Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 20, 2026

    10:26:22 PM

  • trump gets a big blow from the us supreme court

    ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਵੱਡਾ ਝਟਕਾ:...

  • punjab long power cut tomorrow

    Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ...

  • punjab pspcl assets sale stay high court bill subsidy arrears

    PSPCL ਦੀਆਂ ਜਾਇਦਾਦਾਂ ਵੇਚਣ 'ਤੇ ਲੱਗੀ ਰੋਕ, HC...

  • majithia calls punjab s health misleading propaganda

    ਬਿਨਾਂ ਡਾਕਟਰਾਂ ਦੇ ਕਿਹੜੀ ਸਿਹਤ ਕ੍ਰਾਂਤੀ? ਮਜੀਠੀਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਨਾਬ ਸ਼ੌਕਤ ਅਲੀ ਦੀ ਭਾਰਤ ਫੇਰੀ ਦੇ ਕਿੱਸੇ, ਜਾਣੋ ਗੁਰਭਜਨ ਗਿੱਲ ਦੀ ਜ਼ੁਬਾਨੀ

PUNJAB News Punjabi(ਪੰਜਾਬ)

ਜਨਾਬ ਸ਼ੌਕਤ ਅਲੀ ਦੀ ਭਾਰਤ ਫੇਰੀ ਦੇ ਕਿੱਸੇ, ਜਾਣੋ ਗੁਰਭਜਨ ਗਿੱਲ ਦੀ ਜ਼ੁਬਾਨੀ

  • Updated: 07 Apr, 2021 12:44 PM
Jalandhar
story of shaukat ali visit to india narrated by gurbhajan gill
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਦੇ ਸ਼੍ਰੋਮਣੀ ਪੁਰਸਕਾਰ ਵਿਜੇਤਾ ਗਾਇਕ ਸੁਰਿੰਦਰ ਸ਼ਿੰਦਾ ਨੇ ਲੋਕ ਵਿਰਾਸਤ ਅਕਾਦਮੀ ਵੱਲੋਂ ਰੱਖੀ ਸ਼ੌਕਤ ਅਲੀ ਯਾਦਗਾਰੀ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੂਰੇ ਵਿਸ਼ਵ ਚ ਸ਼ੌਕਤ ਅਲੀ ਪੰਜਾਬੀ ਲੋਕ ਸੰਗੀਤ ਦਾ ਬੇਤਾਜ ਬਾਦਸ਼ਾਹ ਸੀ। ਉਸ ਦੀ ਸਮਰੱਥਾ ਉਨ੍ਹਾਂ ਦੀ ਗਾਇਕੀ ਵਿਚਲੀ ਵੰਨ-ਸੁਵੰਨਤਾ ਸੀ। ਉਹ ਪੰਜਾਬੀ ਤੇ ਉਰਦੂ ਗੀਤ, ਗ਼ਜ਼ਲ ਤੇ ਲੋਕ ਗੀਤ ਨੂੰ ਇੱਕੋ ਜਿੰਨੀ ਸ਼ਕਤੀ  ਤੇ ਮੁਹਾਰਤ ਨਾਲ ਪੇਸ਼ ਕਰਦੇ ਸਨ। ਸ਼ਰਧਾਂਜਲੀ ਭੇਟ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਉਨ੍ਹਾਂ ਦੀ ਭਾਰਤ ਫੇਰੀ ਦੇ ਕਿੱਸੇ ਵੀ ਸੁਣਾਏ। ਉਨ੍ਹਾਂ ਕਿਹਾ ਕਿ ਬਚਪਨ ‘ ਚ ਪਿੰਡ ਬਸੰਤਕੋਟ (ਗੁਰਦਾਸਪੁਰ) ਰਹਿੰਦਿਆਂ ਰੇਡੀਓ ਲਾਹੌਰ ਤੋਂ  ਪਹਿਲ ਪਲੱਕੜੇ ਸੁਣੇ ਉਨ੍ਹਾਂ ਦੇ ਗੀਤ ਚੇਤੇ ਆ ਰਹੇ ਹਨ। ਬਚਪਨ 'ਚ ਪਿੰਡ ਬਸੰਤਕੋਟ (ਗੁਰਦਾਸਪੁਰ) ਰਹਿੰਦਿਆਂ ਰੇਡੀਓ ਲਾਹੌਰ ਤੋਂ ਪਹਿਲ ਪਲੱਕੜੇ ਸੁਣੇ ਸ਼ੌਕਤ ਅਲੀ ਜੀ ਦੇ ਗੀਤ ਚੇਤੇ ਆ ਰਹੇ ਹਨ। 
ਕਾਹਨੂੰ ਦੂਰ ਦੂਰ ਰਹਿੰਦੇ ਓ ਹਜ਼ੂਰ ਮੇਰੇ ਕੋਲੋਂ। 
ਸਾਨੂੰ ਦੱਸ ਦਿਉ ਹੋਇਆ ਕੀ ਕਸੂਰ ਮੇਰੇ ਕੋਲੋਂ। 

