ਚੰਡੀਗੜ੍ਹ (ਸ਼ੀਨਾ) : ਬੀਤੀ 10 ਜਨਵਰੀ ਨੂੰ 68 ਨਵ-ਨਿਯੁਕਤ ਨਰਸਰੀ ਅਧਿਆਪਕਾਂ ਨੂੰ ਯੂ. ਟੀ. ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਿਯੁਕਤੀ ਪੱਤਰ ਦਿਤੇ ਗਏ ਸਨ। ਇਸ ਤੋਂ ਬਾਅਦ ਹੁਣ ਜਲਦੀ ਹੀ ਸਕੂਲਾਂ ’ਚ ਅਧਿਆਪਕਾਂ ਲਈ ਬੱਚਿਆਂ ਵਾਂਗ ਡਰੈੱਸ ਕੋਡ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਡਰੈੱਸ ਕੋਡ ਲਾਗੂ ਕਰਨ ਲਈ ਇਕ ਕਮੇਟੀ ਬਣਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਇਸ ਪ੍ਰਸਤਾਵ ਅਨੁਸਾਰ ਪੁਰਸ਼ ਅਧਿਆਪਕਾਂ ਲਈ ਵਰਦੀ ’ਚ ਪੈਂਟ ਅਤੇ ਕਮੀਜ਼ ਅਤੇ ਮਹਿਲਾ ਅਧਿਆਪਕਾਂ ਲਈ ਸਾੜੀ ਜਾਂ ਸਧਾਰਨ ਸੂਟ-ਸਲਵਾਰ ਤੈਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਸਕੂਲ ’ਚ ਮਹਿਲਾ ਅਧਿਆਪਕਾਂ ਨੂੰ ਲੈਗਿੰਗ ਜਾਂ ਜੀਨਜ਼ ਪਹਿਨਣ ’ਤੇ ਪਾਬੰਦੀ ਲਾਈ ਜਾ ਸਕਦੀ ਹੈ। ਵਿਭਾਗ ਵੱਲੋਂ ਐੱਨ. ਟੀ. ਟੀ., ਪੀ. ਜੀ. ਟੀ., ਜੇ. ਬੀ. ਟੀ., ਟੀ. ਜੀ. ਟੀ. ਅਤੇ ਸਪੈਸ਼ਲ ਐਜੂਕੇਟਰ ਲਈ ਵੱਖ-ਵੱਖ ਡਰੈੱਸ ਕੋਡ ਤੈਅ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਸਕੂਲਾਂ ਦਾ ਸਮਾਂ ਬਦਲਣ 'ਤੇ ਪਈ ਵੱਡੀ ਮੁਸੀਬਤ! ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ ’ਚ ਹਨ ਕਰੀਬ 6 ਹਜ਼ਾਰ ਅਧਿਆਪਕ
ਯੂਨੀਫਾਈਡ ਡਿਸਟ੍ਰਿਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ 2023-24 ਰਿਪੋਰਟ ਅਨੁਸਾਰ ਚੰਡੀਗੜ੍ਹ ’ਚ ਕਰੀਬ 6 ਹਜ਼ਾਰ ਅਧਿਆਪਕ ਹਨ, ਜਿਨ੍ਹਾਂ ’ਚੋਂ 81 ਫ਼ੀਸਦੀ ਔਰਤਾਂ ਹਨ। ਅਧਿਆਪਕਾਂ ਨੂੰ ਡਰੈੱਸ ਦਿੱਤੀ ਜਾਂਦੀ ਹੈ ਤੇ ਕੇਡਰ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲ ਦੇ ਪ੍ਰਿੰਸੀਪਲ 37 ਤੇ ਹੈੱਡ ਮਾਸਟਰ 45 ਹਨ। ਜਿਨ੍ਹਾਂ ਨੂੰ ਹਫ਼ਤੇ ਦੇ 5 ਤੋਂ 6 ਦਿਨ ਲਈ ਡਰੈੱਸ ਮਿਲੇਗੀ। ਇਸ ਤੋਂ ਇਲਾਵਾ ਐੱਨ. ਟੀ. ਟੀ., ਪੀ. ਜੀ. ਟੀ., ਜੇ. ਬੀ. ਟੀ., ਟੀ. ਜੀ. ਟੀ. ਅਤੇ ਸਪੈਸ਼ਲ ਐਜੂਕੇਟਰ ਦੇ ਆਈ. ਟੀ., ਕੰਪਿਊਟਰ ਅਧਿਆਪਕ ਦਾ ਸਟਾਫ਼, ਕਲੈਰੀਕਲ ਸਟਾਫ਼, ਟੈਕਨੀਕਲ ਸਟਾਫ਼ ਤੇ ਸਕੂਲ ਦੇ ਚਪੜਾਸੀ ਨੂੰ ਡਰੈੱਸ ਕੋਡ ’ਚ ਵਰਦੀ ਮੁਹੱਈਆ ਕਰਵਾਈ ਜਾ ਸਕਦੀ ਹੈ। ਸਵਾਲ ਇਹ ਹੈ ਸਿੱਖਿਆ ਵਿਭਾਗ ਕਮੇਟੀ ਵੱਲੋਂ ਇਹ ਪ੍ਰਸਤਾਵ ਰੱਖਿਆ ਗਿਆ ਹੈ, ਇਸ ਦੇ ਲਈ ਕਿੰਨਾ ਬਜਟ ਤੈਅ ਹੋਣਾ ਹੈ ਤੇ ਕਦੋਂ ਤੱਕ ਇਹ ਡਰੈੱਸ ਕੋਡ ਲਾਗੂ ਹੋਣਗੇ, ਇਸ ਲਈ ਫਿਲਹਾਲ ਕੋਈ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ। ਭਾਰਤੀ ਸੱਭਿਆਚਾਰ ਤੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਲੋਕ ਹਰ ਦਿਨ ਅਨੁਸਾਰ ਕੱਪੜੇ ਦੇ ਰੰਗ ਦੀ ਮੈਚਿੰਗ ਕਰਦੇ ਹਨ, ਅਜਿਹੇ ’ਚ ਸਿੱਖਿਆ ਬੋਰਡ ਅਧਿਆਪਕਾਂ ਦੀ ਕੱਪੜੇ ਦੇ ਰੰਗਾਂ ਦੀ ਸ਼ਰਤ ਨੂੰ ਪੂਰਾ ਕਰਦਾ ਹੈ ਜਾਂ ਨਹੀਂ ਇਹ ਤੈਅ ਕਰਨਾ ਮੁਸ਼ਕਲ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਮੀਂਹ ਨਾਲ ਪੈਣਗੇ ਗੜ੍ਹੇ! ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਰਾਜਪਾਲ ਵੱਲੋਂ ਦਿੱਤਾ ਗਿਆ ਸੀ ਸੁਝਾਅ : ਬਰਾੜ
ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਵਿਭਾਗ ਵਲੋਂ ਇਸ ’ਤੇ ਪ੍ਰਸਤਾਵ ਰੱਖਿਆ ਗਿਆ ਹੈ। ਨਿਯੁਕਤੀ ਪੱਤਰ ਵੰਡ ਸਮਾਗਮ ’ਚ ਵੀ ਰਾਜਪਾਲ ਵੱਲੋਂ ਇਹ ਸੁਝਾਅ ਦਿੱਤਾ ਗਿਆ ਸੀ। ਇਸ ਨੂੰ ਕਦੋਂ ਲਾਗੂ ਕਰਨਾ ਹੈ, ਇਸ ਦੇ ਲਈ ਚੰਡੀਗੜ੍ਹ ਸਿੱਖਿਆ ਬੋਰਡ ਕਮੇਟੀ ਦੀ ਸਹਿਮਤੀ ਨਾਲ ਅਗਲਾ ਸ਼ਡਿਊਲ ਸਕੂਲ ’ਚ ਅਧਿਆਪਕਾਂ ਲਈ ਡਰੈੱਸ ਕੋਡ ਲਾਗੂ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਲਈ ਇਕ ਕਮੇਟੀ ਬਣਾਈ ਜਾਵੇਗੀ ਅਤੇ ਉਸ ਦੀ ਰਿਪੋਰਟ ਦੇ ਆਧਾਰ ’ਤੇ ਡਰੈੱਸ ਕੋਰਡ ਦਾ ਫ਼ੈਸਲਾ ਕੀਤਾ ਜਾਵੇਗਾ। 31 ਜਨਵਰੀ ਤੱਕ ਐੱਨ. ਟੀ. ਟੀ. ਦੇ ਨਾਲ ਟੀ. ਜੀ. ਟੀ., ਪੀ. ਜੀ. ਟੀ., ਜੇ. ਬੀ. ਟੀ. ਅਤੇ ਸਪੈਸ਼ਲ ਐਜੂਕੇਟਰ ਲਈ ਮੌਸਮ ਦੇ ਅਨੁਸਾਰ ਸਰਦੀ ’ਚ ਪੁਰਸ਼ ਅਧਿਆਪਕ ਲਈ ਕਮੀਜ਼ ਨਾਲ ਬਲੇਜ਼ਰ ਜਾ ਜਰਸੀ ਹੋ ਸਕਦੀ ਹੈ ਤੇ ਮਹਿਲਾ ਲਈ ਸਾੜੀ ਦੇ ਨਾਲ ਬਲੇਜ਼ਰ ਜਾ ਓਪਨ ਜਰਸੀ ਡਰੈੱਸ ਰੱਖੀ ਜਾ ਸਕਦੀ ਹੈ। ਮੀਂਹ ਦੇ ਮੌਸਮ ’ਚ ਲੋੜ ਅਨੁਸਾਰ ਰੇਨ ਕੋਟ ਨੂੰ ਡਰੈੱਸ ਕੋਡ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਸ਼ਖ਼ਬਰੀ : ਪੰਜਾਬ ਸਰਕਾਰ ਦਾ ਡਾਕਟਰਾਂ ਨੂੰ ਵੱਡਾ ਤੋਹਫ਼ਾ, ਤਨਖ਼ਾਹ ਵਧਾਉਣ ਦੀ ਨੋਟੀਫਿਕੇਸ਼ਨ ਜਾਰੀ
NEXT STORY