ਲੁਧਿਆਣਾ : ਲੁਧਿਆਣਾ 'ਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਬਾਕੀ ਕਾਂਗਰਸੀ ਵਰਕਰਾਂ ਵਲੋਂ ਨਗਰ ਨਿਗਮ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੂਰਾ ਨਿਗਮ ਦਫ਼ਤਰ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਹੈ। ਧਰਨੇ ਦੌਰਾਨ ਕਾਂਗਰਸ ਨੇ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਲਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਚੋਣਾਂ 'ਚ ਦੇਰੀ ਨੂੰ ਲੈ ਕੇ ਜਿੱਥੇ ਅਦਾਲਤ 'ਚ ਕੇਸ ਚੱਲ ਰਹੇ ਹਨ, ਉੱਥੇ ਹੀ ਕਾਂਗਰਸ ਨੇ ਮੁੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ 3-4 ਮਹੀਨਿਆਂ ਤੋਂ ਸਫ਼ਾਈ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ। ਇਸ ਮੌਕੇ ਰਵਨੀਤ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਨੂੰ ਤਾਲਾ ਲਾ ਦਿੱਤਾ।
ਇਸ ਦੌਰਾਨ ਮੌਜੂਦ ਪੁਲਸ ਮੁਲਾਜ਼ਮਾਂ ਦੀ ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਨਾਲ ਧੱਕਾ-ਮੁੱਕੀ ਵੀ ਹੋ ਗਈ। ਰਵਨੀਤ ਬਿੱਟੂ ਨੇ ਕਿਹਾ ਕਿ ਕਾਰਪੋਰੇਸ਼ਨ 'ਚ ਲੁੱਟ-ਮਾਰ ਚੱਲ ਰਹੀ ਹੈ ਅਤੇ ਕੋਈ ਕੰਮ ਨਹੀਂ ਹੋ ਰਿਹਾ। ਸਾਰੇ ਸ਼ਹਿਰ 'ਚ ਗੰਦ ਫੈਲਿਆ ਹੋਇਆ ਹੈ ਅਤੇ ਬੁਰੇ ਹਾਲ ਹਨ। ਹਰ ਸੜਕ, ਨਾਲੀ, ਸੀਵਰੇਜ ਆਦਿ ਸਭ ਕੁੱਝ ਤਹਿਸ-ਨਹਿਸ ਹੈ ਅਤੇ ਇਸ ਲੁੱਟ ਨੂੰ ਬੰਦ ਕਰਨ ਲਈ ਹੀ ਨਗਰ ਨਿਗਮ ਦੇ ਉਕਤ ਦਫ਼ਤਰ ਵਿਖੇ ਤਾਲਾ ਲਾਇਆ ਗਿਆ ਹੈ।
ਜੈ ਮਾਲਾ ਲਈ ਸਟੇਜ ’ਤੇ ਚੜ੍ਹੀ ਲਾੜੀ ਦੇ ਲਾੜੇ ਦੇ ਹੱਥਾਂ ’ਚ ਹੋਈ ਮੌਤ, ਲਾੜਾ ਵੀ ਬੇਹੋਸ਼, ਵਿਆਹ ’ਚ ਪਿਆ ਚੀਕ-ਚਿਹਾੜਾ
NEXT STORY