ਛੱਲਾ ਤਾਂ ਵੱਖ ਵੱਖ ਦੋਹਾਂ ਭਰਾਵਾਂ ਗਾਇਆ ਹੋਇਆ ਸੀ। ਵੱਡੇ ਵੀਰ ਇਨਾਇਤ ਅਲੀ ਨੇ ਵੀ ਤੇ ਸ਼ੌਕਤ ਅਲੀ ਨੇ ਵੀ। ਦੋਵੇਂ ਕਮਾਲ ਸਨ। ਫਿਰ ਮੀਆਂ ਮੁਹੰਮਦ ਬਖ਼ਸ਼ ਸਾਹਿਬ ਦਾ ਕਲਾਮ ਸੁਣਦੇ ਰਹੇ। ਸ਼ੌਕਤ ਅਲੀ ਦਾ ਸੰਗੀਤ ਸਾਡੇ ਮਨ ਦੇ ਖ਼ਾਲੀ ਕੋਨੇ ਭਰਦਾ ਸੀ। ਲੱਗਦਾ ਸੀ ਕਿ ਕੋਈ ਸੁਰਵੰਤਾ ਵਡਿੱਕਾ ਤੁਹਾਡੇ ਨਾਲ ਵਿਰਸੇ ਦੀ ਬਾਤ ਪਾ ਰਿਹਾ ਹੈ। 
ਅੰਮ੍ਰਿਤਾ ਪ੍ਰੀਤਮ ਦਾ ਇੱਕ ਗੀਤ-
ਵੇ ਮੈਂ ਤਿੜਕੇ ਘੜੇ ਦਾ ਪਾਣੀ
ਮੈਂ ਕੱਲ੍ਹ ਤੱਕ ਨਹੀਂ ਰਹਿਣਾ

ਵੀ ਸ਼ੌਕਤ ਭਾ ਜੀ ਨੇ ਕਮਾਲ ਗਾਇਆ। ਅੰਮ੍ਰਿਤਾ ਜੀ ਨੇ ਸ਼ੌਕਤ ਅਲੀ ਦੀ ਮੁਲਾਕਾਤ ਆਧਾਰਿਤ ਲੇਖ ਨਾਗਮਣੀ 'ਚ ਛਾਪਿਆ। ਸ਼ਮਸ਼ੇਰ ਸਿੰਘ ਸੰਧੂ ਨੇ ਏਧਰ ਪਹਿਲੀ ਵਾਰ ਸੁਰ ਦਰਿਆਉਂ ਪਾਰ ਦੇ ਪੁਸਤਕ 'ਚ ਸ਼ੌਕਤ ਭਾ ਜੀ ਬਾਰੇ ਲੇਖ ਲਿਖਿਆ। ਫਿਰ ਇਕਬਾਲ ਮਾਹਲ ਜੀ ਦਾ ਲੇਖ ਆਰਸੀ ਮੈਗਜ਼ੀਨ ਚ ਪੜ੍ਹਿਆ। 

