ਅਬੋਹਰ (ਸੁਨੀਲ) : ਪੁਰਾਣੀ ਸੂਰਜ ਨਗਰੀ ਵਾਸੀ ਅਤੇ ਐੱਲ.ਆਰ.ਐੱਸ. ਡੀ.ਏ.ਵੀ. ਸੀ. ਸੈ. ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਦੀ ਅੱਜ ਅਚਾਨਕ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਥਾਣਾ ਨੰ. 2 ਦੀ ਪੁਲਸ ਨੇ ਵਿਦਿਆਰਥੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਉਂਦੇ ਹੋਏ ਉਸਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਧਰ ਘਟਨਾ ਦੀ ਖ਼ਬਰ ਸੁਣਦੇ ਹੀ ਪੁਰਾਣੀ ਸੂਰਜ ਨਗਰੀ ਅਤੇ ਡੀ. ਏ. ਵੀ. ਸਕੂਲ ਪ੍ਰਬੰਧਕਾਂ 'ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਡੀ. ਏ. ਵੀ. ਸਕੂਲ 'ਚ ਪੜ੍ਹਣ ਵਾਲੇ ਜਸਪ੍ਰੀਤ ਸਿੰਘ 14 ਸਾਲਾ ਦੇ ਪਿਤਾ ਗੁਰਬਚਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਐੱਲ. ਆਈ. ਸੀ. ਦਫਤਰ 'ਚ ਡਿਵੈਲਪਮੈਂਟ ਅਫਸਰ ਹੈ ਅਤੇ ਉਸਦੀ ਪਤਨੀ ਸਰਕਾਰੀ ਅਧਿਆਪਕ ਹੈ। ਅੱਜ ਉਹ ਦੋਵੇਂ ਸਵੇਰੇ ਘਰ ਸੀ। ਇਸ ਦੌਰਾਨ ਉਨ੍ਹਾਂ ਨੇ ਸਵੇਰੇ ਨਾਸ਼ਤੇ ਦੌਰਾਨ ਆਪਣੇ ਦੋਵੇਂ ਪੁੱਤਰਾਂ ਸਮੇਤ ਚੌਲ ਖਾਧੇ ਸੀ। ਇਸ ਤੋਂ ਬਾਅਦ ਉਹ ਅਤੇ ਉਸਦੀ ਪਤਨੀ ਬਾਜ਼ਾਰ ਚਲੇ ਗਏ। ਉਨ੍ਹਾਂ ਦਾ ਛੋਟਾ ਪੁੱਤਰ ਸਾਈਕਲ 'ਤੇ ਘੁੰਮਣ ਬਾਜ਼ਾਰ ਚਲਾ ਗਿਆ। ਜਦਕਿ ਜਸਪ੍ਰੀਤ ਸਿੰਘ ਘਰ 'ਚ ਇਕੱਲਾ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਜਸਪ੍ਰੀਤ ਦੀ ਹਾਲਤ ਖਰਾਬ ਹੈ, ਜਦੋਂ ਉਹ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇੱਧਰ ਘਟਨਾਂ ਦੀ ਸੂਚਨਾ ਮਿਲਦੇ ਹੀ ਪੂਰੇ ਮੁਹੱਲੇ 'ਚ ਸੋਗ ਦੀ ਲਹਿਰ ਦੌੜ ਗਈ। ਸੂਚਨਾ ਮਿਲਣ 'ਤੇ ਨਗਰ ਥਾਣਾ ਨੰ.2 ਮੁਖੀ ਬਲਦੇਵ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਵਿਨੋਦ ਕੁਮਾਰ ਸਿਵਲ ਹਸਪਤਾਲ ਦੀ ਮੋਰਚਰੀ 'ਚ ਪਹੁੰਚੇ ਅਤੇ ਮ੍ਰਿਤਕ ਦੀ ਲਾਸ਼ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਰਖਵਾ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰੂਹਰਸਹਾਏ : ਸੋਸ਼ਲ ਮੀਡੀਆ 'ਤੇ ਟਿੱਕੀਆਂ ਵਾਲੇ ਦੀ ਝੂਠੀ ਅਫਵਾਹ ਤੋਂ ਬਾਅਦ ਪੁਲਸ ਨੇ ਸੀਲ ਕੀਤਾ ਘਰ
NEXT STORY