ਲੁਧਿਆਣਾ : ਪੰਜਾਬ 'ਚ ਜ਼ਿਮਨੀ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਵਾਇਤੀ ਨਸ਼ੇ ਡੋਡੇ, ਭੁੱਕੀ ਬੰਦ ਕਰਕੇ ਸਾਡਾ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪੋਸਤ ਦੇ ਠੇਕੇ ਖੋਲ੍ਹਣ ਬਾਰੇ ਵੀ ਸਰਕਾਰ ਨਾਲ ਸੋਚ-ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬੀਓ ਲੁੱਟ ਲਓ ਨਜ਼ਾਰੇ! ਛੁੱਟੀਆਂ ਦੀਆਂ ਲੱਗੀਆਂ ਮੌਜਾਂ, ਕਰ ਲਓ ਘੁੰਮਣ ਦੀ ਤਿਆਰੀ
ਰਵਨੀਤ ਬਿੱਟੂ ਨੇ ਕਿਹਾ ਕਿ ਪਹਿਲਾਂ ਲੋਕ ਇਹ ਚੀਜ਼ਾਂ ਖਾਂਦੇ ਸੀ ਅਤੇ ਕੰਮ ਵੀ ਜ਼ਿਆਦਾ ਕਰਦੇ ਸੀ ਤਾਂ ਹੀ ਤਾਂ ਹਰੀ ਕ੍ਰਾਂਤੀ ਆਈ। ਦੱਸਣਯੋਗ ਹੈ ਕਿ ਜ਼ਿਮਨੀ ਚੋਣਾਂ ਦੇ ਪ੍ਰਚਾਰ ਮੌਕੇ ਰਵਨੀਤ ਬਿੱਟੂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਵੱਡੀ Update, ਜਾਰੀ ਹੋ ਗਿਆ ਅਲਰਟ
ਜਦੋਂ ਲੋਕਾਂ ਵਲੋਂ ਰਵਾਇਤੀ ਨਸ਼ਿਆਂ ਬਾਰੇ ਸਵਾਲ ਕੀਤਾ ਗਿਆ ਤਾਂ ਰਵਨੀਤ ਬਿੱਟੂ ਨੇ ਰਵਾਇਤੀ ਨਸ਼ਿਆਂ ਦੀ ਹਾਮੀ ਭਰੀ। ਬਿੱਟੂ ਨੇ ਕਿਹਾ ਕਿ ਇਸ ਮੁੱਦੇ 'ਤੇ ਵੀ ਸੋਚਿਆ ਜਾਵੇਗਾ ਅਤੇ ਸੈਂਟਰ ਨੂੰ ਇਹ ਫ਼ੈਸਲੇ ਕਰਵਾਉਣੇ ਚਾਹੀਦੇ ਹਨ। ਅੱਜ ਦੇ ਨਸ਼ੇ ਘਾਤਕ ਹਨ ਅਤੇ ਜਾਨਲੇਵਾ ਵੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਿੰਕਲ ਫਾਇਰਿੰਗ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਤੀਜਾ ਦੋਸ਼ੀ ਵੀ ਗ੍ਰਿਫ਼ਤਾਰ
NEXT STORY