ਸੰਗਰੂਰ (ਸਿੰਗਲਾ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਅਮਿਤ ਬੈਂਬੀ ਨੇ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤੇ ਹਨ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ’ਚ ਜ਼ਮੀਨ ਮਾਲਕ ਖੂਹ/ਬੋਰ ਪੁੱਟਣ ਤੋਂ ਪਹਿਲਾਂ ਵੱਖ-ਵੱਖ ਸ਼ਰਤਾਂ ਦਾ ਪਾਬੰਦ ਹੋਵੇਗਾ। ਇਨ੍ਹਾਂ ’ਚ ਖੂਹ/ਬੋਰ ਲਾਉਣ ਤੋਂ 15 ਦਿਨ ਪਹਿਲਾਂ ਜ਼ਮੀਨ ਦਾ ਮਾਲਕ ਸਬੰਧਿਤ ਵਿਅਕਤੀ, ਜ਼ਿਲ੍ਹਾ ਮੈਜਿਸਟ੍ਰੇਟ, ਸਬੰਧਿਤ ਉਪ ਮੰਡਲ ਮੈਜਿਸਟ੍ਰੇਟ, ਬੀ. ਡੀ. ਪੀ. ਓ., ਸਰਪੰਚ ਗ੍ਰਾਮ ਪੰਚਾਇਤ, ਈ. ਓ., ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ’ਚੋਂ ਕਿਸੇ ਇਕ ਅਧਿਕਾਰੀ, ਜਿਸ ਨਾਲ ਵੀ ਸਬੰਧਿਤ ਹੋਵੇ, ਨੂੰ ਲਿਖ਼ਤੀ ਤੌਰ ’ਤੇ ਸੂਚਿਤ ਕਰੇਗਾ। ਹੁਕਮਾਂ ’ਚ ਕਿਹਾ ਗਿਆ ਹੈ ਕਿ ਖੂਹ/ਬੋਰ ਪੁੱਟਣ ਵਾਲੀਆਂ ਸਾਰੀਆਂ ਏਜੰਸੀਆਂ ਜਿਵੇਂ ਕਿ ਸਰਕਾਰੀ/ਅਰਧ ਸਰਕਾਰੀ/ਪ੍ਰਾਈਵੇਟ ਵਗੈਰਾ ਡੀ. ਡੀ. ਪੀ. ਓ., ਸੰਗਰੂਰ ਪਾਸ ਆਪਣੀ ਰਜਿਸਟ੍ਰੇਸ਼ਨ ਕਰਾਉਣਗੀਆਂ।
ਇਹ ਵੀ ਪੜ੍ਹੋ : ਪੰਜਾਬ ਨੂੰ ਦਰਪੇਸ਼ ਚੁਣੌਤੀਆਂ ’ਤੇ ਮੰਤਰੀ, ਅਧਿਕਾਰੀ ਮਿਲ ਬੈਠ ਕੇ ਕਰਨਗੇ ਚਰਚਾ, CM ਮਾਨ ਵੀ ਹੋਣਗੇ ਸ਼ਾਮਲ
ਉਨ੍ਹਾਂ ਕਿਹਾ ਕਿ ਖੂਹ/ਬੋਰ ਲਾਉਣ ਵਾਲੀ ਜਗ੍ਹਾ ਦੇ ਨਜ਼ਦੀਕ ਬੋਰ ਲਗਵਾਉਣ ਵਾਲਾ ਮਾਲਕ ਖੂਹ/ਬੋਰ ਲਾਉਣ ਵਾਲੀ ਏਜੰਸੀ ਦਾ ਪਤਾ ਅਤੇ ਆਪਣਾ ਪਤਾ ਸਾਈਨ ਬੋਰਡ ’ਤੇ ਲਿਖਵਾਏਗਾ। ਉਨ੍ਹਾਂ ਕਿਹਾ ਕਿ ਖੂਹ/ਬੋਰ ਦੀ ਖ਼ੁਦਾਈ ਸਮੇਂ ਆਲੇ-ਦੁਆਲੇ ਕੰਡਿਆਲੀ ਤਾਰ ਜਾਂ ਕੋਈ ਉੱਚਿਤ ਬੈਰੀਕੇਡ ਲਾਇਆ ਜਾਵੇਗਾ। ਖੂਹ/ਬੋਰ ਦੀ ਉਸਾਰੀ ਤੋਂ ਬਾਅਦ ਉਸ ਦੇ ਤਲੇ ’ਤੇ ਜ਼ਮੀਨ ਦੇ ਪੱਧਰ ਤੋਂ ਉੱਪਰ 0.50x0.50x0.60(0.30) ਮੀਟਰ ਅਤੇ ਗਰਾਊਂਡ ਲੈਵਲ ਤੋਂ 0.30 ਮੀਟਰ ਥੱਲੇ ਸੀਮੈਂਟ ਅਤੇ ਕੰਕਰੀਟ ਦਾ ਨਿਸ਼ਚਿਤ ਪਲੇਟਫਾਰਮ ਬਣਵਾਇਆ ਜਾਵੇਗਾ। ਹੁਕਮਾਂ ’ਚ ਕਿਹਾ ਗਿਆ ਕਿ ਵਿਅਕਤੀ ਖੂਹ/ਬੋਰ ਦਾ ਢੱਕਣ ਸਟੀਲ ਪਲੇਟਸ ਨਾਲ ਵੈਲਡਿੰਗ ਕਰਦੇ ਹੋਏ ਜਾਂ ਕੈਸਿੰਗ ਪਾਈਪ ਨਾਲ ਨਟ-ਬੋਲਟਾਂ ਨਾਲ ਫਿਕਸ ਕਰੇਗਾ। ਉਨ੍ਹਾਂ ਕਿਹਾ ਕਿ ਪੰਪ ਦੀ ਮੁਰੰਮਤ ਦੀ ਸੂਰਤ ’ਚ ਖੂਹ/ਬੋਰ ਨੂੰ ਖੁੱਲ੍ਹਾ ਨਹੀਂ ਛੱਡਿਆ ਜਾਵੇਗਾ। ਖੂਹ/ਬੋਰ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਟੋਇਆਮਿੱਟੀ ਨਾਲ ਚੰਗੀ ਤਰ੍ਹਾਂ ਭਰ ਦੇਣਾ ਯਕੀਨੀ ਬਣਾਏਗਾ।
