ਗੁਰਦਾਸਪੁਰ (ਹਰਮਨ)-ਅੱਜ ਸ਼ਾਮ ਗੁਰਦਾਸਪੁਰ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਆਏ ਤੇਜ਼ ਹਨੇਰੀ, ਮੀਂਹ ਅਤੇ ਗੜ੍ਹੇਮਾਰੀ ਨੇ ਜਿਥੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਹੀ ਹਨੇਰੀ ਕਾਰਨ ਵੱਖ-ਵੱਖ ਇਲਾਕਿਆਂ ਦੇ ਦਰਜਨਾਂ ਰੁੱਖ ਅਤੇ ਟਾਹਣੀਆਂ ਟੁੱਟ ਗਏ ਹਨ। ਇੰਨਾ ਹੀ ਨਹੀਂ, ਹਨੇਰੀ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ, ਜਿਸ ਕਾਰਨ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਵੱਡੀ ਜੱਦੋ-ਜਹਿਦ ਕਰਨੀ ਪਈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਦੇ ਮਸਲੇ ਸਬੰਧੀ ਮੰਤਰੀ ਧਾਲੀਵਾਲ ਨੇ ਕੇਂਦਰ ਨੂੰ ਲਿਖਿਆ ਪੱਤਰ
ਇਸ ਦੇ ਨਾਲ ਹੀ ਭਾਰੀ ਗੜ੍ਹੇਮਾਰੀ ਨਾਲ ਸੜਕਾਂ, ਖੜ੍ਹੇ ਵਾਹਨਾਂ, ਘਰਾਂ ਦੀਆਂ ਛੱਤਾਂ ਅਤੇ ਦੁਕਾਨਾਂ ਦੇ ਬਾਹਰ ਬਰਫ ਦੀ ਸਫੈਦ ਚਾਦਰ ਵਿਛ ਗਈ। ਅੱਜ ਸ਼ਾਮ ਤਕਰੀਬਨ 5 ਵਜੇ ਤੇਜ਼ ਹਨੇਰੀ ਝੱਖੜ, ਮੀਂਹ ਅਤੇ ਭਾਰੀ ਗੜ੍ਹੇਮਾਰੀ ਨਾਲ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਗੜ੍ਹੇਮਾਰੀ ਨਾਲ ਵਾਹਨ ਚਾਲਕਾਂ ਦਾ ਸੜਕਾਂ ’ਤੇ ਚੱਲਣਾ ਮੁਸ਼ਕਿਲ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲੇ ਨਵੇਂ ਵਾਈਸ ਚਾਂਸਲਰ (ਵੀਡੀਓ)
ਉਸ ਦੇ ਨਾਲ ਹੀ ਤੇਜ਼ ਹਨੇਰੀ ਝੱਖੜ ਕਾਰਨ ਗੁਰਦਾਸਪੁਰ ਦੇ ਜੀ. ਟੀ. ਰੋਡ, ਹਰਦੋਛੰਨੀ ਰੋਡ ਅਤੇ ਕਲਾਨੌਰ ਰੋਡ ਸਮੇਤ ਵੱਖ-ਵੱਖ ਸੜਕਾਂ ’ਤੇ ਕਈ ਰੁੱਖਾਂ ਦੇ ਟਾਹਣੇ ਟੁੱਟ ਕੇ ਸੜਕਾਂ ਵਿਚ ਡਿਗ ਪਏ, ਜਿਸ ਕਾਰਨ ਸੜਕਾਂ ’ਤੇ ਆਵਾਜਾਈ ਬਹਾਲ ਕਰਨ ’ਚ ਕਾਫੀ ਮੁਸ਼ਕਿਲ ਪੇਸ਼ ਆਈ। ਤੇਜ਼ ਹਨੇਰੀ ਝੱਖੜ ਕਾਰਨ ਕੁਝ ਇਲਾਕਿਆਂ ਅੰਦਰ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅੰਦਰ ਵੀ ਹਨੇਰੀ-ਝੱਖੜ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ।
ਨਵੀਂ ਖੇਡ ਨੀਤੀ ’ਤੇ ਬੋਲੇ ਖੇਡ ਮੰਤਰੀ ਮੀਤ ਹੇਅਰ, ਕਹੀਆਂ ਅਹਿਮ ਗੱਲਾਂ
NEXT STORY