ਜਲੰਧਰ : ਫਿਰੋਜ਼ਪੁਰ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਭੈਣ ਦੀ ਵਿਦਾਈ ਵੇਲੇ ਭਰਾ ਵੱਲੋਂ ਚਲਾਈ ਗਈ ਗੋਲੀ ਲਾੜੀ ਭੈਣ ਦੇ ਮੱਥੇ ਵਿਚ ਜਾ ਵੱਜੀ। ਲਾੜੀ ਹੁਣ ਜ਼ਿੰਦਗੀ ਤੇ ਮੌਤ ਵਿਚਾਲੇ ਜੰਗ ਲੜ ਰਹੀ ਹੈ। ਭਰਾ ਅਤੇ ਕੁਝ ਹੋਰ ਲੋਕਾਂ 'ਤੇ ਪਰਚਾ ਹੋ ਗਿਆ ਹੈ। ਉਥੇ ਦੂਜੇ ਪਾਸੇ ਗੱਲ ਜ਼ਿਮਨੀ ਚੋਣਾਂ ਦੀ ਕਰੀਏ ਤਾਂ ਗਿੱਦੜਬਾਹਾ ਵਿਚ ਪ੍ਰਚਾਰ ਕਰ ਰਹੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਕਿਸਾਨਾਂ ਨੇ ਘੇਰ ਲਿਆ। ਬੇਸ਼ੱਕ ਮਨਪ੍ਰੀਤ ਕਿਸਾਨਾਂ ਦੇ ਕਿਸੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਮੌਕੇ ਤੋਂ ਚਲੇ ਗਏ ਪਰ ਇਹ ਖਬਰ ਅੱਜ ਪੂਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ। ਗੱਲ ਦੇਸ਼ ਦੀ ਕਰੀਏ ਤਾਂ ਦੱਸ ਦਈਏ ਅੱਜ ਸੁਪਰੀਮ ਕੋਰਟ ਨੇ ਪੁਲਸ ਨੂੰ ਝਾੜ ਪਾਈ ਹੈ। ਕੋਰਟ ਨੇ ਕਿਹਾ ਕਿ ਸਮਾਂ ਰਹਿੰਦਿਆਂ ਸਹੀ ਕਾਰਵਾਈ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਕੈਨੇਡਾ ਭਾਰਤ ਵਿਵਾਦ ਵਿਚਾਲੇ ਕੈਨੇਡਾ ਨੇ ਆਪਣੇ ਵੀਜ਼ਾ ਨਿਯਮਾਂ ਵਿਚ ਤਬਦੀਲੀ ਕੀਤੀ ਹੈ ਤੇ ਆਪਣੇ ਐੱਸਡੀਐੱਸ ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਹੈ। ਜਿਸ ਨਾਲ ਹਜ਼ਾਰਾਂ ਭਾਰਤੀ ਵਿਦਿਆਥੀ ਚਿੰਤਾ ਵਿਚ ਪੈ ਗਏ ਹਨ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ-
ਵਿਦਾਈ ਮੌਕੇ ਲਾੜੀ ਦੇ ਮੱਥੇ ਵਿਚ ਗੋਲ਼ੀ ਲੱਗਣ ਦੇ ਮਾਮਲੇ ਵਿਚ ਨਵਾਂ ਮੋੜ
ਬੀਤੀ ਸ਼ਾਮ ਫਿਰੋਜ਼ਪੁਰ 'ਚ ਵਿਦਾਈ ਦੌਰਾਨ ਭਰਾ ਵੱਲੋਂ ਕੀਤੀ ਫਾਇਰਿੰਗ ਦੇ ਚੱਲਦੇ ਮੱਥੇ ਵਿਚ ਗੋਲ਼ੀ ਲੱਗਣ ਨਾਲ ਲਾੜੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਫਿਰੋਜ਼ਪੁਰ ਤੋਂ ਡੀ.ਐੱਮ.ਸੀ ਹਸਪਤਾਲ ਲੁਧਿਆਣਾ 'ਚ ਦਾਖਲ ਕਰਵਾਇਆ ਗਿਆ, ਜਿੱਥੇ ਲਾੜੀ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਸ ਨੇ ਕੁੜੀ ਦੇ ਭਰਾ ਅਤੇ ਪੈਲੇਸ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਚੋਣ ਪ੍ਰਚਾਰ 'ਚ ਮਨਪ੍ਰੀਤ ਬਾਦਲ ਨੂੰ ਕਿਸਾਨਾਂ ਨੇ ਪਾਇਆ ਘੇਰਾ
ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਪ੍ਰਚਾਰ ਦੌਰਾਨ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮਨਪ੍ਰੀਤ ਜਦੋਂ ਪਿੰਡ ਧੂਲਕੋਟ ਵਿਚ ਪ੍ਰਚਾਰ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਇਸ ਦੌਰਾਨ ਮਨਪ੍ਰੀਤ ਨੇ ਕਿਹਾ ਕਿ ਅੱਜ ਪੰਜਾਬ ਵਿਚ ਨਵੇਂ ਟਿਊਬਵੈਲ ਨਹੀਂ ਲੱਗ ਰਹੇ, ਇਸ ਸੰਬੰਧੀ ਉਨ੍ਹਾਂ ਨੇ ਕੇਂਦਰ ਨਾਲ ਗੱਲ ਕੀਤੀ ਹੈ। ਉਹ ਸਾਰੇ ਗਿੱਦੜਬਾਹਾ ਦੇ ਲੋਕਾਂ ਨੂੰ ਸੋਲਰ ਕੁਨੈਕਸ਼ਨ ਲਗਵਾ ਕੇ ਦੇਣਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਭਾਜਪਾ 'ਚ ਜਾਣ ਦੀਆਂ ਚਰਚਾਵਾਂ ਵਿਚਾਲੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ
ਨਵਜੋਤ ਸਿੰਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚੋਂ ਗਾਇਬ ਹਨ। ਜੇਲ੍ਹ ਵਿਚੋਂ ਆਉਣ ਮਗਰੋਂ ਉਹ ਲੋਕ ਸਭਾ ਚੋਣਾਂ ਅਤੇ ਹੁਣ ਹੋ ਰਹੀਆਂ ਜ਼ਿਮਨੀ ਚੋਣਾਂ ਵਿਚੋਂ ਬਿਲਕੁੱਲ ਗਾਇਬ ਰਹੇ ਹਨ ਤੇ ਉਨ੍ਹਾਂ ਦਾ ਕਿਸੇ ਕਿਸਮ ਦਾ ਸਿਆਸੀ ਬਿਆਨ ਵੀ ਸਾਹਮਣੇ ਨਹੀਂ ਆਇਆ। ਇਸ ਵਿਚਾਲੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਭਾਜਪਾ ਆਗੂ ਤਰਣਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਗਈ, ਇਸ ਮਗਰੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸਿੱਧੂ ਭਾਜਪਾ ਵਿਚ ਵਾਪਸੀ ਕਰ ਸਕਦੇ ਹਨ। ਇਸ ਵਿਚਾਲੇ ਹੁਣ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਵਧਦੇ ਪ੍ਰਦੂਸ਼ਣ ਲਈ SC ਨੇ ਪੁਲਸ ਨੂੰ ਲਗਾਈ ਫਟਕਾਰ
ਸੁਪਰੀਮ ਕੋਰਟ ਨੇ ਵਧਦੇ ਪ੍ਰਦੂਸ਼ਣ ਅਤੇ ਪਟਾਕਿਆਂ 'ਤੇ ਪਾਬੰਦੀ ਨਾਲ ਜੁੜੇ ਮਾਮਲੇ ਦੀ ਸੋਮਵਾਰ ਨੂੰ ਸੁਣਵਾਈ ਕੀਤੀ। ਅਦਾਲਤ ਨੇ ਦੀਵਾਲੀ ਦੌਰਾਨ ਆਦੇਸ਼ ਦੀ ਉਲੰਘਣਾ ਕਰਨ 'ਤੇ ਦਿੱਲੀ ਪੁਲਸ ਨੂੰ ਇਕ ਵਾਰ ਮੁੜ ਫਟਕਾਰ ਲਗਾਈ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ 450 ਰੁਪਏ 'ਚ LPG ਗੈਸ ਸਿਲੰਡਰ
ਕੇਂਦਰ ਸਰਕਾਰ ਵਲੋਂ ਦੇਸ਼ ਦੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ। ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਦੇਸ਼ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਨੂੰ ਮਿਲਦਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਜ਼ਬਰਦਸਤ ਠੰਢ ਸ਼ੁਰੂ, 6 ਸੂਬਿਆਂ 'ਚ ਭਾਰੀ ਬਾਰਿਸ਼ ਦੀ ਚੇਤਾਵਨੀ
ਨੈਸ਼ਨਲ ਡੈਸਕ : ਦੇਸ਼ 'ਚ ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਕਈ ਸੂਬਿਆਂ 'ਚ ਠੰਢ ਨੇ ਜ਼ੋਰ ਫੜ ਲਿਆ ਹੈ। ਦਿੱਲੀ-ਐਨਸੀਆਰ ਵਿੱਚ ਵੀ ਸਰਦੀ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ ਹੈ, ਜਦੋਂ ਕਿ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ 15 ਨਵੰਬਰ ਤੋਂ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
Canada ਵੱਲੋਂ ਐੱਸਡੀਐੱਸ ਵੀਜ਼ਾ ਪ੍ਰੋਗਰਾਮ ਖ਼ਤਮ
ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਦੁਆਰਾ ਆਪਣੇ ਫਾਸਟ-ਟਰੈਕ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸ.ਡੀ.ਐਸ) ਵੀਜ਼ਾ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਹਾਲ ਹੀ ਦੇ ਫ਼ੈਸਲੇ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਹੈ। ਇਹ ਪ੍ਰੋਗਰਾਮ, ਜੋ ਯੋਗ ਵਿਦਿਆਰਥੀਆਂ ਨੂੰ ਵਧੇਰੇ ਤੇਜ਼ੀ ਨਾਲ ਸਟੱਡੀ ਪਰਮਿਟ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਸੀ, ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਇੱਕ ਪ੍ਰਸਿੱਧ ਵਿਕਲਪ ਰਿਹਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਮਸ਼ਹੂਰ ਭਾਰਤੀ ਕ੍ਰਿਕਟਰ ਦਾ ਮੁੰਡਾ ਬਣ ਗਿਆ ਕੁੜੀ
