ਜਲੰਧਰ (ਪੁਨੀਤ)–ਮਹਾਨਗਰ ਵਿਚ ਦੇਰ ਸ਼ਾਮ ਆਏ ਤੇਜ਼ ਹਨ੍ਹੇਰੀ-ਤੂਫ਼ਾਨ ਨੇ ਜੰਮ ਕੇ ਕਹਿਰ ਵਰ੍ਹਾਇਆ, ਜਿਸ ਨਾਲ ਕਈ ਥਾਵਾਂ ’ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਲੋਕ ਜ਼ਖ਼ਮੀ ਵੀ ਹੋਏ। ਹਨ੍ਹੇਰੀ-ਤੂਫ਼ਾਨ ਦੌਰਾਨ ਹਵਾਵਾਂ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਦੋਪਹੀਆ ਵਾਹਨ ਚਲਾਉਣਾ ਸੰਭਵ ਨਹੀਂ ਹੋ ਰਿਹਾ ਸੀ। ਉਥੇ ਹੀ ਹਨੇਰੀ ਕਾਰਨ ਆਸਮਾਨ ਵਿਚ ਮਿੱਟੀ ਦਾ ਗੁਬਾਰ ਵੇਖਣ ਨੂੰ ਮਿਲਿਆ। ਇਸ ਤੋਂ ਬਾਅਦ ਤੇਜ਼ ਬਾਰਿਸ਼ ਨੇ ਮਿੱਟੀ ਭਰੇ ਗੁਬਾਰ ਤੋਂ ਰਾਹਤ ਦਿਵਾਈ ਪਰ ਬਾਰਿਸ਼ ਦੇ ਨਾਲ ਹਵਾਵਾਂ ਦੀ ਤੇਜ਼ੀ ਕਾਰਨ ਮੁਸ਼ਕਿਲਾਂ ਉਠਾਉਣੀਆਂ ਪਈਆਂ।
ਹਨ੍ਹੇਰੀ-ਤੂਫ਼ਾਨ ਦੇ ਕਹਿਰ ਨਾਲ ਦਰਜਨਾਂ ਥਾਵਾਂ ’ਤੇ ਦਰੱਖ਼ਤ ਡਿੱਗਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਇਸ ਕਾਰਨ ਕਈ ਥਾਵਾਂ ’ਤੇ ਰਸਤੇ ਬੰਦ ਹੋਏ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਅੱਧਾ ਦਰਜਨ ਤੋਂ ਜ਼ਿਆਦਾ ਫੀਡਰ ਪ੍ਰਭਾਵਿਤ ਹੋਏ, ਜਿਸ ਕਾਰਨ ਕਈ ਘੰਟਿਆਂ ਤਕ ਸ਼ਹਿਰ ਵਿਚ ਬਲੈਕਆਊਟ ਰਿਹਾ।
ਇਹ ਵੀ ਪੜ੍ਹੋ: ਵੱਡਾ ਖ਼ੁਾਲਾਸਾ: CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ

ਦੇਰ ਰਾਤ 7 ਵਜੇ ਹਨ੍ਹੇਰੀ-ਤੂਫ਼ਾਨ ਸ਼ੁਰੂ ਹੋਣ ਤੋਂ ਬਾਅਦ ਅਹਿਤਿਆਤ ਵਜੋਂ ਬਿਜਲੀ ਬੰਦ ਕਰ ਦਿੱਤੀ ਗਈ ਪਰ ਪਾਵਰ ਸਿਸਟਮ ਨੂੰ ਨੁਕਸਾਨ ਹੋਣ ਕਾਰਨ ਕਈ ਇਲਾਕਿਆਂ ਵਿਚ ਦੇਰ ਰਾਤ ਖ਼ਬਰ ਲਿਖਣ ਤਕ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ। ਉਥੇ ਹੀ ਹਨ੍ਹੇਰੀ ਤੋਂ ਬਾਅਦ ਤੇਜ਼ ਬਾਰਿਸ਼ ਨਾਲ ਕਈ ਥਾਵਾਂ ’ਤੇ ਪਾਣੀ ਭਰਨ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਰਾਤ ਲਗਭਗ 10 ਵਜੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਗਈ ਸੀ। ਉਥੇ ਹੀ ਵੱਖ-ਵੱਖ ਥਾਵਾਂ ’ਤੇ ਦੇਰ ਰਾਤ ਰਿਪੇਅਰ ਦਾ ਕੰਮ ਜਾਰੀ ਰਿਹਾ।