1996 ਸੀ ਜਦ ਨੱਚਦੀ ਜਵਾਨੀ ਕਲਚਰਲ ਸੋਸਾਇਟੀ ਦੇ ਸਹਿਯੋਗ ਨਾਲ ਸ: ਹਰਨੇਕ ਸਿੰਘ ਘੜੂੰਆਂ ਤੇ ਬਾਕੀ ਦੋਸਤਾਂ ਰਲ਼ ਕੇ ਮੋਹਾਲੀ 'ਚ ਲੋਕ ਸੰਗੀਤ ਉਤਸਵ ਕੀਤਾ। ਉਨ੍ਹਾਂ ਦੇ ਬੁਲਾਵੇ ਤੇ ਇਨਾਇਤ ਹੁਸੈਨ ਭੱਟੀ, ਰੇਸ਼ਮਾਂ, ਸ਼ੌਕਤ ਅਲੀ, ਅਕਰਮ ਰਾਹੀ ਤੇ ਕਈ ਹੋਰ ਕਲਾਕਾਰ ਏਧਰ  ਆਏ। ਸਭਨਾਂ ਨੂੰ ਇਕੱਠਿਆਂ ਵੇਖਣਾ ਕਰਾਮਾਤ ਤੋਂ ਘੱਟ ਨਹੀਂ ਸੀ। ਅਟਾਰੀ ਰੇਲਵੇ ਸਟੇਸ਼ਨ ਤੇ ਸ: ਜਗਦੇਵ ਸਿੰਘ ਜੱਸੋਵਾਲ ਨਾਲ ਜਾ ਕੇ ਸਭਨਾਂ ਦਾ ਸਵਾਗਤ ਕੀਤਾ ਤੇਲ ਚੋ ਕੇ। ਗੁੜ ਨਾਲ ਮੂੰਹ ਜੁਠਾਲ ਕੇ। ਸ਼ੌਕਤ ਅਲੀ ਭਾ ਜੀ ਸਾਡੇ ਵਾਲੀ ਕਾਰ 'ਚ ਬਹਿ ਗਏ। ਰੇਸ਼ਮਾਂ ਵੀ ਕਹਿਣ ਲੱਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਹੀ ਹੋਰ ਕੰਮ ਕਰਨੈ। ਬਾਕੀ ਕਲਾਕਾਰਾਂ ਨੇ ਵੀ ਇਹੀ ਮਿਥਿਆ ਹੋਇਆ ਸੀ। ਮਸ਼ਵਰਾ ਕਰਕੇ ਅਸੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਲੈ ਤੁਰੇ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ। ਸੰਗਤ ਬੇਸ਼ੁਮਾਰ ਸੀ। ਸ਼੍ਰੋਮਣੀ ਕਮੇਟੀ ਦੇ ਲੋਕ ਸੰਪਰਕ ਅਧਿਕਾਰੀ ਅਮਰਜੀਤ ਸਿੰਘ ਗਰੇਵਾਲ ਨੇ ਸਾਡੀ ਮਦਦ ਕੀਤੀ। ਜਲਦੀ ਮੱਥਾ ਟਿਕਵਾ ਦਿੱਤਾ। ਸੂਚਨਾ ਕੇਂਦਰ 'ਚ ਮੁੜੇ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਸਭਨਾਂ ਨੂੰ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਸ਼ਾਇਦ ਸ: ਕੁਲਵੰਤ ਸਿੰਘ ਰੰਧਾਵਾ ਸਕੱਤਰ ਸਨ। ਰਾਮ ਬਾਗ ਕਲੱਬ 'ਚ ਸ: ਹਰਨੇਕ ਸਿੰਘ ਘੜੂੰਆਂ ਆਪਣੇ ਸਾਥੀ ਵਿਧਾਇਕਾਂ ਜਸਜੀਤ ਸਿੰਘ ਰੰਧਾਵਾ, ਪਰਮਿੰਦਰ ਸਿੰਘ ਰਾਜਾਸਾਂਸੀ ਤੇ ਸ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਵੱਡੇ ਵੀਰ ਸਮੇਤ ਇਨ੍ਹਾਂ ਨੂੰ ਉਡੀਕ ਰਹੇ ਰਹੇ ਸਨ। ਮੋਹਾਲੀ ਸੰਗੀਤ ਉਤਸਵ 'ਚ ਵੀ ਨਾਲ ਹੀ ਰਹੇ। 