ਟੀਮ ਇੰਡੀਆ ਦੇ ਸਾਬਕਾ ਖਿਡਾਰੀ ਤੇ ਬੈਟਿੰਗ ਕੋਚ ਸੰਜੇ ਬਾਂਗੜ ਦੇ ਪੁੱਤਰ ਆਰੀਅਨ ਨੇ ਆਪਣੇ 10 ਮਹੀਨੇ ਦੇ ਹਾਰਮੋਨਲ ਟਰਾਂਸਫਾਰਮੇਸ਼ਨ ਦੀ ਜਰਨੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜਿਸ ਨੇ ਖੂਬ ਸੁਰਖ਼ੀਆਂ ਬਟੋਰੀਆਂ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ। ਹਾਰਮੋਨਲ ਟਰਾਂਸਫਾਰਮੇਸ਼ਨ ਦੇ ਬਾਅਦ ਆਰੀਅਨ ਨੇ ਆਪਣਾ ਆਪਣਾ ਨਾਂ ਵੀ ਬਦਲ ਕੇ ਅਨਾਇਆ ਰੱਖ ਲਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਮੰਗੇ ਮੁਆਫ਼ੀ, ਨਹੀਂ ਤਾਂ...ਦਿੱਗਜ਼ ਅਦਾਕਾਰ ਮਿਥੁਨ ਚੱਕਰਵਤੀ ਨੂੰ ਮਿਲੀ ਧਮਕੀ
ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਤੋਂ ਬਾਅਦ ਹੁਣ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਵੀ ਧਮਕੀਆਂ ਮਿਲੀਆਂ ਹਨ। ਖਬਰਾਂ ਮੁਤਾਬਕ ਪਾਕਿਸਤਾਨੀ ਡਾਨ ਸ਼ਹਿਜ਼ਾਦ ਭੱਟੀ ਨੇ ਭਾਜਪਾ ਨੇਤਾ ਅਤੇ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਧਮਕੀ ਦਿੱਤੀ ਹੈ। ਡਾਨ ਨੇ ਮਿਥੁਨ ਚੱਕਰਵਰਤੀ ਦੇ ਭੜਕਾਊ ਬਿਆਨ ਲਈ ਮੁਆਫੀ ਮੰਗਣ ਦੀ ਸਲਾਹ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਪਛਤਾਉਣਾ ਪੈ ਸਕਦਾ ਹੈ। ਉਸ ਦੇ ਦੋ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਉਹ ਧਮਕੀਆਂ ਦੇ ਰਹੇ ਹਨ ਅਤੇ ਮਿਥੁਨ ਚੱਕਰਵਰਤੀ ਦੇ ਬਿਆਨ 'ਤੇ ਆਧਾਰਿਤ ਗੱਲਬਾਤ ਕਰ ਰਹੇ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ
ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਵੱਡਾ ਐਲਾਨ ਕੀਤਾ ਹੈ। ਚੱਲ ਰਹੇ ਵਿਵਾਦਾਂ ਵਿਚਕਾਰ ਏਅਰਲਾਈਨਜ਼ ਨੇ ਹਲਾਲ ਫੂਡ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਹੁਣ ਉਡਾਣਾਂ ਦੌਰਾਨ ਹਿੰਦੂ ਅਤੇ ਸਿੱਖ ਯਾਤਰੀਆਂ ਨੂੰ ਹਲਾਲ ਭੋਜਨ ਨਹੀਂ ਦੇਵੇਗੀ। ਇਹ ਫੈਸਲਾ ਜਹਾਜ਼ ਵਿੱਚ ਪਰੋਸੇ ਜਾਣ ਵਾਲੇ ਖਾਣੇ ਦੇ ਮੱਦੇਨਜ਼ਰ ਲਿਆ ਗਿਆ ਹੈ। ਦਰਅਸਲ, ਕਈ ਲੋਕਾਂ ਨੇ ਫਲਾਈਟ 'ਚ ਪਰੋਸੇ ਜਾਣ ਵਾਲੇ ਖਾਣੇ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਬਾਅਦ ਏਅਰ ਇੰਡੀਆ ਨੇ ਇਹ ਕਦਮ ਚੁੱਕਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ
ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ 'ਚ ਨਿਵੇਸ਼ ਦਾ ਸੱਦਾ
NEXT STORY