ਕਪੂਰਥਲਾ, (ਗੌਰਵ)- ਅੱਤ ਦੀ ਗਰਮੀ ਤੇ ਮਿੱਟੀ ਨਾਲ ਭਰੀਆਂ ਤੇਜ਼ ਹਵਾਵਾਂ ਤੋਂ ਬੀਤੀ ਸ਼ਾਮ ਨੂੰ ਪਏ ਮੀਂਹ ਨੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਸ਼ਹਿਰ 'ਚ ਬਾਰਿਸ਼ 4 ਐੱਮ. ਐੱਮ. ਦਰਜ਼ ਕੀਤੀ ਗਈ ਜਦੋਂ ਕਿ ਬਾਰਿਸ਼ ਤੋਂ ਬਾਅਦ ਤਾਪਮਾਨ 28 ਡਿਗਰੀ 'ਤੇ ਪਹੁੰਚ ਗਿਆ। ਪਿਛਲੇ ਕਾਫੀ ਦਿਨਾਂ ਤੋਂ ਪਾਰਾ 47 ਡਿਗਰੀ ਤੋਂ ਪਾਰ ਜਾ ਰਿਹਾ ਸੀ, ਜਿਸ ਕਾਰਨ ਝੁਲਸਾਉਣ ਵਾਲੀ ਗਰਮੀ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਪਿਛਲੇ 2-3 ਦਿਨ ਤੋਂ ਆਸਮਾਨ 'ਚ ਹਵਾ ਦੇ ਨਾਲ-ਨਾਲ ਰੇਗਿਸਤਾਨ ਤੋਂ ਆ ਰਹੀ ਰੇਤਲੀ ਮਿੱਟੀ ਨੇ ਹਰ ਥਾਂ ਆਪਣੇ ਪੈਰ ਪਸਾਰੇ ਹੋਏ ਸੀ। ਓਧਰ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ ਕਿਉਂਕਿ ਹਵਾ 'ਚ ਆ ਰਹੀ ਮਿੱਟੀ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਸੀ। ਇਸ ਗਾਰਤ ਭਰੇ ਮੌਸਮ ਨੂੰ ਬੀਤੀ ਸ਼ਾਮ ਪਏ ਮੀਂਹ ਨੇ ਬਿਲਕੁਲ ਸਾਫ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਦੇ ਚਿਹਰਿਆਂ 'ਤੇ ਮੁਸਕੁਰਾਹਟ ਆਈ ਹੈ।
ਬੀਤੀ ਸ਼ਾਮ ਪਏ ਮੀਂਹ ਨੇ ਨਗਰ ਕੌਂਸਲ ਦੇ ਦਾਅਵਿਆਂ ਦੀ ਖੋਲ੍ਹੀ ਪੋਲ
ਮਾਨਸੂਨ ਸੀਜ਼ਨ ਦੌਰਾਨ ਪਹਿਲੀ ਬਾਰਿਸ਼ ਨੇ ਨਗਰ ਕੌਂਸਲ ਦੇ ਬਰਸਾਤੀ ਮੌਸਮ ਨੂੰ ਲੈ ਕੇ ਕੀਤੇ ਪ੍ਰਬੰਧਾਂ ਦੇ ਦਾਅਵਿਆਂ ਦੀ ਉਸ ਵੇਲੇ ਪੋਲ ਖੋਲ੍ਹ ਦਿੱਤੀ ਜਦੋਂ ਸਾਰਾ ਸ਼ਹਿਰ ਅੱਧਾ-ਪੌਣਾ ਘੰਟਾ ਪਈ ਬਾਰਿਸ਼ ਨਾਲ ਹੀ ਜਲ-ਥੱਲ ਹੋ ਗਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦਾ ਮਾਲ ਰੋਡ, ਗਰਾਰੀ ਚੌਕ, ਸਤ ਨਾਰਾਇਣ ਚੌਕ, ਪੁਰਾਣੀ ਸਬਜ਼ੀ ਮੰਡੀ, ਮਾਰਕਫੈੱਡ ਚੌਕ, ਲਕਸ਼ਮੀ ਨਗਰ ਚੌਕ, ਜੱਟਪੁਰਾ ਮੁਹੱਲਾ, ਸੀਨਪੁਰਾ ਚੌਕ, ਅੰਮ੍ਰਿਤ ਬਾਜ਼ਾਰ, ਕੋਟੂ ਚੌਕ ਆਦਿ ਖੇਤਰਾਂ ਨੇ ਥੋੜ੍ਹੇ ਜਿਹੇ ਸਮੇਂ ਦੀ ਪਈ ਬਾਰਿਸ਼ ਨੇ ਬਹੁਤ ਵੱਡੇ ਛੱਪੜਾਂ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਕਿਲ ਪ੍ਰੇਸ਼ਾਨੀ ਨਾਲ ਖੜ੍ਹੇ ਪਾਣੀ 'ਚੋਂ ਗੁਜ਼ਰਨਾ ਪਿਆ। ਇਥੇ ਦੇਖਣਯੋਗ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਪਤਾ ਹੁੰਦਾ ਹੈ ਕਿ ਮਾਨਸੂਨ ਦੌਰਾਨ ਬਾਰਿਸ਼ ਪੈਣੀ ਹੈ ਪਰ ਫਿਰ ਵੀ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸੀ ਦੇ ਕੀਤੇ ਪ੍ਰਬੰਧਾਂ ਦੀ ਦੇਖ-ਰੇਖ ਨਾ ਲੈਣ ਕਾਰਨ ਬਰਸਾਤੀ ਪਾਣੀ ਦੇ ਨਿਕਲਣ ਵਾਲੀ ਸਪਲਾਈ ਦੀ ਸਫਾਈ ਨਾ ਹੋਣ ਕਾਰਨ ਬਰਸਾਤੀ ਪਾਣੀ ਸੜਕਾਂ 'ਤੇ ਹੀ ਵੱਡੇ-ਵੱਡੇ ਤਲਾਬਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਜੋ ਇਸ ਵਾਰ ਪਈ ਬਾਰਿਸ਼ ਨੇ ਸਾਰਾ ਕੁਝ ਸਾਹਮਣੇ ਲਿਆ ਦਿੱਤਾ ਹੈ।
ਨਵਾਂਸ਼ਹਿਰ ਤੋਂ ਸਬਜ਼ੀ ਮੰਡੀ ਆਏ ਦੁਕਾਨਦਾਰ ਦੀ 8 ਸਾਲਾ ਬੇਟੀ ਅਗਵਾ
NEXT STORY