ਦੂਜੀ ਮੁਲਾਕਾਤ 1997 'ਚ ਹੋਈ ਜਦ ਮੈਂ ਆਪਣੀ ਜੀਵਨ ਸਾਥਣ ਸਮੇਤ ਪਹਿਲੀ ਵਾਰ ਜਥੇ 'ਚ ਪਾਕਿਸਤਾਨ ਗਿਆ। ਉਦੋਂ ਉਹ ਕ੍ਰਿਸ਼ਨ ਨਗਰ ਲਾਹੌਰ ਵਾਲੇ ਘਰ ਚ ਰਹਿੰਦੇ ਸਨ। ਅਸੀਂ ਵੀ ਆਪਣੇ ਮਿੱਤਰ ਜਸਵਿੰਦਰ ਸਿੰਘ ਬਲੀਏਵਾਲ ਸਮੇਤ ਭਾ ਜੀ ਰੀਤਿੰਦਰ ਸਿੰਘ ਭਿੰਡਰ ਦੇ ਸਬੰਧ ਵਾਲੇ ਵੀਰ ਅਸਲਮ ਖਾਨ ਲੋਧੀ ਸਾਹਿਬ ਦੇ ਘਰ ਠਹਿਰੇ ਹੋਏ ਸਾਂ। ਮੈਂ ਸ਼ੌਕਤ ਅਲੀ ਭਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਅਸਲਮ ਭਾਈ ਸਾਹਿਬ ਨੇ ਫੋਨ ਕਰਕੇ ਸਮਾਂ ਨਿਸ਼ਚਤ ਕਰ ਦਿੱਤਾ। ਅਸੀਂ ਦੋਵੇਂ ਜੀਅ ਤੇ ਬਲੀਏਵਾਲ ਸ਼ੌਕਤ ਭਾ ਜੀ ਦੇ ਬੂਹੇ 'ਤੇ ਜਾ ਟੱਲੀ ਖੜਕਾਈ। ਅਸਲਮ ਭਾਈ ਸਾਹਿਬ ਦਾ ਪੁੱਤਰ ਨਵੀਦ ਲੋਧੀ ਸਾਡੇ ਨਾਲ ਸੀ ਅਗਵਾਈ ਲਈ। ਹੁਣ ਉਹ ਪਾਕਿਸਤਾਨੀ ਪੰਜਾਬ ਦਾ ਸ਼ਾਇਦ ਹੜੱਪਾ ਤੋਂ ਵਿਧਾਇਕ ਹੈ। 

ਇਹ ਵੀ ਪੜ੍ਹੋ: ਸ਼ੌਕਤ ਅਲੀ ਦੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਕਿਲ੍ਹਾ ਢਹਿ ਗਿਆ

ਸ਼ੌਕਤ ਅਲੀ ਭਾ ਜੀ ਦੀ ਬੇਗਮ ਨੇ ਬਰੂਹਾਂ 'ਤੇ ਤੇਲ ਚੋ ਕੇ ਸਾਡਾ ਸਵਾਗਤ ਕੀਤਾ। ਗੁੜ ਨਾਲ ਮੂੰਹ ਮਿੱਠਾ ਕਰਵਾਇਆ। ਕਮਾਲ ਇਹ ਸੀ ਕਿ ਸਾਰਾ ਟੱਬਰ ਬਰਾਬਰ ਨਹੀਂ ਬੈਠੇ। ਗਲੀਚੇ ਤੇ ਬਹਿ ਕੇ ਖ਼ਾਤਰ ਤਵਾਜ਼ਾ ਕਰਦੇ ਰਹੇ। ਅਸਾਂ ਇੱਕ ਦੋ ਗੀਤ ਸੁਣਨੇ ਚਾਹੇ ਤਾਂ ਉਨ੍ਹਾਂ ਤੁਰੰਤ ਹਾਰਮੋਨੀਅਮ ਖੋਲ੍ਹ ਲਿਆ ਤੇ ਵਜਦ 'ਚ ਆ ਕੇ ਗਾਉਣ ਲੱਗ ਪਏ ਪਿਉ ਪੁੱਤਰ। ਦੱਸਿਆ ਕਿ ਇਮਰਾਨ ਨੇ ਤਾਂ ਮੋਟਰ ਵੇਅ ਦੇ ਉਦਘਾਟਨੀ ਸਮਾਗਮ 'ਚ ਵੀ ਗਾਇਆ ਹੈ ਜਿਸ ਨੂੰ ਪਾਕਿਸਤਾਨ ਟੀ ਵੀ ਨੇ ਟੈਲੀਕਾਸਟ ਕੀਤਾ ਹੈ। ਅਸੀਂ ਲੋਧੀ ਸਾਹਿਬ ਦੇ ਦਾਮਾਦ ਘਰ ਰੋਟੀ ਖਾਣ ਜਾਣਾ ਸੀ,ਉਹ ਸਾਨੂੰ ਨਾਲ ਛੱਡਣ ਗਏ। ਮੇਰੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ। ਪੂਰੇ ਗਲੋਬ ਤੇ ਛਾਏ ਬੈਠੇ ਕਲਾਕਾਰ ਵਿੱਚ ਏਨੀ ਸਾਦਗੀ। ਮੇਰੀ ਤੌਬਾ। ਫਿਰ ਉਹ ਭਗਵੰਤ ਮਾਨ ਦੇ ਵਿਆਹ ਤੇ ਲੁਧਿਆਣੇ ਆਏ। ਉਨ੍ਹਾਂ ਦਾ ਪੁੱਤਰ ਮੋਹਸਿਨ ਅਲੀ ਵੀ ਨਾਲ ਸੀ। ਭਗਵੰਤ ਦਾ ਸਰਬਾਲ੍ਹਾ ਬਣਿਆ। ਪਰਵੇਜ਼ ਮਹਿੰਦੀ ਸਾਹਿਬ ਵੀ ਆਏ ਹੋਏ ਸਨ ਆਪਣੇ ਪੁੱਤਰ ਅਲੀ ਪਰਵੇਜ਼ ਸਮੇਤ। ਸ: ਤੇਜ ਪ੍ਰਤਾਪ ਸਿੰਘ ਸੰਧੂ ਦੇ ਸਟੂਡੀਓ ਦੇ ਨਾਲ ਲੱਗਵੇਂ ਹੈਰੀ ਪੈਲਿਸ 'ਚ ਹੀ ਵਿਆਹ ਸੀ। ਸਾਰੇ ਜਣੇ ਅਸੀਂ ਬਾਬੂ ਸਿੰਘ ਮਾਨ ਸਮੇਤ ਸੰਧੂ ਸਟੂਡੀਓ ਆਣ ਬੈਠੇ। 

ਪਰਤੇ ਤਾਂ ਸਤਿੰਦਰਪਾਲ ਸਿੰਘ ਸਿੱਧਵਾਂ ਮੰਚ ਤੋਂ ਬੋਲਿਆ- ਮਾਨਾਂ ਦੇ ਵਿਆਹ 'ਚ ਕਿੰਨੇ ਵੱਡੇ ਵੱਡੇ ਮਾਨ ਆਏ ਨੇ। ਹਰਭਜਨ ਮਾਨ, ਗੁਰਸੇਵਕ ਮਾਨ,ਬਾਬੂ ਸਿੰਘ ਮਾਨ ਤੇ ਕਿੰਨੇ ਹੋਰ। ਬਾਬੂ ਸਿੰਘ ਬੋਲੇ, ਸਤਿੰਦਰ ਚਾਰ ਮੁਸਲ ਮਾਨ ਵੀ ਗਿਣ ਲੈ। ਹਾਸੜ ਪੈ ਗਈ। ਫਿਰ ਇੱਕ ਵਾਰੀ ਉਹ ਬਾਰਾਂ ਕੁ ਸਾਲ ਪਹਿਲਾਂ ਕਪੂਰਥਲਾ 'ਚ ਸ਼ਰਦ ਫੈਸਟੀਵਲ 'ਤੇ ਆਏ। ਹਰਭਜਨ ਮਾਨ ਤੇ ਭਗਵੰਤ ਮਾਨ ਨੇ ਇੱਛਾ ਜ਼ਾਹਰ ਕੀਤੀ ਕਿ ਸ਼ੌਕਤ ਭਾ ਜੀ ਨੂੰ ਲੁਧਿਆਣਾ 'ਚ ਗਿਣਵੇਂ ਚੁਣਵੇਂ ਸਰੋਤਿਆਂ ਨੂੰ ਸੁਣਾਈਏ। ਪ੍ਰਬੰਧ ਕਰਨਾ ਆਸਾਨ ਤਾਂ ਨਹੀਂ ਸੀ ਪਰ ਜੀ ਜੀ ਐੱਨ ਖਾਲਸਾ ਕਾਲਜ ਨੇ ਬਾਂਹ ਫੜੀ। ਡਾ: ਐੱਸ ਪੀ ਸਿੰਘ ਤੇ ਪ੍ਰੋ: ਪਿਰਥੀਪਾਲ ਸਿੰਘ ਕਪੂਰ ਜੀ ਨੇ ਸਰਪ੍ਰਸਤੀ ਕੀਤੀ। ਪ੍ਰੋ: ਗੁਣਵੰਤ ਸਿੰਘ ਦੂਆ ਨੇ ਜੀ ਜੀ ਐੱਨ ਆਈ ਐੱਮ ਟੀ ਵੱਲੋਂ ਖੜ੍ਹੇ ਪੈਰ ਪੂਰੇ ਪ੍ਰਬੰਧ ਕਰ ਦਿੱਤੇ। ਹਰਭਜਨ ਮਾਨ ਤੇ ਭਗਵੰਤ ਨੇ ਕੁਰਸੀਆਂ ਤੇ ਬਹਿਣ ਦੀ ਥਾਂ ਭੁੰਜੇ ਚੌਕੜਾ ਮਾਰ ਕੇ ਸਾਰਾ ਪ੍ਰੋਗਰਾਮ ਸੁਣਿਆ। ਤੁਰਨ ਲੱਗਿਆਂ ਦੋ ਲੱਖ ਰੁਪਏ ਦੀ ਰਾਸ਼ੀ ਵੀ ਦਰਸ਼ਨ ਭੇਂਟ ਕੀਤੀ। 

