ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਰਾਜਪੁਰਾ ਰੋਡ ’ਤੇ ਸਿਰ ’ਚ ਸੱਟਾਂ ਮਾਰ ਕੇ ਪੰਜਾਬੀ ਯੂਨੀਵਰਸਿਟੀ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਕੀਤੀ ਗਈ ਖੋਹ ਦੀ ਵੀਡੀਓ ਵਾਇਰਲ ਹੋ ਗਈ ਹੈ। ਵੀਡੀਓ ਮੁਤਾਬਕ ਪੰਜਾਬੀ ਯੂਨੀਵਰਸਿਟੀ ’ਚ ਪੜ੍ਹਨ ਵਾਲੇ 4 ਵਿਦਿਆਰਥੀ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਪਿੱਛੋਂ 6 ਵਿਅਕਤੀ 3 ਮੋਟਰਸਾਈਕਲਾਂ ’ਤੇ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚੋਂ ਇਕ ਦੇ ਸਿਰ ’ਚ ਡੰਡਾ ਮਾਰਿਆ ਅਤੇ ਇਕ ਦੀ ਬਾਂਹ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਖੋਹ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਮੁਤਾਬਕ ਉਨ੍ਹਾਂ ਦੇ ਮੋਬਾਇਲ, ਗਲ ’ਚ ਪਾਈ ਚੇਨ, ਚਾਂਦੀ ਦਾ ਕੜਾ ਅਤੇ ਪਰਸ ਤੱਕ ਖੋਹ ਕੇ ਫਰਾਰ ਹੋ ਗਏ। ਇਥੇ ਹੀ ਮੌਜੂਦ ਵਿਅਕਤੀ ਨੇ ਦੱਸਿਆ ਕਿ ਅੱਜ ਹੀ ਇਕ ਕੰਪਨੀ ਦੇ ਡਿਲੀਵਰੀ ਵਾਲੇ ਲੜਕੇ ਦਾ ਫੋਨ ਵੀ ਖੋਹ ਲਿਆ ਗਿਆ। ਸ਼ਹਿਰ ’ਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ’ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।
ਗੂੰਗੀ-ਬੋਲੀ ਨਾਬਾਲਗਾ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਲਗਾਏ ਦੋਸ਼
NEXT STORY