਵਲੋਂ ਆਪਣੇ ਤੌਰ 'ਤੇ ਹੀ ਅਜਿਹਾ ਕਰਨ ਦੀ ਗੱਲ ਕਹੀ ਜਾ ਰਹੀ ਹੈ।ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸੇਖੋਂ ਵਲੋਂ ਸਟਿੰਗ ਅਪਰੇਸ਼ਨ ਦੀ ਪਾਰਟੀ ਵਲੋਂ ਡੂੰਘਾਈ ਨਾਲ ਕੀਤੀ ਗਈ ਪੜਤਾਲ 'ਚ ਸਪੱਸ਼ਟ ਹੋ ਗਿਆ ਹੈ ਕਿ ਪ੍ਰੋ. ਸਾਧੂ ਸਿੰਘ ਦਾ ਸਟਿੰਗ ਅਪਰੇਸ਼ਨ ਝੂਠਾ ਹੈ ਅਤੇ ਉਨ੍ਹਾਂ ਨੇ ਕਿਸੇ ਕੰਪਨੀ ਤੋਂ ਕੋਈ ਆਰਥਿਕ ਮਦਦ ਨਹੀਂ ਮੰਗੀ।
ਪਟਿਆਲਾ 'ਚ 'ਆਪ' ਦੀ ਨੀਨਾ ਮਿੱਤਲ ਨੇ ਗਾਂਧੀ ਖਿਲਾਫ ਖੋਲ੍ਹਿਆ ਮੋਰਚਾ
NEXT STORY