ਪ੍ਰੋ.ਗੁਰਭਜਨ ਗਿੱਲ

ਤੁਹਾਨੂੰ ਸ਼ੌਕਤ ਅਲੀ ਦਾ ਕਿਹੜਾ ਗੀਤ ਵਧੀਆ ਲੱਗਦਾ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ


 

  • Shaukat Ali
  • visit to India
  • Gurbhajan Gill
  • ਸ਼ੌਕਤ ਅਲੀ
  • ਗੁਰਭਜਨ ਗਿੱਲ
  • ਭਾਰਤ ਫੇਰੀ

ਇਕ ਅੰਗਹੀਣ ਵੱਲੋਂ ਨਾਅਰੇਬਾਜ਼ੀ ਕਰਨ ’ਤੇ ਜਾਮ ਹੋ ਗਿਆ ਟ੍ਰੈਫਿਕ!

NEXT STORY

Stories You May Like

  • france  president  emmanuel macron  dhurandhar song  india visit
    ਫਰਾਂਸੀਸੀ ਰਾਸ਼ਟਰਪਤੀ ਮੈਕਰੋਨ ਵੀ ਹੋਏ 'ਧੁਰੰਧਰ' ਦੇ ਮੁਰੀਦ! ਭਾਰਤ ਫੇਰੀ ਦੀ ਵੀਡੀਓ 'ਚ ਗੂੰਜਿਆ ਫਿਲਮ ਦਾ ਟਾਈਟਲ...
  • property deal maharaja of tehri will sell his magnificent bungalow
    1000 ਕਰੋੜ ਦੀ ਪ੍ਰਾਪਰਟੀ ਡੀਲ: ਟਿਹਰੀ ਦੇ ਮਹਾਰਾਜਾ ਵੇਚਣਗੇ ਆਪਣਾ ਸ਼ਾਨਦਾਰ ਬੰਗਲਾ, ਜਾਣੋ ਕੌਣ ਹੈ ਖ਼ਰੀਦਦਾਰ
  • traffic police incompetence during governor  s visit
    ਰਾਜਪਾਲ ਦੀ ਫੇਰੀ ਦੌਰਾਨ ਟ੍ਰੈਫਿਕ ਪੁਲਸ ਦੀ ਨਾਲਾਇਕੀ, ਨਾਜਾਇਜ਼ ਕਬਜ਼ਿਆਂ ਨੂੰ ਚਿੱਟੀ ਚਾਦਰ ਨਾਲ ਢੱਕਿਆ
  • canadian mp amarjit gill pays obeisance at sachkhand sri harmandir sahib
    ਕੈਨੇਡਾ ਦੇ MP ਅਮਰਜੀਤ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
  • preparations for changes in hra rules salary will increase know structure
    HRA ਨਿਯਮਾਂ 'ਚ ਬਦਲਾਅ ਦੀ ਤਿਆਰੀ,  ਇਨ-ਹੈਂਡ ਤਨਖਾਹ 'ਚ ਹੋਵੇਗਾ ਵਾਧਾ! ਜਾਣੋ ਕੀ ਹੋਵੇਗਾ ਨਵਾਂ ਢਾਂਚਾ
  • ipsa fine arts and ghazal festival
    ਬ੍ਰਿਸਬੇਨ ਵਿਖੇ ਪੂਰੀ ਸ਼ਾਨੋ-ਸ਼ੌਕਤ ਨਾਲ ਹੋਇਆ ਪਹਿਲੇ ਇਪਸਾ ਫ਼ਾਈਨ ਆਰਟਸ ਅਤੇ ਗਜ਼ਲ ਫੈਸਟੀਵਲ ਦਾ ਆਯੋਜਨ
  • jsw mg motor india launches india  s first   mg magister d  segment suv
    JSW-MG ਮੋਟਰ ਇੰਡੀਆ ਨੇ ਪੇਸ਼ ਕੀਤੀ ਭਾਰਤ ਦੀ ਪਹਿਲੀ ‘ਐੱਮਜੀ ਮੈਜੈਸਟਰ ਡੀ+ ਸੈਗਮੈਂਟ SUV’
  •   b  n  p  government in bangladesh
    ‘ਬੰਗਲਾਦੇਸ਼ ’ਚ ਬੀ. ਐੱਨ. ਪੀ. ਦੀ ਸਰਕਾਰ’ ਭਾਰਤ ਨੂੰ ਸੰਤੁਲਿਤ ਵਤੀਰਾ ਅਪਣਾਉਣਾ ਹੋਵੇਗਾ!
  • drug smuggler arrested with 135 grams heroin and 15 grams   ice
    ਜਲੰਧਰ : 135 ਗ੍ਰਾਮ ਹੈਰੋਇਨ ਤੇ 15 ਗ੍ਰਾਮ 'ਆਈਸ' ਸਮੇਤ ਨਸ਼ਾ ਤਸਕਰ ਕਾਬੂ
  • aap government is misusing the copyright act  pargat singh
