ਖਰੜ (ਅਮਰਦੀਪ ਸਿੰਘ ਸੈਣੀ) : ਇੱਥੋਂ ਦੇ ਨਜ਼ਦੀਕੀ ਪਿੰਡ ਪੱਤੋਂ ਦੀ ਬਚਪਨ ਤੋਂ ਅੱਖਾਂ ਤੋਂ ਵਾਂਝੀ ਹੋਣਹਾਰ ਵਿਦਿਆਰਥਣ ਹਰਲੀਨ ਕੌਰ ਪੁੱਤਰੀ ਸਰਬਜੀਤ ਕੌਰ/ਮਨਜੀਤ ਸਿੰਘ ਅੱਜ ਸੀ.ਬੀ.ਐੱਸ.ਈ. 12ਵੀਂ ਜਮਾਤ ਦੇ ਆਏ ਨਤੀਜਿਆਂ 'ਚ ਇੰਸਟੀਚਿਊਟ ਫਾਰ ਦੀ ਬਲਾਇੰਡ ਸੈਕਟਰ-26, ਚੰਡੀਗੜ੍ਹ ਸਕੂਲ ਵਿਚੋਂ 97 ਫੀਸਦੀ ਅੰਕ ਲੈ ਕੇ ਟਾਪਰ ਰਹੀ। ਲੋਕਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦੇਣ ਲਈ ਘਰ ਵਿਚ ਤਾਂਤਾ ਲੱਗਾ ਹੋਇਆ ਸੀ। ਗੱਲਬਾਤ ਕਰਦਿਆਂ ਵਿਦਿਆਰਥਣ ਹਰਲੀਨ ਕੌਰ ਨੇ ਆਖਿਆ ਕਿ ਉਹ ਜੱਜ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਸਦੇ ਦਾਦਾ ਅਮਰੀਕ ਸਿੰਘ ਜੋ ਕਿ ਉਸਨੂੰ ਪੜ੍ਹਨ ਲਈ ਹੱਲਾਸ਼ੇਰੀ ਦੇਣ ਦੇ ਨਾਲ-ਨਾਲ ਉਸ ਨੂੰ ਪਿੰਡ ਤੋਂ ਚੰਡੀਗੜ੍ਹ ਸਕੂਲ ਛੱਡਣ ਲਈ ਜਾਂਦੇ ਹਨ ਦੇ ਸੁਪਨੇ ਪੂਰੇ ਕਰੇਗੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਕੈਪਟਨ ਸਰਕਾਰ ਦੀ ਸਖ਼ਤੀ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨ
ਵਿਦਿਆਰਥਣ ਦੇ ਚਾਚਾ ਸ਼੍ਰੋਮਣੀ ਅਕਾਲੀ ਦਲ ਸਰਕਲ ਪ੍ਰਧਾਨ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਉਹ ਆਪਣੀ ਭਤੀਜੀ ਦੇ ਸੁਪਨੇ ਪੂਰੇ ਕਰਾਉਣ ਲਈ ਉਸਨੂੰ ਉਚ ਪੱਧਰੀ ਸਿੱਖਿਆ ਪ੍ਰਦਾਨ ਕਰਵਾਉਣਗੇ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧ ਰਹੇ ਅਸਰ ਦਰਮਿਆਨ ਸੰਗਰੂਰ ਤੋਂ ਆਈ ਰਾਹਤ ਭਰੀ ਖ਼ਬਰ
ਟਿੱਡੀ ਦਲ ਦੇ ਸੰਭਾਵਿਤ ਹਮਲੇ ਦਾ ਖਤਰਾ ਮਡਰਾਇਆ ਟੀਮਾਂ ਨੂੰ ਹਾਈ ਅਲਰਟ ਦੇ ਆਦੇਸ਼ ਜਾਰੀ
NEXT STORY