ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪਰਾਲੀ ਦੀ ਸੰਭਾਲ ਲਈ ਖਰੀਦੀ ਮਸ਼ੀਨਰੀ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਮਸ਼ੀਨਰੀ ਵਾਸਤੇ ਦਿੱਤੀ 50 ਫੀਸਦੀ 'ਚੋਂ 80 ਫੀਸਦੀ ਤਕ ਦੀ ਸਬਸਿਡੀ ਨੂੰ ਦਰਕਿਨਾਰ ਕਰਦਿਆਂ ਇਹ ਮਸ਼ਨੀਰੀ ਬਾਜ਼ਾਰੂ ਕੀਮਤ ਨਾਲੋਂ ਲਗਭਗ ਦੁੱਗਣੇ ਭਾਅ 'ਤੇ ਖਰੀਦੀ ਗਈ ਹੈ।
ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਰਾਲੀ ਦੀ ਸਾੜ ਫੂਕ ਰੋਕਣ ਲਈ ਰੋਟਾਵੇਟਰਜ਼, ਪਲੌਅਜ਼ ਅਤੇ ਚੌਪਰਜ਼ ਵਰਗੀ ਮਸ਼ੀਨਰੀ ਖਰੀਦਣ ਦੇ ਨਾਂ 'ਤੇ ਇੱਕ ਬਹੁਤ ਵੱਡਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਲਕੁੱਲ ਇਹੀ ਮਸ਼ੀਨਰੀ ਮਾਰਕੀਟ ਵਿਚ ਘੱਟ ਰੇਟ 'ਤੇ ਉਪਲੱਬਧ ਹੈ। ਇਸ ਦਾ ਮਤਲਬ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਵਪਾਰੀਆਂ ਨਾਲ ਮਿਲ ਕੇ ਮਸ਼ਨੀਰੀ ਦੇ ਰੇਟ ਵਧਾਏ ਹਨ ਅਤੇ ਫਿਰ ਉਨ੍ਹਾਂ ਰੇਟਾਂ 'ਤੇ ਮਸ਼ੀਨਰੀ ਖਰੀਦਣ ਦੇ ਚਾਹਵਾਨ ਕਿਸਾਨਾਂ ਨੂੰ ਸਬਸਿਡੀ ਦੀ ਪੇਸ਼ਕਸ਼ ਦਿੱਤੀ ਹੈ। ਇਸ ਬਾਰੇ ਵੱਡੀ ਗਿਣਤੀ ਵਿਚ ਆ ਰਹੀਆਂ ਸ਼ਿਕਾਇਤਾਂ ਦੇ ਬਾਵਜੂਦ ਸਰਕਾਰ ਇਸ ਮੁੱਦੇ 'ਤੇ ਚੁੱਪ ਹੈ ਅਤੇ ਇਸ ਵੱਡੇ ਘਪਲੇ ਦੀ ਜਾਂਚ ਦਾ ਹੁਕਮ ਨਹੀਂ ਦੇ ਰਹੀ ਹੈ।
ਇਹ ਟਿੱਪਣੀ ਕਰਦਿਆਂ ਕਿ ਸਹਿਕਾਰੀ ਸਭਾਵਾਂ ਨੂੰ ਇਸ ਮਹਿੰਗੀ ਮਸ਼ੀਨਰੀ ਨੂੰ ਖਰੀਦਣ ਵਾਸਤੇ ਧਮਕਾਇਆ ਜਾ ਰਿਹਾ ਹੈ, ਸੁਖਬੀਰ ਨੇ ਕਿਹਾ ਕਿ ਇਸ ਨਾਲ ਸਭ ਤੋਂ ਵੱਧ ਨੁਕਸਾਨ ਕਿਸਾਨ ਦਾ ਹੋਇਆ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਪਰਾਲੀ ਦੀ ਸੰਭਾਲ ਲਈ ਸਸਤੀ ਮਸ਼ੀਨਰੀ ਮੁਹੱਈਆ ਕਰਵਾਉਣ ਬਾਰੇ ਸੋਚਿਆ ਸੀ।
ਅੰਮ੍ਰਿਤਸਰ ਰੇਲ ਹਾਦਸੇ 'ਚ 70 ਲੋਕਾਂ ਦੀ ਗਈ ਜਾਨ, ਪ੍ਰਸ਼ਾਸਨ, ਸਰਕਾਰ ਤੇ ਰੇਲਵੇ 'ਤੇ ਉੱਠੇ ਸਵਾਲ
NEXT STORY