ਸੰਗਰੂਰ (ਰਵੀ): ਲਹਿਰਾਗਾਗਾ 'ਚ ਬਰਵੀਓ ਕੰਪਨੀ ਦੇ ਗੁਦਾਮ ‘ਚ ਇਕ ਵਾਰ ਫ਼ਿਰ ਅੱਗ ਲੱਗ ਗਈ। ਪਿੰਡ ਭੂਟਾਲ ਕਲਾਂ ਵਿਖੇ ਪਰਾਲੀ ਤੋਂ ਗੈਸ ਬਣਾਉਣ ਵਾਲੀ ਕੰਪਨੀ ਬਰਵੀਓ ਦੇ ਗੁਦਾਮ 'ਚ ਅੱਗ ਲੱਗਣ ਦੀ ਇਹ ਪਿਛਲੇ ਇਕ ਮਹੀਨੇ ਦੇ ਅੰਦਰ ਤੀਜੀ ਘਟਨਾ ਹੈ। ਤਿੰਨੋ ਵਾਰ ਹਜ਼ਾਰਾਂ ਗੱਠਾਂ ਸੜ ਕੇ ਹੋਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ SI ਨੇ ਨਹੀਂ ਕੀਤੀ DGP ਦੇ ਹੁਕਮਾਂ ਦੀ ਪਰਵਾਹ! ਪੈ ਗਈ ਕਾਰਵਾਈ
ਜਾਣਕਾਰੀ ਮੁਤਾਬਕ 25 ਸਤੰਬਰ ਤੇ 5 ਅਕਤੂਬਰ ਨੂੰ ਖੰਡੇਬਾਦ ਰਾਮਗੜ ਸੰਧੂਆਂ ਰੋਡ 'ਤੇ ਸਥਿਤ ਗੁਦਾਮ ਚ ਅੱਗ ਲੱਗ ਗਈ ਸੀ, ਜਿਸ ਦੌਰਾਨ ਹਜ਼ਾਰਾਂ ਗੱਠਾਂ ਪਰਾਲੀ ਸੜ ਕੇ ਸੁਆਹ ਹੋ ਗਈ ਸੀ। 6 ਨਵੰਬਰ ਨੂੰ ਵੀ ਅੱਗ ਲੱਗਣ ਕਾਰਨ ਹਜ਼ਾਰਾਂ ਗੱਠਾਂ ਸੜ ਕੇ ਸੁਆਹ ਹੋ ਗਈਆਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਦੂਜੇ ਪਾਸੇ ਕਿਸਾਨਾਂ ਵੱਲੋਂ ਕੰਪਨੀ ਦੇ ਗੋਦਾਮ ਨੂੰ ਵਾਰ-ਵਾਰ ਅੱਗ ਲੱਗਣ 'ਤੇ ਸਵਾਲ ਵੀ ਖੜ੍ਹੇ ਕੀਤੇ ਜਾ ਰਹੇ ਹਨ। ਉਹ ਪੁੱਛ ਰਹੇ ਹਨ ਕਿ ਇੱਕੋ ਗੋਦਾਮ ਨੂੰ ਵਾਰ-ਵਾਰ ਅੱਗ ਕਿਵੇਂ ਲੱਗ ਰਹੀ ਹੈ? ਉਹ ਇਹ ਵੀ ਪੁੱਛਦੇ ਹਨ ਕਿ ਹਰ ਵਾਰ ਅੱਗ ਪੁਰਾਣੀਆਂ ਗੱਠਾਂ ਨੂੰ ਹੀ ਕਿਉਂ ਲੱਗਦੀ ਹੈ?
ਪੰਜਾਬ ਯੂਨੀਵਰਸਿਟੀ 'ਚ 2 ਦਿਨਾਂ ਦੀ ਛੁੱਟੀ ਦਾ ਐਲਾਨ, ਦਫ਼ਤਰਾਂ 'ਤੇ ਵੀ ਲਾਗੂ ਹੋਵੇਗਾ ਹੁਕਮ
NEXT STORY