    'ਆਪ' ਸਰਕਾਰ ਕਰ ਰਹੀ 'Copyright' ਕਾਨੂੰਨ ਦੀ ਦੁਰਵਰਤੋਂ : ਪਰਗਟ ਸਿੰਘ
  • punjab weather changes
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ...
  • good news for passport applicants
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ...
  • viral song surrounds aap government
    'ਕਿੱਥੇ ਗਿਆ ਤੁਹਾਡਾ ਮਿਸ਼ਨ ਪ੍ਰਹਾਰ'..., ਵਾਇਰਲ ਗੀਤ 'ਚ 'ਆਪ' ਸਰਕਾਰ 'ਤੇ ਤਿੱਖਾ...
  • singer mocks amarinder singh raja warring 12x5 48 statement
    ਗਾਇਕ ਨੇ ਰਾਜਾ ਵੜਿੰਗ ਦੇ 12x5=48 ਵਾਲੇ ਬਿਆਨ ਦਾ ਉਡਾਇਆ ਮਜ਼ਾਕ, ਬਣਾ 'ਤਾ ਗਾਣਾ
  • pargat singh on pseb
    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਨਾਕਾਮੀ! 8ਵੀਂ ਦੇ ਪ੍ਰਸ਼ਨ ਪੱਤਰ 'ਚ ਪੰਜਾਬੀ...
  • protest by sewadars outside ssp office in jalandhar
    ਜਲੰਧਰ 'ਚ SSP ਦਫ਼ਤਰ ਬਾਹਰ ਸੇਵਾਦਾਰਾਂ ਦਾ ਪ੍ਰਦਰਸ਼ਨ, ਰਸੋਈ ਢਾਹੁਣ ਮਾਮਲੇ 'ਚ...
Trending
Ek Nazar
indian cricketer announces divorce

ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ

highway toll cash payment ban

ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਟੋਲ ਪਲਾਜ਼ਿਆਂ 'ਤੇ ਹੁਣ ਨਹੀਂ...

ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ ਦਾ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

singer masoom sharma s dispute with the former sarpanch

'ਸ਼ੋਅ ਦੇਖਣਾ ਤਾਂ ਥੱਲੇ ਬਹਿ ਕੇ ਦੇਖੋ ਸਰਪੰਚ ਸਾਬ੍ਹ, ਨਹੀਂ ਤਾਂ... !' ਚੱਲਦੇ ਸ਼ੋਅ...

actor eric dane passes away following als battle

ਖ਼ਤਰਨਾਕ ਬੀਮਾਰੀ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਹਾਲੀਵੁੱਡ ਇੰਡਸਟਰੀ 'ਚ ਸੋਗ...

heavy rain alert

24 ਫਰਵਰੀ ਤੱਕ ਪਏਗਾ ਭਾਰੀ ਮੀਂਹ! IMD ਨੇ 6 ਸੂਬਿਆਂ ਨੂੰ ਕੀਤਾ ਅਲਰਟ

filmmaker m m  baig passes away

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ 'ਚੋਂ ਮਿਲੀ ਲਾਸ਼

thief flees with cash from chhabra general store in jalandhar

ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

heavy rain alert

20, 21, 22, 23 ਤੇ 24 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ਲਈ ਮੌਸਮ...

