ਮਾਨਸਾ (ਜੱਸਲ) - ਜ਼ਿਲਾ ਜੇਲ ਮਾਨਸਾ 'ਚ ਕੈਦੀਆਂ ਦੇ 2 ਗੁੱਟਾਂ 'ਚ ਕੁੱਟਮਾਰ ਹੋਈ ਤੇ ਇਕ ਕੈਦੀ ਗੁਰਪ੍ਰੀਤ ਸਿੰਘ ਦੀ ਬਾਂਹ ਟੁੱਟਣ ਕਾਰਨ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ, ਜਿਥੇ ਇਲਾਜ ਕਰ ਰਹੇ ਡਾਕਟਰਾਂ ਨੇ ਉਸ ਦੀ ਬਾਂਹ ਟੁੱਟਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਕੈਦੀ ਨੇ ਕੁੱਟਮਾਰ 'ਚ ਸ਼ਾਮਲ 2 ਪੁਲਸ ਮੁਲਾਜ਼ਮਾਂ 'ਤੇ ਉਸ ਦੀ ਬਾਂਹ ਤੋੜਨ ਦੇ ਦੋਸ਼ ਲਾਏ ਹਨ। ਅਣਕਿਆਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁੱਟਮਾਰ ਦੇ ਸ਼ਿਕਾਰ ਗੰਭੀਰ ਰੂਪ 'ਚ ਜ਼ਖਮੀ ਗੁਰਪ੍ਰੀਤ ਸਿੰਘ ਨੂੰ ਕੈਦੀਆਂ ਦੇ ਦਬਾਅ 'ਤੇ ਸਿਵਲ ਹਸਪਤਾਲ 'ਚ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਹੈ। ਦੂਜੇ ਪਾਸੇ ਜੇਲ ਅਧਿਕਾਰੀਆਂ ਨੇ ਵਿਰੋਧੀ ਗੁੱਟ ਦੇ ਸੁਖਵਿੰਦਰ ਸਿੰਘ ਬਿੱਲੂ ਨੂੰ ਵੀ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾ ਦਿੱਤਾ ਹੈ। ਜੇਲ ਸੁਪਰਡੈਂਟ ਡੀ. ਐੱਸ. ਰੰਧਾਵਾ ਦਾ ਕਹਿਣਾ ਹੈ ਕਿ ਇਹ ਮਾਮਲਾ 2 ਗੁੱਟਾਂ ਦੇ ਆਪਸੀ ਝਗੜੇ ਦਾ ਹੈ, ਨਾ ਕਿ ਕਿਸੇ ਪੁਲਸ ਮੁਲਾਜ਼ਮ ਨੇ ਕਿਸੇ ਕੈਦੀ ਦੀ ਕੁੱਟਮਾਰ ਕੀਤੀ ਹੈ।
ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਦੀ ਮੀਟਿੰਗ
NEXT STORY