ਇਹ ਵੀ ਪੜ੍ਹੋ: ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਨੇ ਉਜਾੜਿਆ ਘਰ, ਤਿਰੰਗੇ ਦਾ ਪੋਲ ਨੌਜਵਾਨ ’ਤੇ ਡਿੱਗਿਆ, ਦਰਦਨਾਕ ਮੌਤ
ਭਿਆਨਕ ਗਰਮੀ ਵਿਚ ਇਨਵਰਟਰ ਦੇ ਗਏ ਜਵਾਬ
ਬੱਤੀ ਗੁੱਲ ਹੋਣ ਤੋਂ ਬਾਅਦ ਇਨਵਰਟਰ ਵੀ ਜਵਾਬ ਦੇ ਗਏ ਅਤੇ ਲੋਕਾਂ ਨੂੰ ਗਰਮੀ ਵਿਚ ਬੇਹਾਲ ਹੋਣਾ ਪਿਆ। ਇਸੇ ਲੜੀ ਵਿਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਕਈ ਇਲਾਕਿਆਂ ਵਿਚ ਘੋਰ ਹਨੇਰਾ ਛਾ ਗਿਆ। ਆਲਮ ਇਹ ਰਿਹਾ ਕਿ 5 ਘੰਟਿਆਂ ਤਕ ਬੱਤੀ ਗੁੱਲ ਰਹਿਣ ਕਾਰਨ ਇਨਵਰਟਰ ਕੰਮ ਕਰਨਾ ਬੰਦ ਕਰ ਗਏ ਅਤੇ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟਣਾ ਸ਼ੁਰੂ ਹੋ ਗਿਆ। ਲੋਕਾਂ ਦਾ ਕਹਿਣਾ ਸੀ ਕਿ ਪਾਵਰਕਾਮ ਨੂੰ ਅਜਿਹੇ ਸਿਸਟਮ ਦੀ ਸਥਾਪਨਾ ਕਰਨੀ ਚਾਹੀਦੀ ਹੈ, ਜਿਸ ਨਾਲ ਫਾਲਟ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲੇ ਮੌਸਮ ਨੇ ਮਚਾਈ ਤਬਾਹੀ, ਹਨ੍ਹੇਰੀ-ਝੱਖੜ ਕਾਰਨ ਡਿੱਗੇ ਖੰਭੇ ਤੇ ਉੱਡੀਆਂ ਛੱਤਾਂ

1912 ਫਿਰ ਤੋਂ ਬਣਿਆ ਪ੍ਰੇਸ਼ਾਨੀ ਦਾ ਸਬੱਬ
ਬਿਜਲੀ ਸ਼ਿਕਾਇਤ ਕੇਂਦਰ ਦਾ ਨੰਬਰ 1912 ਫਿਰ ਤੋਂ ਪ੍ਰੇਸ਼ਾਨੀ ਦਾ ਸਬੱਬ ਬਣਿਆ। ਖ਼ਪਤਕਾਰਾਂ ਨੇ ਦੱਸਿਆ ਕਿ ਘਰਾਂ ਕੋਲ ਤਾਰਾਂ ਆਦਿ ਟੁੱਟਣ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਉਹ ਲੰਮੇ ਸਮੇਂ ਤਕ 1912 ਨੰਬਰ ਡਾਇਲ ਕਰਦੇ ਰਹੇ ਪਰ ਨੰਬਰ ਦੀਆਂ ਲਾਈਨਾਂ ਜ਼ਿਆਦਾਤਰ ਬਿਜ਼ੀ ਆ ਰਹੀਆਂ ਸਨ, ਇਸ ਕਾਰਨ ਲੋਕ ਸਮੇਂ ’ਤੇ ਸ਼ਿਕਾਇਤਾਂ ਦਰਜ ਨਹੀਂ ਕਰਵਾ ਸਕੇ। ਬਿਜਲੀ ਘਰਾਂ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਣ ਵਾਲੇ ਖਪਤਕਾਰਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ ਕਿਉਂਕਿ ਕਰਮਚਾਰੀਆਂ ਦੇ ਫੀਲਡ ਵਿਚ ਹੋਣ ਕਾਰਨ ਮੌਕੇ ’ਤੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ 'ਤੇ ਐਕਸ਼ਨ ਮਗਰੋਂ ਹੋਰ ਵਿਧਾਇਕ ਤੇ ਨੇਤਾ ਵੀ ਸਰਕਾਰ ਦੀ ਰਾਡਾਰ ’ਤੇ, ਡਿੱਗੇਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਾਬ ਦੀ ਭੱਠੀ ਲਾਈ ਬੈਠੀ ਸੀ ਬੀਬੀ! ਮੌਕੇ 'ਤੇ ਪਹੁੰਚੀ ਪੁਲਸ ਨੇ ਪਾ ਦਿੱਤੀ ਕਾਰਵਾਈ
NEXT STORY