t20 world cup 2026

T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!

devotees visiting vaishno devi beware videotaping

ਮਾਤਾ ਵੈਸ਼ਨੋ ਦੇਵੀ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਰਦੇਸ਼, ਨਿਯਮ ਤੋੜਨ...

tarn taran  sarpanch did not get a chance to fire the pistol kept in the box

ਤਰਨਤਾਰਨ: ਡੱਬ ’ਚ ਰੱਖੇ ਪਿਸਤੌਲ ਨੂੰ ਚਲਾਉਣ ਦਾ ਸਰਪੰਚ ਨੂੰ ਨਹੀਂ ਮਿਲਿਆ ਮੌਕਾ

governing council kartarpur gurdwara restoration work

ਕਰਤਾਰਪੁਰ ਸਾਹਿਬ ਕਾਰੀਡੋਰ ਬਾਰੇ ਪ੍ਰਬੰਧਕੀ ਕੌਂਸਲ ਦਾ ਫੈਸਲਾ, ਜਾਣੋਂ ਪੂਰੀ ਅਪਡੇਟ

it is also important to know when not to use ai

AI ਦੀ ਵਰਤੋਂ ਕਦੋਂ ਨਹੀਂ ਕਰਨੀ ਚਾਹੀਦੀ? ਹੋ ਸਕਦੀ ਹੈ ਵੱਡੀ ਗੜਬੜੀ

actor tom noonan dies at 74

ਦਿੱਗਜ ਅਦਾਕਾਰ ਤੇ ਨਿਰਦੇਸ਼ਕ ਦਾ ਦਿਹਾਂਤ; ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • sukhbir announces interest free loan for youngsters
      '10 ਲੱਖ ਦਾ Loan, ਪਹਿਲੇ 3 ਸਾਲ ਕੋਈ EMI ਨਹੀਂ...!', ਪੰਜਾਬ ਦੇ ਨੌਜਵਾਨਾਂ...
    • good news for passport applicants
      ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ...
    • viral song surrounds aap government
      'ਕਿੱਥੇ ਗਿਆ ਤੁਹਾਡਾ ਮਿਸ਼ਨ ਪ੍ਰਹਾਰ'..., ਵਾਇਰਲ ਗੀਤ 'ਚ 'ਆਪ' ਸਰਕਾਰ 'ਤੇ ਤਿੱਖਾ...
    • rahul gandhi will come to punjab
      28 ਫਰਵਰੀ ਨੂੰ ਪੰਜਾਬ ਆਉਣਗੇ ਰਾਹੁਲ ਗਾਂਧੀ, ਕਾਂਗਰਸ ਕਰੇਗੀ ਵੱਡੀ ਰੈਲੀ
    • pargan singh who died on a plane en route to italy was cremated
      ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਇਟਲੀ 'ਚ ਪੁੱਤ ਨੇ ਪਿਓ ਦੇ ਸਵਾਗਤ ਲਈ ਕੀਤੀਆਂ ਸਨ...
    • man commits suicide after being hurt by wife and lover
      ਪਤਨੀ ਤੇ ਪ੍ਰੇਮੀ ਤੋਂ ਦੁਖ਼ੀ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ! ਝਾੜੀਆਂ 'ਚੋਂ ਮਿਲੀ...
    • singer mocks amarinder singh raja warring 12x5 48 statement
      ਗਾਇਕ ਨੇ ਰਾਜਾ ਵੜਿੰਗ ਦੇ 12x5=48 ਵਾਲੇ ਬਿਆਨ ਦਾ ਉਡਾਇਆ ਮਜ਼ਾਕ, ਬਣਾ 'ਤਾ ਗਾਣਾ
    • punjab youth congress leader arrested for demanding ransom of rs 30 lakh
      ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਪੰਜਾਬ ਯੂਥ ਕਾਂਗਰਸ ਦਾ ਆਗੂ...
    • body of university student found in hostel
      ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ...
    • digital payment fraud
      ਡਿਜੀਟਲ ਪੇਮੈਂਟ ਦਾ ਬਹਾਨਾ ਬਣਾ ਕੇ ਬਿਨਾਂ ਪੇਮੈਂਟ ਦਿੱਤੇ ਸਾਮਾਨ ਲੈ ਕੇ ਹੋਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +