ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਰਨੀਵਾਲਾ ਪੁਲਸ ਨੇ ਝੋਨੇ ਦੀ ਪਰਾਲੀ ਸਾੜਨ ਵਾਲੇ ਅਣਪਛਾਤੇ ਵਿਅਕਤੀ ’ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਚੰਦਰਸ਼ੇਖਰ ਨੇ ਦੱਸਿਆ ਕਿ ਮਿਤੀ 03-12-2024 ਨੂੰ ਬਾਹੱਦ ਰਕਬਾ ਪਿੰਡ ਨੁਕੇਰੀਆ ਵਿੱਚ ਸਟਬਲ ਬਰਨਿੰਗ ਸਬੰਧੀ ਰਵਾਨਾ ਪਿੰਡ ਅਲਿਆਣਾ, ਹਲੀਮ ਵਾਲਾ, ਨੁਕੇਰੀਆ ਆਦਿ ਦਾ ਰਵਾਨਾ ਸਨ। ਜਦੋਂ ਉਨ੍ਹਾਂ ਨੇ ਪਿੰਡ ਨੁਕੇਰੀਆ ਪੁੱਜ ਕੇ ਚੈੱਕ ਕੀਤਾ ਤਾ ਮੌਕੇ 'ਤੇ ਉੱਥੇ ਝੋਨੇ ਦੀ ਰਹਿਦ-ਖੂੰਹਦ ਨੂੰ ਅੱਗ ਲਾਈ ਜਾਪਦੀ ਸੀ।
ਕਿਸੇ ਅਣਪਛਾਤੇ ਵਿਕਅਤੀ ਵੱਲੋ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਹੁਕਮਾ ਦੀ ਉਲੰਘਣਾ ਕੀਤੀ। ਪੁਲਸ ਨੇ ਅਣਪਛਾਤੇ ਵਿਅਕਤੀ 'ਤੇ ਪਰਚਾ ਦਰਜ ਕਰ ਲਿਆ ਹੈ।
ਸੁਖਬੀਰ 'ਤੇ ਹਮਲੇ ਨੂੰ ਲੈ ਕੇ ਬੋਲੇ ਅਮਨ ਅਰੋੜਾ-ਦੋਸ਼ੀ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ (ਵੀਡੀਓ)
NEXT STORY