ਇਹ ਵੀ ਪੜ੍ਹੋ : ਪੰਜਾਬ 'ਚ ਡੋਡੇ-ਭੁੱਕੀ ਦੇ ਠੇਕੇ ਖੁੱਲ੍ਹਣ ਨੂੰ ਲੈ ਕੇ ਰਵਨੀਤ ਬਿੱਟੂ ਦਾ ਆਇਆ ਵੱਡਾ ਬਿਆਨ (ਵੀਡੀਓ)
ਉਨ੍ਹਾਂ ਕਿਹਾ ਕਿ ਨਕਾਰਾ ਪਏ ਖੂਹਾਂ/ਬੋਰਾਂ ਨੂੰ ਚੀਕਣੀ ਮਿੱਟੀ, ਰੇਤ, ਵੱਟਾ-ਰੋੜ੍ਹਾ, ਪੱਥਰ, ਕੰਕਰੀਟ ਵਗੈਰਾ ਨਾਲ ਤਲੇ ਤੋਂ ਲੈ ਕੇ ਉੱਪਰ ਤੱਕ ਚੰਗੀ ਤਰ੍ਹਾਂ ਭਰ ਕੇ ਬੰਦ ਕਰਨਾ ਯਕੀਨੀ ਬਣਾਏਗਾ। ਖੂਹਾਂ/ਬੋਰਾਂ ਦੀ ਖ਼ੁਦਾਈ ਦਾ ਕੰਮ ਮੁਕੰਮਲ ਹੋਣ ’ਤੇ ਜ਼ਮੀਨ ਦੀ ਸਥਿਤੀ ਖੂਹ/ਬੋਰ ਪੁੱਟਣ ਤੋਂ ਪਹਿਲਾਂ ਵਾਲੀ ਬਹਾਲ ਹੋਣੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਡੀ. ਡੀ. ਪੀ. ਓ. ਸੰਗਰੂਰ ਸਾਰੇ ਜ਼ਿਲ੍ਹੇ ਦੇ ਬੋਰ/ਖੂਹਾਂ ਦੀ ਸੂਚਨਾ ਬੀ. ਡੀ. ਪੀ. ਓਜ਼./ਸਰਪੰਚਾਂ/ਸਾਰੇ ਸਬੰਧਿਤ ਵਿਭਾਗਾਂ ਪਾਸੋਂ ਇਕੱਤਰ ਕਰ ਕੇ ਆਪਣੇ ਦਫ਼ਤਰ ’ਚ ਤਿਆਰ ਰੱਖਣਗੇ। ਜੇਕਰ ਕਿਸੇ ਵਿਅਕਤੀ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਡੀ. ਡੀ. ਪੀ. ਓ. ਸੰਗਰੂਰ/ਸਬੰਧਿਤ ਬੀ. ਡੀ. ਪੀ. ਓਜ਼./ਪੰਚਾਇਤ ਸਕੱਤਰ ਪਾਸ ਸ਼ਿਕਾਇਤ ਕਰ ਸਕਦਾ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਕੱਚੀਆਂ ਖੂਹੀਆਂ/ਟਿਊਬਵੈੱਲ ਲਾਉਣ ਲਈ ਟੋਏ ਪੁੱਟਣ ਸਮੇਂ ਅਤੇ ਪੁਰਾਣੇ ਬੋਰਵੈੱਲ ਨਾ ਢੱਕਣ ਕਾਰਨ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਜਨਤਾ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣਾ ਲੋਕ ਹਿੱਤ ’ਚ ਜ਼ਰੂਰੀ ਹੈ। ਇਹ ਹੁਕਮ 26 ਦਸੰਬਰ 2024 ਤੱਕ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾੜੀ ਭੈਣ ਦੇ ਲੱਗੀ ਗੋਲੀ, ਭਰਾ 'ਤੇ ਪਰਚਾ ਤੇ ਪ੍ਰਦੂਸ਼ਣ 'ਤੇ SC ਦੀ ਫਟਕਾਰ, ਜਾਣੋ ਅੱਜ ਦੀਆਂ ਟੌਪ-10 ਖ਼ਬਰਾਂ
NEXT STORY